India

ਸਮਾਜਵਾਦੀ ਪਰਫਿਊਮ ਲਾਂਚ ਕਰਕੇ ਫਸਿਆ ਵਪਾਰੀ

ਲਖਨਊ – ਕਾਨਪੁਰ ’ਚ ਪਰਫਿਊਮ ਕਾਰੋਬਾਰੀ ਪੀਯੂਸ਼ ਜੈਨ ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਨੇ ਅੱਜ ਛਾਪਾ ਮਾਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜੈਨ ਦੇ ਅਨੰਦਪੁਰੀ ਸਥਿਤ ਘਰ ’ਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂਨੂੰ ਵੱਡੀ ਮਾਤਰਾ ’ਚ ਨਾਜ਼ਾਇਜ਼ ਸੰਪਤੀ ਮਿਲੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਧਿਕਾਰੀ ਪੀਯੂਸ਼ ਜੈਨ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਲੈ ਕੇ ਪਹੁੰਚੇ ਹਨ। ਜੈਨ ਕੰਨੌਜ ’ਚ ਪਰਫਿਊਮ ਦਾ ਵੱਡਾ ਕਾਰੋਬਾਰੀ ਹੈ। ਪੀਯੂਸ਼ ਜੈਨ ਦੇ ਪਰਿਵਾਰ ਦੀ ਪੰਮੀ ਜੈਨ ਸਮਾਜਵਾਦੀ ਪਾਰਟੀ ਦੀ ਨੇਤਾ ਹੈ ਅਤੇ ਉਨ੍ਹਾਂ ਨੂੰ ਸਪਾ ਦਾ ਫਾਇਨਾਂਸਰ ਵੀ ਮੰਨਿਆ ਜਾਂਦਾ ਹੈ। ਹਾਲ ਹੀ ’ਚ ਜੈਨ ਪਰਿਵਾਰ ਨੇ ‘ਸਮਾਜਵਾਦੀ ਪਰਫਿਊਮ’ ਦੀ ਵੀ ਲਾਂਚਿੰਗ ਕੀਤੀ ਸੀ, ਉਦੋਂ ਤੋਂ ਹੀ ਉਹ ਸਰਕਾਰ ਦੇ ਨਿਸ਼ਾਨੇ ’ਤੇ ਸਨ। ਆਮਦਨ ਕਰ ਵਿਭਾਗ ਨੇ ਪਰਫਿਊਮ ਵਪਾਰੀ ਪੀਯੂਸ਼ ਜੈਨ ਦੇ ਘਰ ਛਾਪਾ ਮਾਰ ਕੇ ਨਕਦੀ ਤੋਂ ਇਲਾਵਾ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਹਨ। ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਘਰ ‘ਚ ਰੱਖਿਆ ਗਿਆ ਹੈ। ਕਿਸੇ ਨੂੰ ਵੀ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਰਿਸ਼ਤੇਦਾਰਾਂ ਤੋਂ ਦਸਤਾਵੇਜ਼ਾਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸਮਾਜਵਾਦੀ ਪਾਰਟੀ ਦੇ ਐਮਐਲਸੀ ਪੁਸ਼ਪਰਾਜ ਜੈਨ ਨੇ ਕਿਹਾ ਸੀ ਕਿ 2022 ਵਿੱਚ ਸਮਾਜਵਾਦੀ ਪਰਫਿਊਮ ਤੋਂ ਨਫਰਤ ਖਤਮ ਹੋ ਜਾਵੇਗੀ, ਉਨ੍ਹਾਂ ਦਾ ਕਹਿਣਾ ਹੈ ਕਿ ਚਾਰ ਸਪਰੇਅ ਬੋਤਲਾਂ ਤੋਂ ਬਣੇ ਇਸ ਪਰਫਿਊਮ ਵਿੱਚ ਆਗਰਾ, ਲਖਨਊ, ਬਨਾਰਸ ਅਤੇ ਕੰਨੌਜ ਸ਼ਹਿਰਾਂ ਤੋਂ ਖਾਸ ਖੁਸ਼ਬੂ ਵਾਲੇ ਪਰਫਿਊਮ ਹਨ, ਇਹ ਕੰਨੌਜ ਵਿੱਚ ਤਿਆਰ ਕੀਤਾ ਗਿਆ ਹੈ।

Related posts

45 ਸਾਲ ਪੁਰਾਣੀ ਪਾਰਟੀ ਭਾਜਪਾ ਨੂੰ ਮਿਲਿਆ 45 ਸਾਲ ਦਾ ਪ੍ਰਧਾਨ

admin

AI ਬਹੁ-ਭਾਸ਼ਾਈ ਅਤੇ ਆਵਾਜ਼-ਯੋਗ ਹੋਣਾ ਚਾਹੀਦਾ ਹੈ – ਅਮਿਤਾਭ ਨਾਗ

admin

ਇਸ ਸਾਲ ਚਾਂਦੀ ਦੀ ਰਫ਼ਤਾਰ ਸੋਨੇ ਨਾਲੋਂ ਲਗਭਗ ਛੇ ਗੁਣਾ ਜਿਆਦਾ ਹੋ ਗਈ

admin