Sport

ਸਮ੍ਰਿਤੀ ਮੰਧਾਨਾ ਨੇ ਸੈਂਕੜਾ ਜੜ ਕੇ ਰਚਿਆ ਇਤਿਹਾਸ

ਅਹਿਮਦਾਬਾਦ -ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਨਿਊਜ਼ੀਲੈਂਡ ਨੂੰ 3 ਮੈਚਾਂ ਦੀ ਵਨਡੇ ਸੀਰੀਜ਼ ‘ਚ 2-1 ਨਾਲ ਹਰਾ ਦਿੱਤਾ ਹੈ। ਇਕ ਪਾਸੇ ਭਾਰਤੀ ਪੁਰਸ਼ ਟੀਮ ਨਿਊਜ਼ੀਲੈਂਡ ਖਿਲਾਫ 3 ਟੈਸਟ ਮੈਚਾਂ ਦੀ ਸੀਰੀਜ਼ ‘ਚ 2-0 ਨਾਲ ਪਿੱਛੇ ਹੈ। ਇਸ ਦੇ ਨਾਲ ਹੀ ਮਹਿਲਾਵਾਂ ਨੇ ਨਿਊਜ਼ੀਲੈਂਡ ‘ਤੇ ਜਿੱਤ ਦਰਜ ਕਰਕੇ ਭਾਰਤੀ ਕ੍ਰਿਕਟ ਪ੍ਰਸ਼ੰਸਕਾਂ ਨੂੰ ਰਾਹਤ ਦਿੱਤੀ ਹੈ। ਅਹਿਮਦਾਬਾਦ ਵਿਚ ਤੀਜੇ ਵਨਡੇ ਵਿਚ ਨਿਊਜ਼ੀਲੈਂਡ ਨੇ ਬਰੂਕ ਹਾਲੀਡੇ ਦੀ 86 ਦੌੜਾਂ ਦੀ ਪਾਰੀ ਦੀ ਬਦੌਲਤ 232 ਦੌੜਾਂ ਬਣਾਈਆਂ। ਤਜਰਬੇਕਾਰ ਦੀਪਤੀ ਸ਼ਰਮਾ ਨੇ 3 ਜਦਕਿ ਪ੍ਰਿਆ ਮਿਸ਼ਰਾ ਨੇ 2 ਵਿਕਟਾਂ ਲਈਆਂ। ਜਵਾਬ ਵਿਚ ਭਾਰਤ ਦੀ ਤਰਫੋਂ ਸਮ੍ਰਿਤੀ ਮੰਧਾਨਾ ਨੇ 100, ਯਸਤਿਕਾ ਭਾਟੀਆ ਨੇ 35, ਕਪਤਾਨ ਹਰਮਨਪ੍ਰੀਤ ਕੌਰ ਨੇ 59, ਜੇਮਿਮਾ ਰੌਡਰਿਗਜ਼ ਨੇ 22 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਵੱਲ ਤੋਰਿਆ।
ਦੱਸਣਯੋਗ ਹੈ ਕਿ ਸਮ੍ਰਿਤੀ ਮੰਧਾਨਾ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਵੱਡਾ ਰਿਕਾਰਡ ਬਣਾਇਆ ਹੈ। ਸਮ੍ਰਿਤੀ ਮੰਧਾਨਾ ਨੇ ਨਿਊਜ਼ੀਲੈਂਡ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ ਖੇਡਦੇ ਹੋਏ ਤੀਜੇ ਵਨਡੇ ‘ਚ ਸੈਂਕੜਾ ਲਗਾਇਆ। ਅਜਿਹਾ ਕਰਕੇ ਉਹ ਭਾਰਤ ਲਈ ਮਹਿਲਾ ਵਨਡੇ ਕ੍ਰਿਕਟ ਵਿਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੀ ਖਿਡਾਰਨ ਬਣ ਗਈ ਹੈ। ਉਸਨੇ ਸਾਬਕਾ ਕਪਤਾਨ ਮਿਤਾਲੀ ਰਾਜ ਦਾ ਰਿਕਾਰਡ ਤੋੜਿਆ, ਜਿਸ ਦੇ ਨਾਂ ਮਹਿਲਾ ਵਨਡੇ ਵਿਚ 7 ​​ਸੈਂਕੜੇ ਸਨ। ਖਾਸ ਗੱਲ ਇਹ ਸੀ ਕਿ ਸਮ੍ਰਿਤੀ ਨੇ 88ਵੇਂ ਮੈਚ ‘ਚ ਹੀ ਇਹ ਉਪਲੱਬਧੀ ਹਾਸਲ ਕੀਤੀ ਹੈ।

Related posts

ਰਾਸ਼ਟਰੀ ਖੇਡ ਪੁਰਸਕਾਰਾਂ ਦਾ ਐਲਾਨ: ਚਾਰ ਖਿਡਾਰੀਆਂ ਨੂੰ ਮਿਲੇਗਾ ਖੇਡ ਰਤਨ !

admin

ਪ੍ਰਧਾਨ ਮੰਤਰੀ ਵਲੋਂ ਭਾਰਤ-ਆਸਟ੍ਰੇਲੀਆ ਦੀਆਂ ਕ੍ਰਿਕਟ ਟੀਮਾਂ ਦੀ ਮੇਜ਼ਬਾਨੀ !

admin

ਕੌਮੀ ਪੱਧਰ ‘ਤੇ ਗੋਲਡ ਹਾਸਲ ਕਰਨ ਵਾਲੇ ਸੋਨੀ ਫੱਕਰ ਝੰਡਾ ਦਾ ਵਿਸ਼ੇਸ਼ ਸਨਮਾਨ !

admin