ਮਾਨਸਾ – ਅੱਜ ਜਲ-ਸਪਲਾਈ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਮੰਡਲ ਨੰਬਰ-1 ਮਾਨਸਾ ਦੇ ਦਫ਼ਤਰ ਅੱਗੇ ਪੇਂਡੂ ਜਲ-ਸਪਲਾਈ ਸਕੀਮਾਂ ਨੂੰ ਪੰਚਾਇਤਾਂ ਨੂੰ ਦੇਣ ਸੰਬੰਧੀ ਰੋਸ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਤਾਲਮੇਲ ਸੰਘਰਸ਼ ਕਮੇਟੀ ਦੇ ਕਨਵੀਨਰਾਂ ਜਨਕ ਸਿੰਘ ਫਤਿਹਪੁਰ, ਦਰਸ਼ਨ ਸਿੰਘ ਨੰਗਲ, ਬਾਬੂ ਸਿੰਘ ਅਤੇ ਸਤਨਾਮ ਸਿੰਘ ਵੱਲੋਂ ਕੀਤੀ ਗਈ। ਭਰਾਤਰੀ ਸਹਿਯੋਗ ਦੇ ਤੌਰ ‘ਤੇ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਅਤੇ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਨੇ ਆਪਣੇ ਆਗੂਆ ਅਤੇ ਵਰਕਰਾਂ ਦੀ ਭਾਰੀ ਗਿਣਤੀ ਸਮੇਤ ਸਮੂਲੀਅਤ ਕੀਤੀ।
ਇਸ ਰੋਸ ਧਰਨੇ ‘ਚ ਵੱਖ-ਵੱਖ ਬੁਲਾਰੇ ਸਾਥੀ ਜਨਕ ਸਿੰਘ ਫਤਿਹਪੁਰ, ਦਰਸ਼ਨ ਸਿੰਘ ਨੰਗਲ, ਸਤਨਾਮ ਸਿੰਘ ਖਿਆਲਾ, ਸੁਖਦੇਵ ਸਿੰਘ ਕੋਟਲੀ, ਸੀਨੀਅਰ ਮੀਤ ਪ੍ਰਧਾਨ ਸਿੱਧੂਪੁਰ, ਜਗਦੇਵ ਸਿੰਘ ਕੋਟਲੀ, ਡਕੌਂਦਾ ਜਿਲ੍ਹਾ ਮੀਤ ਪ੍ਰਧਾਨ ਦੀਦਾਰ ਸਿੰਘ, ਜਿਲ੍ਹਾ ਜਨਰਲ ਸਕੱਤਰ ਸਿੱਧੂਪੁਰ ਜਿਲ੍ਹਾ ਮਾਨਸਾ ਨੇ ਬੋਲਦਿਆਂ ਕਿਹਾ ਕਿ ਵਾਟਰ ਵਰਕਸਾਂ ਦਾ ਪ੍ਰਬੰਧ ਸਰਕਾਰ ਵੱਲੋਂ ਪੰਚਾਇਤਾਂ ਨੂੰ ਦੇਣ ਦੀ ਨਿਖੇਧੀ ਕਰਦਿਆਂ ਕਿਹਾ ਸਰਕਾਰਾਂ ਚਾਹੇ ਸੈਂਟਰ ਸਰਕਾਰ ਹੋਵੇ ਜਾਂ ਰਾਜ ਸਰਕਾਰ ਸਾਰੀਆਂ ਕਾਰਪੋਰੇਟ ਘਰਾਂਣਿਆਂ ਦੀਆਂ ਝੋਲੀ ਚੁੱਕ ਮਾਨਸਿਕਤਾ ਅਧੀਨ ਆਪਣੇ ਘਰ ਭਰ ਰਹੀਆਂ ਹਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਬਜਾਏ ਕਾਨੂੰਨਾਂ ਵਿੱਚ ਸੋਧ ਕਰਕੇ ਕਾਰਪੋਰੇਟ ਘਰਾਂਣਿਆਂ ਦੇ ਹੱਕ ਵਿੱਚ ਕਾਨੂੰਨ ਬਣਾਏ ਜਾ ਰਹੇ ਹਨ ਅਤੇ ਲੋਕਾਂ ਦੀ ਸਿਹਤ ਸਿੱਖਿਆ ਰੁਜ਼ਗਾਰ, ਕੁੱਲੀ, ਗੁੱਲੀ, ਜੁੱਲੀ ਨੂੰ ਖੋਹ ਕੇ ਭਿਖਾਰੀ ਅਤੇ ਮੰਗਤੇ ਬਣਾਉਂਣੀਆਂ ਮਾੜੀਆਂ ਨੀਤੀਆਂ ਦੀ ਨਿੰਦਾ ਕੀਤੀ। ਇਸ ਤੋਂ ਇਲਾਵਾ ਬਲਰਾਜ ਮੌੜ ਸੀਨੀਆਰ ਮੀਤ ਪ੍ਰਧਾਨ ਪੰਜਾਬ, ਬਲਜੀਤ ਸਿੰਘ ਭੈਣੀ ਬਾਘਾ, ਬਲਾਕ ਪ੍ਰਧਾਨ ਅਤੇ ਲਖਵੀਰ ਸਿੰਘ ਜਿਲ੍ਹਾ ਪ੍ਰਧਾਨ, ਡਕੌਂਦਾ ਮਾਨਸਾ ਨੇ ਦੱਸਿਆ ਕਿ 73ਵੀਂ ਸੋਧ ਦੀ ਸੰਵਿਧਾਨਕ ਆੜ ਵਿੱਚ ਦਿੱਤੀਆਂ ਜਾ ਰਹੀਆਂ ਪੇਂਡੂ ਜਲ ਸਪਲਾਈ ਸਕੀਮਾਂ ਨੂੰ ਵਾਪਸ ਲਿਆ ਜਾਵੇ ਅਤੇ ਹੋਰ ਪੇਂਡੂ ਜਲ ਸਪਲਾਈਆਂ ਦੇਣੀਆਂ ਬੰਦ ਕੀਤੀਆਂ ਜਾਣ ਅਤੇ ਵਾਟਰ ਵਰਕਰਸਾਂ ਦਾ ਸੰਚਾਰੂ ਪ੍ਰਬੰਧ ਕਰਕੇ ਲੋਕਾਂ ਨੂੰ ਸਾਫ ਪੀਣ ਦਾ ਪਾਣੀ ਦਿੱਤਾ ਜਾਵੇ। ਪੀ.ਡਬਲਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਵਿੱਤ ਮੰਤਰੀ ਨਾਲ 26.05.2025 ਨੂੰ ਹੋਈ ਮੀਟਿੰਗ ਵਿੱਚ ਫੈਸਲਾ ਹੋਇਆ ਕਿ ਜੋ ਪੇਂਡੂ ਜਲ ਸਪਲਾਈ ਸਕੀਮਾਂ ਪਹਿਲਾਂ ਪੰਚਾਇਤਾਂ ਨੂੰ ਦਿੱਤੀਆਂ ਹੋਈਆ ਹਨ ਉਹਨਾਂ ਦਾ ਰੀਵਿਊ ਕੀਤਾ ਜਾਵੇ ਅਤੇ ਕੋਈ ਵੀ ਸਕੀਮ ਪੰਚਾਇਤਾਂ ਨੂੰ ਨਾ ਦਿੱਤੀ ਜਾਵੇ।
ਵਰਣਨਯੋਗ ਹੈ ਕਿ ਇਹ ਮੀਟਿੰਗ ਮਾਨਯੋਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨਾਲ ਹੋਈ। ਮੀਟਿੰਗ ਵਿੱਚ ਐਚ.ੂ.ਡੀ. ਦੇ ਨਾਲ ਹੋਰ ਵੀ ਜਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਸ਼ਾਮਲ ਸਨ। ਬੁਲਾਰਿਆਂ ਨੇ ਕਿਹਾ ਕਿ ਜੇਕਰ ਵਾਟਰ ਵਰਕਸਾਂ ਨੂੰ ਪੰਚਾਇਤਾਂ ਨੂੰ ਦੇਣਾ ਬੰਦ ਨਾ ਕੀਤਾ ਤਾਂ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਤਾਲਮੇਲ ਸੰਘਰਸ਼ ਕਮੇਟੀ ਆਪਣੇ ਸੰਘਰਸ਼ ਨੂੰ ਮਿਤੀ 23.12.2025 ਨੂੰ ਹੋਰ ਮਜਬੂਤੀ ਨਾਲ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਵੱਡੇ ਇੱਕਠ ਵਿੱਚ ਵਰਕਰ ਸਾਥੀ ਧਰਨੇ ਵਿੱਚ ਸ਼ਾਮਲ ਹੋਏ ਸਨ।
