Punjab

ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਸੱਦੇ ‘ਤੇ ਦੋ ਦਿਨਾਂ ਜ਼ਿਲ੍ਹਾ ਪੱਧਰੀ ਧਰਨਾ ਸ਼ੁਰੂ

ਜਲੰਧਰ, (ਪਰਮਿੰਦਰ ਸਿੰਘ) – ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਸੱਦੇ ਤੇ ਪ ਸ ਸ ਫ ਵਲੋਂ 07 ਅਤੇ 08 ਫਰਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਦਿਨ- ਰਾਤ ਦੇ ਧਰਨੇ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਦੋ ਰੋਜ਼ਾ ਧਰਨੇ ਦੇ ਪਹਿਲੇ ਦਿਨ ਅੱਜ ਕੁਲਦੀਪ ਵਾਲੀਆ ਅਤੇ ਤਰਸੇਮ ਮਾਧੋਪੁਰੀ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪੁੱਡਾ ਗਰਾਉਂਡ ਜਲੰਧਰ ਵਿਖੇ ਸ਼ੁਰੂ ਕੀਤੇ ਗਏ। ਧਰਨੇ ਨੂੰ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਅਤੇ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਕੇਂਦਰੀ ਕਮੇਟੀ ਮੈਂਬਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਹ ਪ੍ਰੋਗਰਾਮ ਦਾ ਫੈਸਲਾ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਦੀ ਬੀਤੇ ਦਿਨੀਂ  ਉੱਤਰ ਪ੍ਰਦੇਸ਼ ਦੇ ਸ਼ਹਿਰ ਕਾਨਪੁਰ ਵਿਖੇ ਹੋਈ ਮੀਟਿੰਗ ਵਿੱਚ ਕੀਤਾ ਗਿਆ ਸੀ। ਇਹਨਾਂ ਧਰਨਿਆਂ ਅੰਦਰ ਪੀ.ਐਫ.ਆਰ. ਡੀ.ਏ. ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ,ਜਨਤਕ ਅਦਾਰਿਆਂ ਦਾ ਨਿੱਜੀਕਰਨ /ਨਿਗਮੀਕਰਨ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੰਦ ਕੀਤੀ ਜਾਵੇ, ਅੱਠਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ,ਪੈਡਿੰਗ  ਡੀ ਏ ਦੀਆ ਕਿਸ਼ਤਾਂ ਅਤੇ ਜ਼ਬਤ ਕੀਤੇ ਗਏ ਡੀਏ ਦੇ ਬਕਾਏ ਜਾਰੀ ਕੀਤੇ ਜਾਣ, ਠੇਕਾ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਲਈ ਸਭ ਲਈ ਹਸਪਤਾਲਾਂ ਵਿੱਚ ਕੈਸ਼ਲੈਸ ਹੈਲਥ ਸਕੀਮ ਨੂੰ ਯਕੀਨ  ਬਣਾਉਣ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ, ਕੌਮੀ ਸਿੱਖਿਆ ਨੀਤੀ ਐਨ ਈ ਪੀ ਵਾਪਸ ਕੀਤੀ ਜਾਵੇ। ਸੰਵਿਧਾਨ ਦੀਆਂ ਧਾਰਾ 310  ਅਤੇ 311(   2) ਨੂੰ ਰੱਦ ਕੀਤਾ ਜਾਵੇ, ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦੀ ਰਾਖੀ ਕੀਤੀ ਜਾਵੇ। ਕੇਂਦਰ ਰਾਜ  ਨੀਤੀ ਸਬੰਧਾਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ ।ਇਨਕਮ ਟੈਕਸ ਦੀ ਛੋਟ ਹੱਦ ਵਧਾ ਕੇ 15 ਲੱਖ ਤੱਕ ਦਿੱਤੀ ਜਾਵੇ। ਇਸ ਮੌਕੇ ਤਰਸੇਮ ਮਾਧੋਪੁਰੀ ਅਤੇ ਕੁਲਦੀਪ ਵਾਲੀਆ ਤੋਂ ਇਲਾਵਾ ਅਕੰਲ ਚੰਦ  ਸਿੰਘ, ਪੂਰਨ ਸਿੰਘ ਬਿਲਗਾ ਰਾਗੁਵੀਰ ਸਿੰਘ ਗੁਰਕਰਣ ਸਿੰਘ ਨਸੀਬ ਕੁਮਾਰ ਕਰਮਜੀਤ ਸਿੰਘ ਦੇਵਰਾਜ ਬਲਵੀਰ ਸਿੰਘ ਗੌਰਾਇਆ ਅਸੌਕ ਕੁਮਾਰ ਚੰਦਰ ਸ਼ੇਖਰ ਹਰੀ ਰਾਮ ਬਲਵਿੰਦਰ ਕੁਮਾਰ ਰਾਮ ਬ੍ਰਿਸ਼ ਮਨਹੋਰ ਲਾਲ, ਮਨਜਿੰਦਰ ਸਿੰਘ ਤਲਵਣ, ਹਾਜ਼ਰ ਸਨ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin