India

ਸਰਕਾਰ ਦੀ ਕੋਸ਼ਿਸ਼ ਦੇਸ਼ ਦੇ ਹਰ ਵਿਅਕਤੀ ਤੱਕ ਸਸਤਾ ਇਲਾਜ ਪਹੁੰਚਾਉਣ ਦੀ ਹੈ – ਮੋਦੀ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਦੇਸ਼ ਦੇ ਸਿਹਤ ਢਾਂਚੇ ਵਿੱਚ ਸੁਧਾਰ ਅਤੇ ਬਦਲਾਅ ਕੀਤੇ ਹਨ ਅਤੇ ਹੁਣ ਉਹ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਹੂਲਤਾਂ ਬਲਾਕ ਪੱਧਰ ‘ਤੇ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਆਮ ਬਜਟ-2022 ਵਿੱਚ ਸਿਹਤ ਖੇਤਰ ਲਈ ਕੀਤੇ ਗਏ ਉਪਬੰਧਾਂ ‘ਤੇ ਆਯੋਜਿਤ ਵੈਬੀਨਾਰ ਦਾ ਉਦਘਾਟਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀ ਕੋਸ਼ਿਸ਼ ਆਧੁਨਿਕ ਤਕਨੀਕ ਦੇ ਸਹਾਰੇ ਦੇਸ਼ ਦੇ ਹਰ ਵਿਅਕਤੀ ਤੱਕ ਸਸਤਾ ਇਲਾਜ ਪਹੁੰਚਾਉਣ ਦੀ ਹੈ। ਸਿਹਤ ਖੇਤਰ ਲਈ ਬਜਟ ਉਪਬੰਧਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ, ‘ਇਹ ਬਜਟ ਪਿਛਲੇ ਸਾਲ ਤੋਂ ਸਿਹਤ ਸੰਭਾਲ ਪ੍ਰਣਾਲੀ ਵਿੱਚ ਸੁਧਾਰ ਅਤੇ ਤਬਦੀਲੀ ਲਈ ਸਾਡੇ ਯਤਨਾਂ ਨੂੰ ਵਧਾਉਂਦਾ ਹੈ। ਅਸੀਂ ਆਪਣੀ ਸਿਹਤ ਦੇਖ-ਰੇਖ ਪ੍ਰਣਾਲੀ ਵਿੱਚ ਇੱਕ ਸਰਬ ਸੰਮਲਿਤ ਪਹੁੰਚ ਅਪਣਾਈ ਹੈ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਧਿਆਨ ਸਿਹਤ ‘ਤੇ ਤਾਂ ਹੈ ਹੀ, ਇਸ ਦੇ ਨਾਲ ਹੀ ਉਨ੍ਹਾਂ ਦੀ ਕੋਸ਼ਿਸ਼ ਆਯੂਸ਼ ਵਰਗੀ ਭਾਰਤ ਦੀ ਰਵਾਇਤੀ ਪ੍ਰਣਾਲੀ ਵਿੱਚ ਖੋਜ ਨੂੰ ਉਤਸ਼ਾਹਿਤ ਕਰਕੇ ਸਿਹਤ ਸੰਭਾਲ ਪ੍ਰਣਾਲੀ ਵਿੱਚ ਉਸਦੀ ਸਰਗਰਮ ਭਾਗੀਦਾਰੀ ਨੂੰ ਯਕੀਨੀ ਬਣਾਉਣ ‘ਤੇ ਵੀ ਹੈ। ਉਨ੍ਹਾਂ ਕਿਹਾ, ”ਸਰਕਾਰ ਦਾ ਵਿਸ਼ੇਸ਼ ਧਿਆਨ ਆਧੁਨਿਕ ਤਕਨੀਕ ਰਾਹੀਂ ਦੇਸ਼ ਦੇ ਹਰ ਹਿੱਸੇ, ਹਰ ਵਿਅਕਤੀ ਨੂੰ ਬਿਹਤਰ ਅਤੇ ਸਸਤੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ‘ਤੇ ਵੀ ਹੈ। ਸਾਡੀ ਕੋਸ਼ਿਸ਼ ਹੈ ਕਿ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਸਿਹਤ ਸਹੂਲਤਾਂ ਬਲਾਕ ਪੱਧਰ ‘ਤੇ, ਜ਼ਿਲ੍ਹਾ ਪੱਧਰ ‘ਤੇ, ਪਿੰਡਾਂ ਦੇ ਨੇੜੇ ਹੋਣ, ਇਸ ਲਈ ਪ੍ਰਾਈਵੇਟ ਅਤੇ ਹੋਰ ਸੈਕਟਰ ਨੂੰ ਵੀ ਵਧੇਰੇ ਊਰਜਾ ਨਾਲ ਅੱਗੇ ਆਉਣਾ ਪਵੇਗਾ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਾਇਮਰੀ ਹੈਲਥ ਕੇਅਰ ਨੈੱਟਵਰਕ ਨੂੰ ਮਜ਼ਬੂਤ ​​ਕਰਨ ਲਈ 1.5 ਲੱਖ ‘ਸਿਹਤ ਅਤੇ ਤੰਦਰੁਸਤੀ’ ਕੇਂਦਰਾਂ ਦਾ ਨਿਰਮਾਣ ਪ੍ਰਗਤੀ ‘ਤੇ ਹੈ ਅਤੇ ਹੁਣ ਤੱਕ 85,000 ਤੋਂ ਵੱਧ ਕੇਂਦਰਾਂ ਨੂੰ ਰੁਟੀਨ ਜਾਂਚ, ਟੀਕਾਕਰਨ ਅਤੇ ਜਾਂਚ ਵਰਗੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਸਿਹਤ ਸੇਵਾਵਾਂ ਦੀ ਮੰਗ ਵਧ ਰਹੀ ਹੈ, ਸਰਕਾਰ ਹੁਨਰਮੰਦ ਸਿਹਤ ਪੇਸ਼ੇਵਰ ਤਿਆਰ ਕਰਨ ਲਈ ਵੀ ਉਪਰਾਲੇ ਕਰ ਰਹੀ ਹੈ ਅਤੇ ਇਸ ਨੂੰ ਧਿਆਨ ਵਿੱਚ ਰੱਖਦਿਆਂ ਸਿਹਤ ਸਿੱਖਿਆ ਅਤੇ ਸਿਹਤ ਸੰਭਾਲ ਨਾਲ ਸਬੰਧਤ ਮਨੁੱਖੀ ਸਰੋਤ ਪੈਦਾ ਕਰਨ ਲਈ ਬਜਟ ਵਿਚ ਪਿਛਲੇ ਸਾਲ ਦੇ ਮੁਕਾਬਲੇ ਵਿਚ ਵੱਡਾ ਵਾਧਾ ਕੀਤਾ ਗਿਆ ਹੈ।

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਰਿ ਇਹ ਗਾਹਕ ਅਤੇ ਸਿਹਤ ਸੰਭਾਲ ਪ੍ਰਦਾਤਾ ਦਰਮਿਆਨ ਬਰਾਬਰ ਇੰਟਰਫੇਸ ਉਪਲੱਬਧ ਕਰਵਾਉਂਦਾ ਹੈ। ਉਨ੍ਹਾਂ ਕਿਹਾ , ‘ ਇਸ ਨਾਲ ਦੇਸ਼ ਵਿਚ ਇਲਾਜ ਕਰਵਾਉਣਾ ਅਤੇ ਦੇਣਾ ਦੋਵੇਂ ਹੀ ਬਹੁਤ ਆਸਾਨ ਹੋ ਜਾਣਗੇ। ਸਿਰਫ਼ ਇੰਨਾ ਹੀ ਨਹੀਂ ਇਹ ਭਾਰਤ ਦੇ ਗੁਣਵੱਤਾਪੂਰਨ ਅਤੇ ਸਸਤੇ ਸਿਹਤ ਢਾਂਚੇ ਦੀ ਗਲੋਬਲ ਪਹੁੰਚ ਨੂੰ ਵੀ ਆਸਾਨ ਬਣਾਏਗਾ।”

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin