India

ਸਰਹੱਦੀ ਖੇਤਰਾਂ ‘ਚ ਸੁਰੱਖਿਆ ਦਾ ਸਖ਼ਤ ਬੰਦੋਬਸਤ

ਨਵੀਂ ਦਿੱਲੀ – ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਕਬਜ਼ਾ ਕਰਨ ਤੋਂ ਬਾਅਦ ਜੰਮੂ-ਕਸ਼ਮੀਰ ਤੇ ਪੱਛਮੀ ਸਰਹੱਦਾਂ ‘ਤੇ ਸੁਰੱਖਿਆ ਦੇ ਮੁਸ਼ਕਲ ਹਾਲਾਤ ਨੂੰ ਦੇਖਦੇ ਹੋਏ ਭਾਰਤੀ ਖ਼ੁਫ਼ੀਆ ਏਜੰਸੀਆਂ ਨੇ ਸਰਕਾਰ ਨੂੰ ਆਪਣੀ ਤਾਜ਼ਾ ਰਿਪੋਰਟ ‘ਚ ਸੁਝਾਅ ਦਿੱਤਾ ਹੈ ਕਿ ਸਰਹੱਦ ‘ਤੇ ਸੰਵੇਦਨਸ਼ੀਲ ਸਥਾਨਾਂ ‘ਤੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਵੱਖ-ਵੱਖ ਇੰਟਰਨੈੱਟ ਮੀਡੀਆ ਸਾਈਟ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।ਤਾਜ਼ਾ ਇੰਟੈਲ ਇਨਪੁਟ ਦੇ ਹਵਾਲੇ ਨਾਲ ਸੂਤਰਾਂ ਨੇ ਕਿਹਾ ਕਿ ਪਾਕਿਸਤਾਨ ਦੀ ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਲੁਕਵੀਂ ਜੰਗ ਨਾਲ ਫੇਸਬੁੱਕ, ਇੰਸਟਾਗ੍ਰਾਮ, ਟੈਲੀਗ੍ਰਾਮ ਤੇ ਹੋਰ ਸੋਸ਼ਲ ਨੈੱਟਵਰਕ ‘ਤੇ ਇੰਟਰਨੈੱਟ ਮੀਡੀਆ ਸਮੂਹਾਂ ‘ਚ ਘੁਸਪੈਠ ਕਰਨ ਲਈ ਕਈ ਯਤਨ ਕਰ ਚੁੱਕੀ ਹੈ। ਭਾਰਤੀ ਸੁਰੱਖਿਆ ਏਜੰਸੀਆਂ ਨੇ ਕਿਹਾ ਹੈ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (ਸੀਪੀਐੱਫ) ‘ਚ ਵੱਡੇ ਅਧਿਕਾਰੀਆਂ ਨੂੰ ਫੀਲਡ ‘ਚ ਤਾਇਨਾਤ ਲੋਕਾਂ ਨਾਲ ਸਿਰਫ਼ ਸੁਰੱਖਿਅਤ ਸੰਚਾਰ ਨੈੱਟਵਰਕ ‘ਤੇ ਸੰਵਾਦ ਕਰਨਾ ਚਾਹੀਦਾ ਹੈ ਤੇ ਇਲੈਕਟ੍ਰਾਨਿਕਸ ਤੇ ਸੂਚਨਾ ਮੰਤਰਾਲੇ ਤਹਿਤ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨਆਈਸੀ) ਵੱਲੋਂ ਸਰਕਾਰੀ ਈਮੇਲ ਨੈੱਟਵਰਕ ਦੀ ਵਰਤੋਂ ਕਰਨੀ ਚੀਹੀਦੀ ਹੈ।ਸੁਰੱਖਿਆ ਮੁਲਾਜ਼ਮਾਂ ਨੂੰ ਆਪਣੇ ਪਰਿਵਾਰਾਂ ਤੇ ਸਹਿਯੋਗੀਆਂ ਨਾਲ ਸੰਵਾਦ ਕਰਨ ਲਈ ਵੀ ਮਨ੍ਹਾਂ ਕੀਤਾ ਗਿਆ ਹੈ। ਖ਼ਾਸ ਤੌਰ ‘ਤੇ ਜਦੋਂ ਉਹ ਕਿਸੇ ਸੰਵੇਦਨਸ਼ੀਲ ਸਥਾਨ ‘ਤੇ ਤਾਇਨਾਤ ਹੋਣ। ਅਲਰਟ ਮੁਤਾਬਕ ਕਿਸੇ ਵੀ ਮਾਮਲੇ ‘ਚ ਯੂਨਿਟਾਂ ਜਾਂ ਬਟਾਲੀਅਨਾਂ ਦੀ ਤਾਇਨਾਤੀ ਜਾਂ ਰਵਾਨਗੀ ਬਾਰੇ ਵ੍ਹਟਸਐਪ ਗਰੁੱਪ ‘ਚ ਕੋਈ ਜਾਣਕਾਰੀ ਸ਼ੇਅਰ ਨਹੀਂ ਕਰਨੀ ਹੈ। ਛੁੱਟੀ ‘ਤੇ ਜਾਣ ਵਾਲੇ ਮੁਲਾਜ਼ਮਾਂ ਦੀ ਆਵਾਜਾਈ ਦੀ ਜਾਣਕਾਰੀ ਵੀ ਇੰਟਰਨੈੱਟ ਮੀਡੀਆ ਪਲੇਟਫਾਰਮ ‘ਤੇ ਸਾਂਝੀ ਨਹੀਂ ਕੀਤੀ ਜਾਣੀ ਚੀਹੀਦੀ।ਸੁਰੱਖਿਆ ਬਲਾਂ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਇਹ ਕਰੋ ਤੇ ਇਹ ਨਾ ਕਰੋ ਹਰ ਕਰਮਚਾਰੀ ਦੇ ਪ੍ਰਰੋਟੋਕਾਲ ਦਾ ਹਿੱਸਾ ਰਿਹਾ ਹੈ। ਸਾਰੇ ਬਲਾਂ ਵੱਲੋਂ ਇਸ ‘ਤੇ ਅਮਲ ਕੀਤਾ ਜਾਂਦਾ ਹੈ। ਖ਼ੁਫ਼ੀਆ ਏਜੰਸੀਆਂ ਨੇ ਉਨ੍ਹਾਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਕਿ ਆਈਐੱਸਆਈ ਭਾਰਤ ਬਾਰੇ ਸੰਵੇਦਨਸ਼ੀਲ ਜਾਣਕਾਰੀ ਇਕੱਠੀ ਕਰਨ ਲਈ ਸੁਰੱਖਿਆ ਬਲਾਂ ਲਈ ਵ੍ਹਟਸਐਪ ਸਮੂਹਾਂ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਏਜੰਸੀਆਂ ਨੇ ਦੇਖਿਆ ਕਿ ਲੁਕਵੀਂ ਪਛਾਣ ਵਾਲੇ ਕਈ ਸਮੂਹ ਫੇਸਬੁੱਕ, ਵ੍ਹਟਸਐਪ, ਟੈਲੀਗ੍ਰਾਮ, ਸਿਗਨਲ, ਵੀਚੈਟ ਆਦਿ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਹਾਲਤ ‘ਚ ਸੁਰੱਖਿਆ ਬਲਾਂ ਨੂੰ ਬੇਪਛਾਣ ਨੰਬਰਾਂ ਰਾਹੀਂ ਨੈੱਟਵਰਕ ‘ਤੇ ਕਿਸੇ ਵੀ ਸੱਦੇ ਨੂੰ ਸਵੀਕਾਰ ਨਾ ਕਰਨ ਲਈ ਕਿਹਾ ਗਿਆ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin