ਅੰਮ੍ਰਿਤਸਰ – ਬੀਐੱਸਐੱਫ ਦੇ ਸੈਕਟਰ ਅੰਮ੍ਰਿਤਸਰ ਅਧੀਨ ਆਉਂਦੀ ਭਾਰਤ ਦੀ ਸਰਹੱਦੀ ਚੌਕੀ ਮੁਹਾਵਾ ਨਜ਼ਦੀਕ ਅਟਾਰੀ ਤੋਂ ਸਵੇਰੇ ਅਸਲਾ ਬਰਾਮਦ ਹੋ ਜਾਣ ਸਬੰਧੀ ਸੂਚਨਾ ਮਿਲੀ। ਪ੍ਰਾਪਤ ਜਾਣਕਾਰੀ ਮੁਤਾਬਕ ਬੀਐੱਸਐੱਫ ਮੁਤਾਬਕ ਸਰਹੱਦ ’ਤੇ ਸਥਿਤ ਭਾਰਤੀ ਚੌਕੀ ਪਿੰਡ ਮੁਹਾਵਾ ਨਜ਼ਦੀਕ ਅਟਾਰੀ ਦੇ ਸਾਹਮਣੇ ਤਾਰੋਂ ਪਾਰ ਪਾਕਿਸਤਾਨ ਵਾਲੇ ਪਾਸੇ ਤੇ ਬੀਐੱਸਐੱਫ 144 ਬਟਾਲੀਅਨ ਦੇ ਜਵਾਨ ਰਾਤ ਡਿਊਟੀ ਤੇ ਸਨ। ਉਨ੍ਹਾਂ ਨੇ ਪਾਕਿਸਤਾਨ ਵਾਲਿਓਂ ਪਾਸਿਓਂ ਰਾਤ ਸੰਘਣੀ ਧੁੰਦ ਵਿੱਚ ਪਾਕਿਸਤਾਨੀ ਤਸਕਰਾਂ ਦੀ ਹਲਚਲ ਵੇਖੀ ਤੇ ਭਾਰਤੀ ਸਾਈਡ ਡਿਊਟੀ ਕਰ ਰਹੇ ਬੀਐੱਸਐੱਫ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਨੂੰ ਲਲਕਾਰੇ ਮਾਰੇ। ਬੀਐੱਸਐੱਫ ਜਵਾਨਾਂ ਨੇ ਕੁਝ ਫਾਇਰਿੰਗ ਸਾਹਮਣਲੇ ਪਾਸੇ ਕੀਤੀ। ਸੰਘਣੀ ਧੁੰਦ ਦਾ ਫਾਇਦਾ ਉਠਾਉਂਦਿਆਂ ਪਾਕਿਸਤਾਨੀ ਤਸਕਰ ਮੌਕੇ ਦਾ ਫ਼ਾਇਦਾ ਉਠਾਉਂਦੇ ਹੋਏ ਭੱਜ ਗਏ।
ਬੁੱਧਵਾਰ ਸਵੇਰੇ ਬੀਐਸਐਫ ਦੀ 144 ਬਟਾਲੀਅਨ ਚੌਕੀ ਮੁਹਾਵਾ ਦੇ ਜਵਾਨਾਂ ਨੇ ਪਾਕਿਸਤਾਨ ਵਾਲੇ ਪਾਸਿਓਂ ਆਏ ਤਸਕਰਾਂ ਵਾਲੀ ਜਗ੍ਹਾ ’ਤੇ ਛਾਣਬੀਣ ਕੀਤੀ ਤਾਂ ਪਾਕਿਸਤਾਨੀ ਤਸਕਰਾਂ ਦੇ ਪੈਰ ਵਾਪਸ ਪਾਕਿਸਤਾਨ ਭੱਜਣ ਦੇ ਛਪੇ ਹੋਏ ਮਿਲੇ ਜਿੱਥੇ ਕੁਝ ਦੂਰੀ ’ਤੇ ਪਾਕਿਸਤਾਨੀ ਤਸਕਰਾਂ ਦੇ ਚਾਈਨਾ ਵਿਚ ਬਣੀ ਪਿਸਤੌਲ ਤੇ ਕੁਝ ਰੌਂਦ ਮਿਲੇ। ਅਸਲੇ ਨੂੰ ਬੀਐੱਸਐੱਫ ਦੇ ਜਵਾਨਾਂ ਫੜ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤਾ।