Punjab

ਸਰਹੱਦ ’ਤੇ ਫਿਰ ਨਜ਼ਰ ਆਇਆ ਡਰੋਨ, ਇਕ ਮਿੰਟ ਤਕ ਰਿਹਾ ਭਾਰਤੀ ਖੇਤਰ ’ਚ

ਭਿੱਖੀਵਿੰਡ – ਭਾਰਤ ਵਿਚ ਨਸ਼ਾ ਤੇ ਹਥਿਆਰ ਭੇਜਣ ਦੀਆਂ ਨਾਪਾਕ ਕੋਸ਼ਿਸ਼ਾਂ ਤੋਂ ਪਕਿਸਤਾਨ ਬਾਜ ਨਹੀਂ ਆ ਰਿਹਾ ਹੈ। ਲਗਾਤਰ ਡਰੋਨ ਰਾਂਹੀ ਘਾਤਕ ਸਮੱਗਰੀ ਭਾਰਤ ਵਿਚ ਭੇਜਣ ਦੇ ਯਤਨ ਹੁੰਦੇ ਆ ਰਹੇ ਹਨ, ਜਿਨ੍ਹਾਂ ਨੂੰ ਸਰਹੱਦ ’ਤੇ ਤਾਇਨਾਤ ਜਵਾਨਾਂ ਵੱਲੋਂ ਫੇਲ੍ਹ ਕੀਤਾ ਜਾ ਰਿਹਾ ਹੈ। ਹੁਣ ਲੰਘੀ ਰਾਤ ਫਿਰ ਭਾਰਤੀ ਖੇਤਰ ਵਿਚ ਉੱਡਦੀ ਸ਼ੱਕੀ ਵਸਤੂ ਵੇਖੀ ਗਈ ਹੈ। ਸੂਤਰਾਂ ਮੁਤਾਬਿਕ ਇਹ ਸ਼ੱਕੀ ਉੱਡਣਾ ਯੰਤਰ ਕਰੀਬ ਇਕ ਮਿੰਟ ਤਕ ਭਾਰਤੀ ਖੇਤਰ ਵਿਚ ਰਹੀ। ਜਿਸ ਦੇ ਚਲਦਿਆਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਸਰਹੱਦੀ ਖੇਤਰ ਵਿਚ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ ਹੈ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੀ ਚੌਂਕੀ ਕਰਮਾ ਦੇ ਬੁਰਜੀ ਪਿੱਲਰ ਨੰਬਰ 133/4 ਦੇ ਖੇਤਰ ਵਿਚ ਬੀਐੱਸਐੱਫ ਦੇ ਜਵਾਨਾਂ ਨੇ ਜਮੀਨ ਤੋਂ ਕਰੀਬ 250 ਮੀਟਰ ਉਚਾਈ ’ਤੇ ਸ਼ੱਕੀ ਉੱਡਣ ਵਾਲੀ ਵਸਤੂ ਦੀ ਗਤੀਵਿਧੀ ਵੇਖੀ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ੱਕੀ ਡਰੋਨ ਰਾਤ 12 : 35 ’ਤੇ ਭਾਰਤੀ ਖੇਤਰ ਵਿਚ ਆਇਆ ਅਤੇ ਇਕ ਮਿੰਟ ਬਾਅਦ 12 : 36 ’ਤੇ ਵਾਪਸ ਚਲਾ ਗਿਆ। ਸੂਤਰਾਂ ਮੁਤਾਬਿਕ ਡਰੋਨ ਦੀ ਆਮਦ ਤੋਂ ਬਾਅਦ ਉਕਤ ਖੇਤਰ ਦੀ ਛਾਣ ਬੀਣ ਕੀਤੀ ਗਈ ਹੈ। ਦੱਸਣਾ ਬਣਦਾ ਹੈ ਕਿ ਖੇਮਕਰਨ ਸੈਕਟਰ ਤੇ ਖਾਲੜਾ ਖੇਤਰ ਵਿਚ ਡਰੋਨ ਦੀ ਲਗਾਤਾਰ ਆਮਦ ਹੁੰਦੀ ਆ ਰਹੀ ਹੈ ਤੇ ਕਈ ਵਾਰ ਬੀਐੱਸਐੱਫ ਵੱਲੋਂ ਇੰਨਾਂ ਉੱਪਰ ਫਾਇਰਿੰਗ ਕਰਕੇ ਖਦੇੜਿਆ ਵੀ ਜਾ ਚੁੱਕਾ ਹੈ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin