Punjab

ਸਹਿਕਾਰੀ ਖੰਡ ਮਿੱਲਾਂ ਨੂੰ ਉਜਾੜਨ ਦੀ ਤਿਆਰੀ:  ਕਿਸਾਨ ਜਥੇਬੰਦੀਆਂ

ਚੰਡੀਗੜ੍ਹ – ਪੰਜਾਬ ਵਿੱਚ ਸਹਿਕਾਰੀ ਖੰਡ ਮਿੱਲਾਂ ਨੌ ਅਤੇ ਪ੍ਰਾਈਵੇਟ ਸੱਤ ਸ਼ੂਗਰ ਮਿੱਲਾਂ ਚਲਦੀਆਂ ਹਨ ਤੇ ਗੰਨੇ ਥੱਲੇ ਵੱਡਾ ਰਕਬਾ ਹੈ ਖੇਤੀ ਵਿਭਿੰਨਤਾ ਦੀ ਗੱਲ ਕਰੀਏ ਤਾਂ ਗੰਨਾ ਮੁੱਖ ਫਸਲ ਵਜੋਂ ਸਾਹਮਣੇ ਆਉਂਦਾ ਹੈ ਝੋਨੇ ਕਣਕ ਦਾ ਅਸਲ ਬਦਲ ਗੰਨੇ ਦੀ ਫਸਲ ਹੈ ਇਸ ਨੂੰ ਬਚਾਉਣ ਲਈ ਸਹਿਕਾਰੀ ਖੰਡ ਮਿੱਲਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਰਕਾਰ ਦੀ ਅਣਦੇਖੀ ਕਾਰਨ ਸਹਿਕਾਰੀ ਖੰਡ ਮਿੱਲਾਂ ਘਾਟੇ ਦੀ ਤਿਆਰੀ ਵੱਲ ਹਨ। ਕਿਸਾਨ ਜਥੇਬੰਦੀਆਂ ਦੇ ਸਮੂਹ ਆਗੂਆਂ ਨੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀਆਂ ਰਿਲੀਜ਼ ਕੀਤੀਆਂ ਹੋਈਆਂ ਵਰਾਇਟੀਆਂ ਹੀ ਪੀੜੀਆਂ ਜਾਂਦੀਆਂ ਹਨ ਪਿਛਲੀਆਂ ਸਰਕਾਰਾਂ ਵੱਲੋਂ ਗੰਨਾ ਫਾਰਮ ਗੜਾ ਰੋਡ ਜਲੰਧਰ ਤੋਂ ਬਦਲ ਕੇ ਕਪੂਰਥਲਾ ਲਜਾਇਆ ਗਿਆ ਜਿਸ ਕਾਰਨ ਬਹੁਤ ਲੰਮਾ ਸਮਾਂ ਗੰਨੇ ਦੀ ਨਵੀਂ ਵਰਾਇਟੀ ਪੰਜਾਬ ਵਿੱਚ ਨਹੀਂ ਆਈ ਕਿਉਂਕਿ ਗੰਨੇ ਦੀ ਵਰਾਇਟੀ ਆਉਣ ਨੂੰ 10 ਤੋਂ 15 ਸਾਲ ਦਾ ਸਮਾਂ ਲੱਗਦਾ ਹੈ ਇਸ ਲਈ ਜਿਹੜੀਆਂ ਵਰਾਇਟੀਆਂ ਪਹਿਲਾਂ ਆਈਆਂ ਹੋਈਆਂ ਹਨ ਉਹ ਜ਼ਿਆਦਾਤਰ ਬਿਮਾਰੀ ਦੀ ਮਾਰ ਹੇਠ ਆ ਕੇ ਫੇਲ ਹੋ ਚੁੱਕੀਆਂ ਹਨ ਅੱਜ ਜੋ ਸ਼ੂਗਰ ਫੈਡ ਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਸ਼ੂਗਰ ਮਿੱਲਾਂ ਨੂੰ ਲੈਟਰ ਰਿਲੀਜ਼ ਕੀਤਾ ਗਿਆ ਹੈ। ਉਸ ਵਿੱਚ ਅਗੇਤੀ ਕਿਸਮ ਦੀਆਂ ਸੱਤ ਵਰਾਇਟੀਆਂ ਹਨ ਜਿਨਾਂ ਵਿੱਚੋਂ ਪੀ ਵੀ 95 ਵਰਾਇਟੀ ਹੀ ਚੱਲਣ ਯੋਗ ਹੈ। ਪੀਵੀ 95 ਵਰਾਇਟੀ ਦੀ ਗੱਲ ਕਰਦੇ ਹਾਂ ਇਹ ਪਿਛਲੇ ਕੁਝ ਸਮੇਂ ਤੋਂ ਹੀ ਰਿਲੀਜ਼ ਹੋਈ ਹੈ ਇਹ ਵਰਾਇਟੀ ਪਿਛਲੇ ਸਾਲ ਪੜ੍ਹਾਈ ਯੋਗ ਹੋਈ ਹੈ ਜੇ ਪੀਵੀ 95 ਵਰਾਇਟੀ ਦੀ ਗੱਲ ਕਰੀਏ ਤੇ ਨੌਰਥ ਜ਼ੋਨ ਵਿੱਚ ਇਸ ਦੀ ਰਿਕਵਰੀ 9.2 ਹੈ ਜੋ ਕਿ ਅਗੇਤੀ  ਕਿਸਮ ਦੀ ਵਰਾਇਟੀ ਵਾਸਤੇ ਬਹੁਤ ਘੱਟ ਹੈ 2015 ਵਿੱਚ ਜਦ ਖੰਡ ਦਾ ਬਹੁਤ ਮੰਦਾ ਹੋ ਗਿਆ ਸੀ ਤਾਂ ਸ਼ੂਗਰ ਮਿੱਲਾਂ ਨੇ ਮਿੱਲਾਂ ਚਲਾਉਣ ਤੋਂ ਹੱਥ ਖੜੇ ਕਰ ਦਿੱਤੇ ਸਨ ਉਸ ਵੇਲੇ ਧਰਨੇ ਲੱਗੇ ਸਨ ਉਸ ਟਾਈਮ ਸੀਓ 238 ਵਰਾਇਟੀ ਚਲਦੀ ਸੀ ਜਿਸ ਨੂੰ ਪ੍ਰਾਈਵੇਟ ਸ਼ੂਗਰ ਮਿੱਲਾਂ ਵਾਲੇ ਅਗੇਤੀ ਲੈਂਦੇ ਸਨ ਸਹਿਕਾਰੀ ਸ਼ੂਗਰ ਮਿੱਲਾਂ ਵਾਲੇ ਉਸ ਨੂੰ ਲੇਟ ਵਿੱਚ ਲੈਂਦੇ ਸਨ। ਉਸਦੀ ਰਿਕਵਰੀ ਨੌਰਥ ਜੋਨ ਵਿੱਚ 9.4 ਸੀ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ 9.4 ਰਿਕਵਰੀ ਵਾਲੀ 238 ਵਰਾਇਟੀ ਲੇਟ ਸੀ ਤੇ ਅੱਜ ਪੀਵੀ 95 ਜਿਸ ਦੀ ਰਿਕਵਰੀ 9.2 ਹੈ ਉਸ ਨੂੰ ਅਗੇਤੀ ਕਿਸਮ ਵਿੱਚ ਕਿਵੇਂ ਲਿਆ ਜਾ ਰਿਹਾ ਹੈ ਕੋਪਰੇਟਿਵ ਸ਼ੂਗਰ ਮਿੱਲਾਂ ਨੂੰ ਘਾਟੇ ਵਿੱਚ ਲਿਜਾਣ ਲਈ ਪੀਬੀ 95 ਵਰਾਇਟੀ ਹੀ ਬਹੁਤ ਹੈ ਜੇ ਗੱਲ ਕਰੀਏ ਭੋਗਪੁਰ ਸ਼ੂਗਰ ਮਿਲ ਦੀ ਤਾਂ ਪਿਛਲੇ ਸਮੇਂ ਦੌਰਾਨ ਭੋਗਪੁਰ ਸ਼ੂਗਰ ਮਿੱਲ ਰਿਕਵਰੀ ਦੇ ਤੌਰ ਤੇ ਤਿੰਨ ਅਵਾਰਡ ਜਿੱਤ ਚੁੱਕੀ ਹੈ ਪਿਛਲੇ ਸਾਲ 2023 2024 ਵਿੱਚ ਪੀ ਬੀ 95 ਵਰਾਇਟੀ ਨੂੰ ਪਹਿਲ ਦੇ ਅਧਾਰ ਤੇ ਪੀੜਿਆ ਗਿਆ ਰਿਕਵਰੀ ਅਵਾਰਡ ਜਿੱਤਣ ਵਾਲੀ ਭੋਗਪੁਰ ਸ਼ੂਗਰ ਮਿੱਲ ਪੂਰੇ ਪੰਜਾਬ ਦੀਆਂ  ਸ਼ੂਗਰ ਮਿੱਲਾਂ ਵਿੱਚੋਂ ਸਭ ਤੋਂ ਘੱਟ ਰਿਕਵਰੀ ਦਰਜ ਕਰਵਾਈ ਗਈ ਭੋਗਪੁਰ ਸ਼ੂਗਰ ਮਿਲਦੇ ਏਰੀਏ ਵਿੱਚ 45% ਪੀਵੀ 95 ਅਤੇ 45% ਸੀਓ 5009 ਸੀਓ 14201 ਸੀਓ 5011ਸੀਓ 3102 ਵਰਾਇਟੀਆਂ ਹਨ ਇਹਨਾਂ ਵਰਾਇਟੀਆਂ ਦੀ ਰਿਕਵਰੀ ਬਹੁਤ ਜਿਆਦਾ ਹੈ ਅਤੇ ਨੌਰਥ ਜ਼ੋਨ ਵਿੱਚ ਅਗੇਤੀਆਂ ਵਰਾਇਟੀਆਂ ਰਿਲੀਜ਼ ਹੋ ਚੁੱਕੀਆਂ ਹਨ। ਇਹਨਾਂ ਵਰਾਇਟੀਆਂ ਨੂੰ ਜਾਣ ਬੁੱਝ ਕੇ ਪਛੇਤੀਆਂ ਵਰਾਇਟੀਆਂ ਵਿੱਚ ਪਾ ਕੇ ਸਹਿਕਾਰੀ ਸ਼ੂਗਰ ਮਿੱਲਾਂ ਅਤੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ। ਪੀਬੀ 95 ਵਰਾਇਟੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਬਹੁਤ ਹੀ ਘੱਟ ਰਿਕਵਰੀ ਵਾਲੀ ਵਰਾਇਟੀ ਹੈ ਉਸ ਨੂੰ ਜਾਣ ਬੁੱਝ ਕੇ ਅਗੇਤੀ ਵਰਾਇਟੀ ਵਿੱਚ ਪਾ ਕੇ ਸਹਿਕਾਰੀ ਖੰਡ ਮਿੱਲਾਂ ਨੂੰ ਉਜਾੜਨ ਵੱਲ ਤੋਰਿਆ ਜਾ ਰਿਹਾ ਇੱਥੇ ਇੱਕ ਗੱਲ ਹੋਰ ਦੱਸਣ ਯੋਗ ਹੈ ਪੀਬੀ 95 ਵਰਾਇਟੀ ਨੂੰ ਪ੍ਰਾਈਵੇਟ ਸ਼ੂਗਰ ਮਿੱਲਰਸ ਵੱਲੋਂ ਲੈਣ ਤੋਂ ਬਿਲਕੁਲ ਨਾ ਕੀਤੀ ਹੋਈ ਪ੍ਰਾਈਵੇਟ ਸ਼ੂਗਰ ਮਿੱਲਰ ਵੀ ਇਹ ਗੱਲ ਕਹਿ ਰਹੇ ਨੇ ਕਿ ਪੀਬੀ 95 ਵਿੱਚ ਬਿਲਕੁਲ ਰਿਕਵਰੀ ਨਹੀਂ ਹੈ ਇਸ ਲਈ ਉਹ ਸੀਓ 5009  ਸੀਓ 14201 ਵਰਾਇਟੀਆਂ ਨੂੰ ਪਹਿਲ ਦੇ ਅਧਾਰ ਤੇ ਲੈ ਰਹੇ ਸਰਕਾਰ ਨੂੰ ਚਾਹੀਦਾ ਹੈ ਕਿ ਪੀਵੀ 95 ਸੀਓ 5009 ਸੀਓ 14201 ਸੀ ਸੀਓ 3102 ਨੂੰ ਬਰਾਬਰ ਰੱਖ ਕੇ ਸਹਿਕਾਰੀ ਸ਼ੂਗਰ ਮਿੱਲਾਂ ਵਿੱਚ ਲਿਆ ਜਾਵੇ ਤਾਂ ਜੋ ਵੱਧ ਖੰਡ ਬਣਾ ਕੇ ਸ਼ੂਗਰ ਮਿੱਲਾਂ ਨੂੰ ਬਚਾਇਆ ਜਾ ਸਕੇ ਸਰਕਾਰੀ ਸ਼ੂਗਰ ਮਿੱਲਾਂ ਵਿੱਚ ਕੋਈ ਅਥਨੋਲ ਦਾ ਪਲਾਂਟ ਨਹੀਂ ਹੈ ਤੇ ਨਾ ਹੀ ਕੋਈ ਸ਼ਰਾਬ ਮਿੱਲ ਹੈ ਭੋਗਪੁਰ ਸ਼ੂਗਰ ਮਿਲ ਨੂੰ ਛੱਡ ਕੇ ਹੋਰ ਕਿਸੇ ਵੀ ਮਿਲ ਵਿੱਚ ਪਾਵਰ ਪਲਾਂਟ ਵੀ ਨਹੀਂ ਹੈ ਇਸ ਕਰਕੇ ਸਹਿਕਾਰੀ ਖੰਡ ਮਿੱਲਾਂ ਨੂੰ ਬਚਾਉਣ ਵੱਲ ਪੰਜਾਬ ਸਰਕਾਰ  ਧਿਆਨ ਦੇਵੇ 2024 2025 ਵਿੱਚ ਗੰਨੇ ਦਾ ਰੇਟ 450 ਪਰ ਕੁਇੰਟਲ ਕੀਤਾ ਜਾਵੇ।
ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਵਲ ਧਿਆਨ ਨਾ ਦਿੱਤਾ ਤਾਂ ਦੁਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਬਲਵਿੰਦਰ ਸਿੰਘ ਮੱਲੀ ਨੰਗਲ ਦੁਆਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੌਹਾਨ ਅਤੇ ਦੁਆਬਾ ਕਿਸਾਨ  ਯੂਨੀਅਨ ਦੇ ਸੂਬਾ ਪ੍ਰਧਾਨ ਕੁਲਦੀਪ ਸਿੰਘ ਵਜੀਦਪੁਰ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਔਲਖ ਵੱਲੋਂ ਤਿੱਖੇ ਸੰਘਰਸ਼ ਦੀ ਰੂਪਰੇਖਾ ਤਿਆਰ ਕੀਤੀ ਜਾਵੇਗੀ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਸ਼ੂਗਰ ਫੈਡ ਅਤੇ ਕੈਨ ਕਮਿਸ਼ਨਰ ਸਾਹਿਬ ਦੀ ਹੋਵੇਗੀ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin