International

ਸ਼ਕਤੀਸ਼ਾਲੀ ਤੂਫਾਨ ਬਬਿੰਕਾ ਦੀ ਸ਼ੰਘਾਈ ਚ ਦਸਤਕ, ਜ਼ਿੰਦਗੀ ਠੱਪ ਸ਼ਹਿਰ ਦੇ ਸਾਰੇ ਹਾਈਵੇਅ ਬੰਦ ਕਰ ਦਿੱਤੇ ਗਏ

ਬੀਜਿੰਗ – ਚੀਨ ਦੇ ਸ਼ੰਘਾਈ ਸ਼ਹਿਰ ਵਿਚ ਸੋਮਵਾਰ ਨੂੰ ‘ਬੇਬਿੰਕਾ’ ਤੂਫਾਨ ਨੇ ਦਸਤਕ ਦਿੱਤੀ, ਜੋ ਪਿਛਲੇ 75 ਸਾਲਾਂ ਵਿਚ ਸ਼ਹਿਰ ਵਿਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਸ ਝੱਖੜ ਕਾਰਨ ਜਨਜੀਵਨ ਠੱਪ ਹੋ ਗਿਆ।ਸ਼ੰਘਾਈ ਦੇ ਕੇਂਦਰੀ ਮੌਸਮ ਵਿਗਿਆਨ ਆਬਜ਼ਰਵੇਟਰੀ ਨੇ ਦੱਸਿਆ ਕਿ ਤੂਫਾਨ 42 ਮੀਟਰ ਪ੍ਰਤੀ ਸਕਿੰਟ ਦੀ ਰਫਤਾਰ ਨਾਲ ਚੱਲੀਆਂ ਹਵਾਵਾਂ ਨਾਲ ਸ਼ੰਘਾਈ ਦੇ ‘ਪੁਡੋਂਗ ਜ਼ਿਲੇ’ ਦੇ ਲਿੰਗਾਂਗ ਖੇਤਰ ‘ਚ ਪਹੁੰਚਿਆ। ਸ਼ਹਿਰ ਦੇ ਪ੍ਰਸ਼ਾਸਨ ਨੇ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਹਜ਼ਾਰਾਂ ਰਾਹਤ ਅਤੇ ਬਚਾਅ ਕਰਮਚਾਰੀਆਂ ਨੂੰ ਪਹਿਲਾਂ ਹੀ ਤਾਇਨਾਤ ਕਰ ਦਿੱਤਾ ਹੈ। ਬੇਬਿੰਕਾ ਨੂੰ 75 ਸਾਲਾਂ ਵਿੱਚ ਸ਼ੰਘਾਈ ਵਿੱਚ ਆਉਣ ਵਾਲਾ ਸਭ ਤੋਂ ਸ਼ਕਤੀਸ਼ਾਲੀ ਤੂਫ਼ਾਨ ਮੰਨਿਆ ਜਾਂਦਾ ਹੈ। ਇਸ ਸਾਲ ਚੀਨ ਵਿੱਚ ਇਹ 13ਵਾਂ ਤੂਫ਼ਾਨ ਆਇਆ ਹੈ।ਸ਼ਕਤੀਸ਼ਾਲੀ ਤੂਫਾਨ ਨੇ ਦਰਖਤਾਂ ਅਤੇ ਬਿਜਲੀ ਦੇ ਖੰਭਿਆਂ ਨੂੰ ਉਖਾੜ ਦਿੱਤਾ। ਚੀਨ ਦੀ ਸਰਕਾਰੀ ਸਮਾਚਾਰ ਏਜੰਸੀ ਨੇ ਰਿਪੋਰਟ ਦਿੱਤੀ ਕਿ ਰਾਜ ਦੇ ਹੜ੍ਹ ਕੰਟਰੋਲ ਅਤੇ ਸੋਕਾ ਰਾਹਤ ਹੈੱਡਕੁਆਰਟਰ ਨੇ ਚੀਨ ਦੇ ਪੂਰਬੀ ਅਨਹੂਈ ਸੂਬੇ ਅਤੇ ਸ਼ੰਘਾਈ ਅਤੇ ਝੇਜਿਆਂਗ ਲਈ ਰਾਹਤ ਉਪਾਅ ਵਧਾ ਦਿੱਤੇ ਹਨ। ਬਬਿੰਕਾ ਦੇ ਕਾਰਨ ਸ਼ੰਘਾਈ ਵਿੱਚ ਏਅਰਲਾਈਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸ਼ੰਘਾਈ ਰੇਲਵੇ ਸਟੇਸ਼ਨ ਨੇ ਐਤਵਾਰ ਤੋਂ ਸੋਮਵਾਰ ਤੱਕ ਸ਼ਹਿਰ ਵਿੱਚੋਂ ਲੰਘਣ ਵਾਲੇ ਕਈ ਰੂਟਾਂ ‘ਤੇ ਯਾਤਰੀ ਰੇਲਗੱਡੀਆਂ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰ ਵਿਚ ਯਾਤਰੀ ਕਿਸ਼ਤੀ ਸੰਚਾਲਨ ਵੀ ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਹੈ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin