ਸ਼ਹੀਦ ਊਧਮ ਸਿੰਘ (26 ਦਸੰਬਰ1889-31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਸਿੱਖ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਇੰਨਾ ਦਾ ਜਨਮ ਸੁਨਾਮ ਜਿਲਾ ਸੰਗਰੂਰ ਕੰਬੋਜ ਘਰਾਨੇ ਵਿੱਚ ਹੋਇਆ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਵਿਸਾਖੀ ਵਾਲੇ ਦਿਨ ਨਿਹੱਥੇ ਤੇ ਬੇਕਸੂਰ ਪੰਜਾਬੀਆਂ ਨੂੰ ਜਾਨੋ ਮਾਰਨ ਦੀ ਚਾਹਤ ਦਾ ਬਦਲਾ ਲੈਣ ਲਈ ਚਿੰਗਾੜੀ ਆਪਣੇ ਮੰਨ ਵਿੱਚ 20 ਸਾਲ ਜਲਾਈ ਰੱਖੀ। ਅਖੀਰ 13 ਮਾਰਚ 1940 ਨੂੰ ਈਸਟ ਐਸੋਸੀਅੇਸਨ ਸੈਂਟਰਲ ਈਸਟਨ ਸੁਸਾਇਟੀ ਦੀ ਕੈਸਟਨ ਹਾਲ ਲੰਡਨ ਵਿਖੇ ਮੀਟਿੰਗ ਹੋ ਰਹੀ ਸੀ, ਜਿੱਥੇ ਜਲਿਆ ਵਾਲੇ ਬਾਗ਼ ਦਾ ਦੋਸ਼ੀ ਮਾਈਕਲ ਉਡਵਾਇਰ ਬੁਲਾਰੇ ਵਜੋਂ ਭਾਸ਼ਨ ਦੇ ਰਿਹਾ ਸੀ, ਊਧਮ ਸਿੰਘ ਨੇ ਆਪਣੇ ਨਾਲ ਛੁਪਾ ਕੇ ਰੱਖੀ ਰਿਵਾਲਵਰ ਵਿੱਚੋਂ ਗੋਲੀਆ ਕੱਢ ਮਾਰ ਮੁਕਾਇਆ, ਜੋ ਇਸ ਖ਼ਬਰ ਨੂੰ ਵਿਸ਼ਵ ਦੀਆਂ ਅਖਬਾਰਾ ਨੇ ਆਪਣੇ ਵੱਖਰੇ ਅੰਦਾਜ਼ ਨਾਲ ਪ੍ਰਕਾਸਤ ਕੀਤਾ। ਲੰਡਨ ਤੋਂ ਪ੍ਰਕਾਸਿਤ ਹੁੰਦੀ ਅਖਬਾਰ ਦੀ ਟਾਈਮਜ ਔਫ ਲੰਡਨ ਨੇ ਸ਼ਹੀਦ ਊਧਮ ਸਿੰਘ ਨੂੰ ਅਜ਼ਾਦੀ ਦਾ ਲੜਾਕਾ ਅਤੇ ਉਸ ਦੇ ਕਾਰਨਾਮੇ ਨੂੰ ਗੁਲਾਮ ਭਾਰਤੀਆਂ ਦੇ ਦੱਬੇ ਗ਼ੁੱਸੇ ਦਾ ਇਜ਼ਹਾਰ ਕਿਆ। ਉਸ ਬਾਰੇ ਜਰਮਨ ਰੇਡੀਉ ਤੋਂ ਵਾਰ ਵਾਰ ਨਸ਼ਰ ਹੁੰਦਾ ਰਿਹਾ ਹਾਥੀਆਂ ਦੀ ਤਰਾਂ ਭਾਰਤੀ ਆਪਣੇ ਦੁਸ਼ਮਨਾ ਨੂੰ ਕਦੀ ਮਾਫ ਨਹੀਂ ਕਰਦੇ ,ਉਹ ਸਾਲ ਦੇ ਲੰਬੇ ਵਕਫ਼ੇ ਤੋਂ ਵੀ ਮਾਰ ਮਕਾਉਦੇ ਹਨ। ਸ਼ਹੀਦ ਊਧਮ ਸਿੰਘ ਦੀ ਸੂਰ-ਬੀਰਾ ਵਾਲੀ ਦ੍ਰਿੜਤਾ ਇਸ ਗੱਲ ਤੋਂ ਹੋਰ ਵੀ ਪਰਮਾਨਤ ਕਰਦੀ ਹੈ ਉਹ ਭੱਜਾਂ ਨਹੀਂ ਤੇ ਜੁਰਮ ਇਕਬਾਲ ਕਰ ਆਪਣੇ ਆਪ ਨੂੰ ਖੁੱਦ ਕਨੂੰਨ ਦੇ ਹਵਾਲੇ ਕਰ ਦਿੱਤਾ। ਜਿਹੜੀ ਪੁਲਿਸ ਦੇ ਹਵਾਲੇ ਕੀਤਾ ਨੂੰ ਪੁੱਛਦਾ ਹੈ ਕੇ ਦੂਸਰਾ ਦੋਸ਼ੀ ਜੋ ਜੈਟਲੈਂਡ ਵੀ ਮਾਰਿਆਂ ਗਿਆ ਹੈ,ਉਹ ਵੀ ਮੌਤ ਦਾ ਹੱਕਦਾਰ ਸੀ, ਮੈਂ ਉਸ ਤੇ ਵੀ ਦੋ ਰੌਂਦ ਦਾਗੇ ਹਨ। ਸ਼ਹੀਦ ਉੱਦਮ ਸਿੰਘ ਭਗਤ ਸਿੰਘ ਵਾਂਗ ਹੀ ਗਰਮ ਖ਼ਿਆਲੀ ਕਰਾਂਤੀਕਾਰੀ ਸੀ। 1924 ਵਿੱਚ ਵਿਦੇਸ਼ੀ ਮੁਲਕਾਂ ਵਿੱਚ ਗ਼ਦਰ ਪਾਰਟੀ ਦੀ ਲਹਿਰ ਵਿੱਚ ਅਜ਼ਾਦੀ ਲੈਣ ਦੀ ਯਦੋਯਾਦ ਵਿੱਚ ਸਰਗਰਮ ਹਿੱਸਾ ਲੈਂਦਾ ਰਿਹਾ, ਉਹ ਭਗਤ ਸਿੰਘ ਦੇ ਬਹੁਤ ਨੇੜੇ ਸੀ ਤੇ ਉਸ ਦੇ ਵਿਚਾਰਾਂ ਤੋ ਕਾਫ਼ੀ ਪ੍ਰਭਾਵਤ ਸੀ। 27 ਜੁਲਾਈ 1927 ਨੂੰ ਭਗਤ ਸਿੰਘ ਦੇ ਕਹਿਣ ਤੇ ਭਾਰਤ ਵਾਪਸ ਪਰਤਿਆ ਸੀ, 25 ਹੋਰ ਸਾਥੀਆਂ ਨਾਲ ਅਸਲਾ ਐਮੂੰਨੇਸਨ ਲਿਉਣ ਲਈ ਕਾਮਯਾਬ ਹੋ ਗਿਆ ਸੀ।30 ਅਗੱਸਤ 1927 ਨੂੰ ਨਜਾਇਜ ਅਸਲੇ ਵਿੱਚ ਫੜਿਆਂ ਗਿਆ ਸੀ,ਜੋ ਉਸ ਨੂੰ ਇਸ ਕੇਸ ਵਿੱਚ 5 ਸਾਲ ਦੀ ਕੈਦ ਹੋਈ ਸੀ। ਭਗਤ ਸਿੰਘ ਨੂੰ ਫਾਂਸੀ ਲੱਗਨ ਤੱਕ ਉਹ ਜੇਲ ਵਿੱਚ ਸੀ, ਜੋ 31 ਜੁਲਾਈ 1940 ਨੂੰ ਊਦਮ ਸਿੰਘ ਨੂੰ ਪਟੋਨਵਿਲੇ ਜੇਲ ਲੰਡਨ ਵਿਖੇ ਫਾਂਸੀ ਦੇਕੇ ਉਸ ਦੇ ਸਰੀਰ ਨੂੰ ਉੱਥੇ ਹੀ ਦਬਾ ਦਿੱਤਾ। ਅੱਜ ਉਨ੍ਹਾਂ ਦੇ ਜਨਮ ਦਿਨ ਤੇ ਸਾਨੂੰ ਸਕੰਲਪ ਲੈਣਾ ਚਾਹੀਦਾ ਹੈ।ਸਕੂਲ ਲੈਵਲ ਤੇ ਬਾਲ ਸਭਾ ਲਗਾ ਕੇ ਅਧਿਆਪਕਾਂ ਨੂੰ ਆਪਣੇ ਦੇਸ਼ ਭਗਤਾ, ਸ਼ਹੀਦਾਂ ਦੀਆ ਕੁਰਬਾਨੀਆ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ, ਜੋ ਨਵੀਂ ਪੀੜੀ ਬਿਲਕੁਲ ਅਨਜਾਨ ਹੈ ਤੇ ਆਪਣੇ ਸਾਹਿਤ ਤੋਂ ਦੂਰ ਹੈ, ਜੋ ਨਸ਼ਿਆ ਦੇ ਵਿੱਚ ਗਰਕ ਹੋ ਰਹੀ ਹੈ। ਆਪਣੇ ਸ਼ਹੀਦਾਂ ਦੀਆ ਕੁਰਬਾਨੀਆ ਬਾਰੇ ਜਾਣ ਉਨਾ ਵਿੱਚ ਦੇਸ਼ ਭਗਤੀ ਦੀ ਭਾਵਨਾਵਾਂ ਪੈਦਾ ਹੋਵੇਗੀ। ਉਹਨਾਂ ਵਿੱਚ, ਕਿਤਾਬਾਂ, ਅਖਬਾਰਾ, ਸਹਿੱਤ ਪੜਣ ਦੀ ਚੇਸ਼ਟਾ ਪੈਦਾ ਹੋਵੇਗੀ। ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲੇ ਗੀ। ਉਹ ਕੋਮਾ ਸਦਾ ਜ਼ਿੰਦਾ ਰਹਿੰਦੀਆ ਹਨ ਜੋ ਆਪਣੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਦਿਆਂ ਹਨ। ਨੋਜਵਾਨਾ ਨਸ਼ਿਆ ਨੂੰ ਤਿਆਗ ਕਰਨ ਦਾ ਪ੍ਰਣ ਲੈਣ ਇਹ ਹੀ ਉੱਦਮ ਸਿੰਘ ਨੂੰ ਅੱਜ ਸੱਚੀ ਸ਼ਰਦਾਜਲੀ ਹੋਵੇਗੀ।
– ਗੁਰਮੀਤ ਸਿੰਘ ਵੇਰਕਾ ਐਮਏ ਪੁਲਿਸ ਐਡਮਨਿਸਟਰੇਸਨ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ
previous post
next post