ਜਲੰਧਰ, (ਪਰਮਿੰਦਰ ਸਿੰਘ) – ਸ਼ਹੀਦ ਭਗਤ ਵਿਚਾਰ ਮੰਚ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ, ਸ਼ਹੀਦ ਰਾਜਗੁਰੂ ਦਾ 94ਵਾਂ ਬਲਿਦਾਨ ਦਿਵਸ ਦੁਸਹਿਰਾ ਗਰਾਊਂਡ ਮਾਡਲ ਹਾਊਸ ਵਿਖੇ ਸ਼ਾਮ 5-30 ਵਜੇ ਬੜੀ ਧੂਮਧਾਮ ਮਨਾਇਆ ਜਾਵੇਗਾ। ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਪ੍ਰਚਾਰਕ ਅਤੇ ਸੰਯੋਜਕ ਕਾਮਰੇਡ ਵਿਜੇ ਸਾਗਰ ਅਤੇ ਸ਼ਿਵ ਕਲਾ ਦੇ ਪ੍ਰਧਾਨ ਗਣੇਸ਼ ਭਗਤ ਨੇ ਸਾਂਝੇ ਬਿਆਨ ਰਾਹੀ ਦੱਸਿਆ ਇਸ ਪ੍ਰੋਗਰਾਮ ਵਿਚ ਮੁਬੰਈ ਤੋਂ ਆਦਿਵਾਸੀ ਇਲਾਕਿਆਂ ਵਿੱਚ ਬੱਚਿਆਂ ਫਰੀ ਸਿੱਖਿਆ ਦੇਣ ਵਾਲੇ ਅਤੇ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਦਾ ਪ੍ਰਸਾਰ ਕਰਨ ਵਾਲੇ ਐਸ ਐਸ ਸੰਜੀਵ (ਡੈਮੋਕ੍ਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ) ਦੇ ਆਗੂ ਆਪਣੇ ਸਾਥੀਆਂ ਸਮੇਤ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਆ ਰਹੇ ਹਨ। ਇਸ ਮੌਕੇ ਉਨ੍ਹਾਂ ਵੱਲੋਂ ਨੁੱਕੜ ਨਾਟਕ ਅਤੇ ਦੇਸ਼ ਭਗਤੀ ਦੇ ਗੀਤ ਪੇਸ਼ ਕੀਤੇ ਜਾਣ ਗਏ। ਇਸ ਸੰਬੰਧ ਵਿੱਚ ਮਾਡਲ ਹਾਊਸ ਰਾਜਨੀਤਕ ਆਗੂਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਸੱਦਾ ਦਿੰਦਾ ਗਿਆ। ਇਸ ਲੜੀ ਮਹਿਲਾ ਪਰਤਾਜਲੀ ਯੋਗ ਸੰਮਤੀ ਮਾਡਲ ਹਾਊਸ ਬਲਾਕ ਸੀ ਵਿੱਚ ਯੋਗ ਸਾਦਕ ਮੈਡਮ ਲਕਸ਼ਮੀ, ਪ੍ਰਵੀਨ ਭਗਤ, ਦਲਜੀਤ ਕੌਰ, ਰਾਜਵਿੰਦਰ ਕੋਰ, ਨੀਲੂ ਕੁਮਾਰੀ, ਸੰਦੀਪ, ਸੁਨੀਤਾ ਸ਼ਰਮਾ, ਰਾਧਿਕਾ ਚਾਵਲਾ ਅਤੇ ਬ੍ਰਦਰਜ਼ ਹੁੱਡ ਵੇਲਫੇਅਰ ਸੁਸਾਇਟੀ ਮਾਡਲ ਹਾਊਸ ਦੇ ਪ੍ਰਧਾਨ ਸੁਰਿੰਦਰ ਸ਼ਿੰਦਾ ਦੀ ਸਮੁੱਚੀ ਟੀਮ ਅਤੇ ਲਕਸ਼ਮੀ ਨਰਾਇਣ ਮੰਦਰ ਮਾਡਲ ਹਾਊਸ ਦੇ ਪ੍ਰਧਾਨ ਦਿਨੇਸ਼ ਸ਼ਰਮਾ, ਜਰਨਲ ਸਕੱਤਰ ਲੱਕੀ ਪ੍ਰਭਾਤ, ਨਰੇਸ਼ ਸਿੰਗਲਾ, ਅਜੇ ਕਤਿਆਰ, ਨਰਿੰਦਰ ਭਗਤ ਅਤੇ ਧਾਰਮਿਕ ਉਤਸਵ ਕਮੇਟੀ ਮਾਡਲ ਹਾਊਸ ਸੰਯੋਜਕ ਹੇਮੰਤ ਸ਼ਰਮਾ, ਕੇ ਐਲ ਸਿੰਗਲਾ, ਭੁਪਿੰਦਰ ਨਾਰੰਗ, ਸ਼ਿਵਮ ਪੰਸਾਰੀ ਨੂੰ ਸੱਦਾ ਪੱਤਰ ਦਿੱਤਾ। ਇਸ ਮੌਕੇ ਤੇ ਸਰਕਾਰੀ ਅਤੇ ਗੈਰਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਜੀਵਨ ਨਾਲ ਸਬੰਧਤ ਨਾਟਕ, ਦੇਸ਼ ਭਗਤੀ ਦੇ ਗੀਤ ਆਦਿ ਪੇਸ਼ ਕੀਤੇ ਜਾਣਗੇ।
previous post