India

‘ਸ਼ੀਸ਼ ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ: ਮੋਦੀ

‘ਸ਼ੀਸ਼ ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ: ਮੋਦੀ (ਫੋਟੋ: ਏ ਐਨ ਆਈ)

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ 50 ਫੀਸਦ ਤੋਂ ਵੱਧ ਬੂਥ ਜਿੱਤਣ ਦਾ ਟੀਚਾ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਲੋਕ ਹੁਣ ‘ਆਪ’ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਗੁੱਸਾ ਜ਼ਾਹਰ ਕਰਨ ਲੱਗੇ ਹਨ ਅਤੇ ਉਸ ਨੂੰ ਵਾਅਦੇ ਵੀ ਯਾਦ ਕਰਵਾਉਣ ਲੱਗੇ ਹਨ।

ਦਿੱਲੀ ਭਾਜਪਾ ਵਰਕਰਾਂ ਨਾਲ ਆਨਲਾਈਨ ਮੀਟਿੰਗ ਦੌਰਾਨ ਮੋਦੀ ਨੇ ਕਿਹਾ ‘ਆਪ’ ਦਾ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪਦਾ’ ਰੋਜ਼ ਇਸ ਤਰ੍ਹਾਂ ਨਵੇਂ ਐਲਾਨ ਕਰ ਰਹੀ ਹੈ, ਜਿਵੇਂ ਉਸ ਨੂੰ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣਾ ਆਧਾਰ ਗੁਆਚਣ ਦੀ ਜਾਣਕਾਰੀ ਮਿਲ ਰਹੀ ਹੋਵੇ।

ਭਾਜਪਾ ਵਰਕਰਾਂ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਅਕਸਰ ਝੂਠੇ ਵਾਅਦੇ ਕਰਦੀ ਹੈ ਪਰ ਭਾਜਪਾ ਦਾ ਮਾਡਲ ਸੱਚ ’ਤੇ ਆਧਾਰਤ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਦਿਆਂ ਮੋਦੀ ਨੇ ਕਿਹਾ ਕਿ ‘ਸ਼ੀਸ਼ਮਹਿਲ’ ਆਮ ਆਦਮੀ ਪਾਰਟੀ ਦੇ ਧੋਖੇ ਅਤੇ ਝੂਠ ਦੀ ਇੱਕ ਜ਼ਿੰਦਾ ਉਦਾਹਰਣ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਮੈਂਬਰਾਂ ਨੂੰ ਰਿਕਾਰਡ ਪੋਲਿੰਗ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ‘ਆਪ’ ’ਤੇ ‘ਪੂਰਵਾਂਚਲ’ ਦੇ ਲੋਕਾਂ ਨੂੰ ਕੌਮੀ ਰਾਜਧਾਨੀ ’ਚੋਂ ਬਾਹਰ ਕੱਢਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ। ਮੋਦੀ ਨੇ ਕਿਹਾ ਕਿ ਪਾਰਟੀ ਵਿੱਚ ਪੂਰਵਾਂਚਲੀਆਂ ਲਈ ਨਫ਼ਰਤ ਭਰੀ ਹੋਈ ਹੈ। ਇਹ ਪਾਰਟੀ ਲੋਕਾਂ ਨਾਲ ਝੂਠ ਬੋਲ ਰਹੀ ਹੈ ਅਤੇ ਧੋਖੇ ਕਰ ਰਹੀ ਹੈ। ‘ਆਪ’ ਅਤੇ ਕਾਂਗਰਸ ਨੇ ਪਿਛਲੇ 25 ਸਾਲ ਰਲ ਕੇ ਲੋਕਾਂ ਨਾਲ ਵੱਡੇ ਪੱਧਰ ’ਤੇ ਧੋਖਾ ਕੀਤਾ ਹੈ। ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੂੰ ਹਰਾਉਣ ਦਾ ਸੱਦਾ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਦਿੱਲੀ ਨੂੰ ਵਿਕਸਤ ਭਾਰਤ ਦੀ ਵਿਕਸਤ ਰਾਜਧਾਨੀ ਬਣਾਉਣ ਦਾ ਸੰਕਲਪ ਪੂਰਾ ਕਰਨ ਦਾ ਰਾਹ ਪੱਧਰਾ ਕਰੇਗਾ। ‘ਆਪ’ ’ਤੇ ਨਿਸ਼ਾਨਾ ਸੇਧਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸ਼ਰਾਬ ਉਪਲਬਧ ਹੈ ਪਰ ਪਾਣੀ ਨਹੀਂ। ਉਨ੍ਹਾਂ ਕਿਹਾ ਕਿ ‘ਆਪਦਾ’ ਨੇ ਕੋਈ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਭਾਜਪਾ ਮੈਂਬਰਾਂ ਨੂੰ ‘ਆਪ’ ਦਾ ਪਰਦਾਫਾਸ਼ ਕਰਨ ਲਈ ਟੁੱਟੀਆਂ ਸੜਕਾਂ ਅਤੇ ਕੂੜੇ ਦੀਆਂ ਵੀਡੀਓਜ਼ ਅਤੇ ਤਸਵੀਰਾਂ ਲੋਕਾਂ ਨੂੰ ਦਿਖਾਉਣ ਲਈ ਕਿਹਾ। ਉਨ੍ਹਾਂ ‘ਆਪ’ ਸਰਕਾਰ ਨੂੰ ਲੋਕਾਂ ਦੇ ਬਿਜਲੀ ਬਿੱਲਾਂ ਵਿੱਚ ਵਾਧੇ ਲਈ ਜ਼ਿੰਮੇਵਾਰ ਵੀ ਠਹਿਰਾਇਆ।

Related posts

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin

ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਵਿਰੁੱਧ ਐਫਆਈਆਰ ਦਰਜ ਕਰਨ ਦੀ ਮਨਜ਼ੂਰੀ

admin