International

ਸ਼੍ਰੀਲੰਕਾ ਸਰਕਾਰ ਨੇ ਹਟਾਈ ਐਮਰਜੈਂਸੀ

ਕੋਲੰਬੋ – ਸ਼੍ਰੀਲੰਕਾ ਦੀ ਸਰਕਾਰ ਨੇ ਸ਼ੁੱਕਰਵਾਰ ਅੱਧੀ ਰਾਤ ਤੋਂ ਦੇਸ਼ ਵਿੱਚ ਲਗਾਈ ਐਮਰਜੈਂਸੀ ਨੂੰ ਹਟਾ ਦਿੱਤਾ ਹੈ। ਦੇਸ਼ ਭਰ ਵਿੱਚ ਲਗਪਗ ਦੋ ਹਫ਼ਤਿਆਂ ਤੱਕ ਐਮਰਜੈਂਸੀ ਲਾਗੂ ਰਹੀ। ਦਰਅਸਲ, ਆਰਥਿਕ ਸੰਕਟ ਅਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਕਾਰਨ ਇੱਥੇ 6 ਮਈ ਦੀ ਅੱਧੀ ਰਾਤ ਤੋਂ ਐਮਰਜੈਂਸੀ ਲਾਗੂ ਕਰ ਦਿੱਤੀ ਗਈ ਸੀ। ਦੇਸ਼ ‘ਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੂੰ ਦੇਖਦਿਆਂ ਪ੍ਰਤੀਕੂਲ ਸਥਿਤੀ ਦੇ ਵਿਚਕਾਰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਐਮਰਜੈਂਸੀ ਲਗਾਉਣ ਦਾ ਫੈਸਲਾ ਕੀਤਾ ਸੀ।
ਰਾਸ਼ਟਰਪਤੀ ਸਕੱਤਰੇਤ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਅੱਧੀ ਰਾਤ ਤੋਂ ਐਮਰਜੈਂਸੀ ਹਟਾ ਲਈ ਗਈ ਹੈ। ਇਹ ਕਦਮ ਦੇਸ਼ ‘ਚ ਕਾਨੂੰਨ ਵਿਵਸਥਾ ‘ਚ ਸੁਧਾਰ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਐਮਰਜੈਂਸੀ ਨੇ ਪੁਲਿਸ ਅਤੇ ਸੁਰੱਖਿਆ ਬਲਾਂ ਨੂੰ ਨਿਵਾਰਕ ਕਾਰਵਾਈ ਦੇ ਤਹਿਤ ਕਿਸੇ ਵੀ ਨਾਗਰਿਕ ਨੂੰ ਹਿਰਾਸਤ ਵਿੱਚ ਲੈਣ ਜਾਂ ਗ੍ਰਿਫਤਾਰ ਕਰਨ ਦਾ ਅਧਿਕਾਰ ਦਿੱਤਾ। ਗੋਟਾਬਾਯਾ ਨੇ ਇੱਕ ਮਹੀਨੇ ਬਾਅਦ 6 ਮਈ ਦੀ ਅੱਧੀ ਰਾਤ ਨੂੰ ਦੇਸ਼ ਵਿੱਚ ਦੂਜੀ ਵਾਰ ਐਮਰਜੈਂਸੀ ਲਾਗੂ ਕੀਤੀ।
ਸ਼੍ਰੀਲੰਕਾ ਪੁਲਿਸ ਦੇ ਬੁਲਾਰੇ (ਸੁਪਰਡੈਂਟ ਆਫ਼ ਪੁਲਿਸ) ਨਿਹਾਲ ਥਲਾਦੁਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਾਂਚ ਟੀਮ ਨੂੰ ਟੈਂਪਲ ਟ੍ਰੀ ਅਤੇ ਗਾਲੇ ਫੇਸ ਗ੍ਰੀਨ ਖੇਤਰਾਂ ਵਿੱਚ ਪ੍ਰਦਰਸ਼ਨਕਾਰੀਆਂ ‘ਤੇ ਹਮਲਿਆਂ ਨਾਲ ਸਬੰਧਤ 484 ਤਸਵੀਰਾਂ ਅਤੇ 73 ਵੀਡੀਓ ਪ੍ਰਾਪਤ ਹੋਏ ਹਨ। ਕੋਲੰਬੋ ਪੇਜ ਨੇ ਥਲਾਦੁਵਾ ਦੇ ਹਵਾਲੇ ਨਾਲ ਕਿਹਾ ਕਿ ਪੁਲਸ ਨੂੰ ਕੁੱਲ 669 ਸੂਚਨਾਵਾਂ ਮਿਲੀਆਂ ਹਨ, ਜਿਨ੍ਹਾਂ ‘ਚੋਂ 31 ਨੁਕਸਾਨ ਨਾਲ ਸਬੰਧਤ ਹਨ। ਤੁਹਾਨੂੰ ਦੱਸ ਦੇਈਏ ਕਿ 9 ਮਈ ਨੂੰ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਅਤੇ ਤਤਕਾਲੀ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਦੇ ਸਮਰਥਕਾਂ ਵਿਚਾਲੇ ਹਿੰਸਕ ਝੜਪਾਂ ਹੋਈਆਂ ਸਨ। ਇਸ ‘ਚ 10 ਲੋਕਾਂ ਦੀ ਮੌਤ ਹੋ ਗਈ ਅਤੇ 200 ਦੇ ਕਰੀਬ ਜ਼ਖਮੀ ਹੋ ਗਏ। ਇਸ ਤੋਂ ਬਾਅਦ ਮਹਿੰਦਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਭਾਰਤ ਤੇ ਜਾਪਾਨ ਗੰਭੀਰ ਖ਼ੁਰਾਕ ਸੰਕਟ ਵਿੱਚੋਂ ਲੰਘ ਰਹੇ ਸ੍ਰੀਲੰਕਾ ਨੂੰ ਕਰੋੜਾਂ ਡਾਲਰ ਦੀ ਰਾਹਤ ਸਮੱਗਰੀ ਪ੍ਰਦਾਨ ਕਰਨਗੇ। ਕੋਲੰਬੋ ‘ਚ ਭਾਰਤੀ ਹਾਈ ਕਮਿਸ਼ਨਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਹਤ ਸਮੱਗਰੀ ਲੈ ਕੇ ਜਾਣ ਵਾਲਾ ਜਹਾਜ਼ ਐਤਵਾਰ ਤਕ ਸ਼੍ਰੀਲੰਕਾ ਪਹੁੰਚ ਜਾਵੇਗਾ। 9,000 ਟਨ ਚਾਵਲ, 200 ਟਨ ਦੁੱਧ ਪਾਊਡਰ ਅਤੇ 24 ਟਨ ਜੀਵਨ ਰੱਖਿਅਕ ਦਵਾਈਆਂ ਵਾਲੇ ਜਹਾਜ਼ ਨੂੰ ਬੁੱਧਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਚੇਨਈ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਸਮੱਗਰੀ ਦੀ ਕੁੱਲ ਲਾਗਤ 45 ਕਰੋੜ ਰੁਪਏ ਹੈ। ਜਾਪਾਨ ਨੇ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਸ੍ਰੀਲੰਕਾ ਨੂੰ 15 ਲੱਖ ਡਾਲਰ ਦੀ ਰਾਹਤ ਸਮੱਗਰੀ ਮੁਹੱਈਆ ਕਰਵਾਉਣ ਦਾ ਵੀ ਐਲਾਨ ਕੀਤਾ ਹੈ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

admin

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !

admin

ਸਪੇਸ ਐਕਸ ਯੋਜਨਾ : ਚੰਦ ਅਤੇ ਮੰਗਲ ਗ੍ਰਹਿਆਂ ਉਪਰ ਕਿਹੋ ਜਿਹੇ ਹੋਣਗੇ ਸ਼ਹਿਰ ?

admin