Punjab

ਸਾਬਕਾ ਅਕਾਲੀ ਵਿਧਾਇਕਾ ਦੇ ਪੁੱਤਰ ਨੇ ਐੱਸਜੀਪੀਸੀ ਪ੍ਰਧਾਨ ‘ਤੇ ਲਾਏ ਰੈਲੀ ’ਚ ਸ਼ਰਾਬ ਵੰਡਣ ਦੇ ਦੋਸ਼

ਹੁਸ਼ਿਆਰਪੁਰ – ਹਲਕਾ ਸ਼ਾਮਚੁਰਾਸੀ ਤੋਂ ਅਕਾਲੀ ਦਲ ਦੀ ਸਾਬਕਾ ਵਿਧਾਇਕਾ ਅਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਜ਼ਾਦ ਚੋਣ ਲੜਨ ਦਾ ਐਲਾਨ ਕਰਨ ਵਾਲੀ ਬੀਬੀ ਮਹਿੰਦਰ ਕੌਰ ਜੋਸ਼ ਦੇ ਪੁੱਤਰ ਕਰਮਜੀਤ ਸਿੰਘ ਬਬਲੂ ਜੋਸ਼ ਵੱਲੋਂ ਇੱਕ ਵਿਵਾਦਮਈ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੇ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ’ਤੇ ਸ਼ਰਾਬ ਵੰਡਣ ਦਾ ਦੋਸ਼ ਲਾਇਆ ਹੈ। ਵੀਰਵਾਰ ਨੂੰ ਹੁਸ਼ਿਆਰਪੁਰ ਦੇ ਪਿੰਡ ਆਲੋਵਾਲ ਦੇ ਇੱਕ ਪੈਲੇਸ ਵਿੱਚ ਬੀਬੀ ਜੋਸ਼ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦੇ ਹੋਏ ਬਬਲੂ ਜੋਸ਼ ਨੇ ਕਿਹਾ ਕਿ ਐੱਸਜੀਪੀਸੀ ਦਾ ਪ੍ਰਧਾਨ ਹੋ ਕੇ ਇੱਕ ਧਾਰਮਿਕ ਅਹੁਦੇ ’ਤੇ ਹੁੰਦਿਆਂ ਹੋਇਆਂ ਰਾਜਨੀਤਿਕ ਪਾਰਟੀ ਦਾ ਪ੍ਰਚਾਰ ਕਰਦਾ ਹੋਵੇ ਤੇ ਪਿੰਡਾਂ ਵਿੱਚ ਸ਼ਰਾਬ ਵੰਡਦਾ ਹੋਵੇ ਸ਼ਰਮ ਆਉਣ ਵਾਲੀ ਗੱਲ ਹੈ।ਇਸ ਸਬੰਧੀ ਪੁੱਛਣ ਤੇ ਐੱਸਜੀਪੀਸੀ ਦੇ ਪ੍ਰਧਾਨ ਐੱਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਹ ਗੱਲ ਸੌ ਫੀਸਦੀ ਗਲ਼ਤ ਹੈ ਤੇ ੳਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹੈ ਕਿਉਂਕਿ ਬੀਬੀ ਜੋਸ਼ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਗਿਆ ਹੈ ਅਤੇ ਰਾਜਸੱਤਾ ਵਿੱਚ ਫਰਸ਼ੋਂ ਅਰਸ਼ ਤੇ ਆਉਣ ਨਾਲ ਇਹੀ ਕੁਝ ਹੁੰਦਾ ਹੈ। ਐੱਡਵੋਕੇਟ ਧਾਮੀ ਨੇ ਕਿਹਾ ਕਿ ਉਹ ਤਿੰਨ ਵਾਰ ਐੱਸਜੀਪੀਸੀ ਮੈਂਬਰ ਲੋਕਾਂ ਦੇ ਪਿਆਰ ਸਦਕਾ ਹੀ ਚੁਣੇ ਗਏ ਹਨ ਤੇ ਉਨ੍ਹਾਂ ਨੂੰ ਕਦੇ ਵੀ ਇਹੋ ਜਿਹੇ ਹਥਕੰਢੇ ਨਹੀਂ ਅਪਣਾਏ ਜਿਸ ਦੀ ਉਹ ਸਹੁੰ ਖਾਣ ਨੂੰ ਤਿਆਰ ਹਨ।ਦੱਸਣਯੋਗ ਹੈ ਕਿ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਪਿਛਲੇ ਦੋ ਦਹਾਕਿਆਂ ਦੇ ਕਰੀਬ ਸਮੇਂ ਤੋਂ ਹਲਕਾ ਸ਼ਾਮਚੁਰਾਸੀ ਤੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 3 ਵਾਰ ਮੈਂਬਰ ਚੁਣੇ ਆ ਰਹੇ ਹਨ ਅਤੇ ਬੀਬੀ ਜੋਸ਼ ਵੀ ਇਸੇ ਹਲਕੇ ਤੋਂ ਤਿੰਨ ਵਾਰ ਅਕਾਲੀ ਦਲ ਦੀ ਟਿਕਟ ’ਤੇ ਚੋਣ ਲੜ ਕੇ ਵਿਧਾਇਕਾ ਰਹਿ ਚੁੱਕੇ ਹਨ। ਦੋਵਾਂ ਧਿਰਾਂ ਦੇ ਪਿਛਲੇ ਲੰਬੇ ਸਮੇਂ ਤੋਂ ਹੀ ਸਬੰਧ ਖਟਾਸ ਭਰੇ ਰਹੇ ਹਨ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin