Sport

ਸਾਬਕਾ ਕ੍ਰਿਕਟਰ ਅਜੇ ਜਡੇਜਾ ਬਣੇ ਜਾਮਨਗਰ ਸ਼ਾਹੀ ਤਾਜ ਦੇ ਵਾਰਸ

ਜਾਮਨਗਰ – ਗੁਜਰਾਤ ਦੀ ਸਾਬਕਾ ਸ਼ਾਹੀ ਰਿਆਸਤ ਨਵਾਨਗਰ, ਜਿਸ ਨੂੰ ਜਾਮਨਗਰ ਵਜੋਂ ਜਾਣਿਆ ਜਾਂਦਾ ਹੈ, ਦੇ ‘ਮਹਾਰਾਜਾ’ ਨੇ ਆਪਣੇ ਭਤੀਜੇ ਤੇ ਸਾਬਕਾ ਕ੍ਰਿਕਟਰ ਅਜੇ ਜਡੇਜਾ ਨੂੰ ਸ਼ਨਿੱਚਰਵਾਰ ਨੂੰ ਦਸਹਿਰੇ ਮੌਕੇ ਆਪਣੇ ਤਾਜ-ਤਖ਼ਤ ਦਾ ਵਾਰਸ ਐਲਾਨਿਆ ਹੈ। ਭਾਰਤ ਲਈ 1992 ਤੋਂ 2000 ਦੌਰਾਨ 196 ਇਕ-ਰੋਜ਼ਾ ਅਤੇ 15 ਟੈਸਟ ਮੈਚ ਖੇਡਣ ਵਾਲੇ 53 ਸਾਲਾ ਕ੍ਰਿਕਟਰ ਅਜੇ ਜਡੇਜਾ ਜਾਮਨਗਰ ਸ਼ਾਹੀ ਪਰਿਵਾਰ ਨਾਲ ਸਬੰਧਤ ਹਨ। ਜਾਮਨਗਰ ਦੇ ਮਹਾਰਾਜਾ ਸ਼ਤਰੂਸ਼ਲਿਆਸਿੰਘ ਜਡੇਜਾ ) ਅਤੇ ਅਜੇ ਜਡੇਜਾ ਦੇ ਪਿਤਾ ਮਰਹੂਮ ਦੌਲਤ ਸਿੰਘ ਜੀ ਜਡੇਜਾ ਆਪਸ ਵਿਚ ਚਚੇਰੇ ਭਰਾ ਸਨ। ਦੌਲਤ ਸਿੰਘ ਜਡੇਜਾ 1971 ਤੋਂ 1984 ਦੌਰਾਨ ਜਾਮਨਗਰ ਤੋਂ ਤਿੰਨ ਵਾਰ ਲੋਕ ਸਭਾ ਮੈਂਬਰ ਰਹੇ ਹਨ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin