Australia & New Zealand

ਸਾਬਕਾ ਪ੍ਰਧਾਨ ਮੰਤਰੀ ਦਾ ਦਾਅਵਾ, ਅਮਰੀਕਾ ਦੀ ਰੱਖਿਆ ਲਈ ਕੀਤਾ ਪਣਡੁੱਬੀ ਸਮਝੌਤਾ

ਕੈਨਬਰਾ – ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਪਾਲ ਕੀਟਿੰਗ ਨੇ ਦਾਅਵਾ ਕੀਤਾ ਕਿ ਅਮਰੀਕੀ ਪਰਮਾਣੂ ਤਕਨਾਲੌਜੀ ਨਾਲ ਸੰਚਾਲਿਤ ਪਣਡੁੱਬੀਆਂ ਨੂੰ ਹਾਸਲ ਕਰਨ ਲਈ ਕੀਤੇ ਗਏ ਸੌਦੇ ਦਾ ਉਦੇਸ਼ ਅਮਰੀਕਾ ਨੂੰ ਚੀਨੀ ਪਰਮਾਣੂ ਹਮਲੇ ਤੋਂ ਬਚਾਉਣਾ ਹੈ ਅਤੇ ਇਸ ਸੌਦੇ ਨਾਲ ਆਸਟ੍ਰੇਲੀਆ-ਚੀਨ ਦੇ ਸਬੰਧਾਂ ਵਿੱਚ ਤਬਦੀਲੀ ਆਈ ਹੈ।

ਕੀਟਿੰਗ ਨੇ ਨੈਸ਼ਨਲ ਪ੍ਰੈਸ ਕਲੱਬ ਦੌਰਾਨ ਦੱਸਿਆ ਕਿ ਆਸਟ੍ਰੇਲੀਆ ਦੀ ਮੌਜੂਦਾ ਕੰਜ਼ਰਵੇਟਿਵ ਸਰਕਾਰ ਨੇ 12 ਡੀਜ਼ਲ-ਇਲੈਕਟ੍ਰਿਕ ਪਣਡੁੱਬੀਆਂ ਦੇ ਇੱਕ ਆਸਟ੍ਰੇਲੀਆਈ ਬੇੜੇ ਨੂੰ ਬਣਾਉਣ ਲਈ ਫਰਾਂਸ ਨਾਲ 90 ਬਿਲੀਅਨ ਆਸਟ੍ਰੇਲੀਅਨ ਡਾਲਰ ਦੇ ਇਕਰਾਰਨਾਮੇ ਨੂੰ ਰੱਦ ਕਰਕੇ “ਭਿਆਨਕ” ਵਿਵਹਾਰ ਕੀਤਾ ਹੈ। ਇਸ ਦੀ ਬਜਾਏ ਆਸਟ੍ਰੇਲੀਆ ਹੁਣ ਅਮਰੀਕਾ ਅਤੇ ਬ੍ਰਿਟੇਨ ਦੇ ਨਾਲ ਇੱਕ ਨਵੇਂ ਸੌਦੇ ਦੇ ਤਹਿਤ ਅਮਰੀਕੀ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਅੱਠ ਪ੍ਰਮਾਣੂ ਸੰਚਾਲਿਤ ਪਣਡੁੱਬੀਆਂ ਪ੍ਰਾਪਤ ਕਰੇਗਾ।

ਜ਼ਿਕਰਯੋਗ ਹੈ ਕਿ ਕੀਟਿੰਗ ਨੇ 1991 ਤੋਂ 1996 ਤੱਕ ਮੱਧ-ਖੱਬੀ ਪੱਖੀ ਲੇਬਰ ਪਾਰਟੀ ਦੀ ਸਰਕਾਰ ਦੀ ਅਗਵਾਈ ਕੀਤੀ। ਉਨ੍ਹਾਂ ਨੇ ਕਿਹਾ, ”ਚੀਨ ਖ਼ਿਲਾਫ਼ ਅੱਠ ਪਣਡੁੱਬੀਆਂ, ਉਹ ਵੀ 20 ਸਾਲਾਂ ‘ਚ ਸਾਨੂੰ ਮਿਲਣਗੀਆਂ। ਇਹ ਊਠ ਦੇ ਮੂੰਹ ਵਿੱਚ ਜੀਰੇ ਵਰਗਾ ਹੋਵੇਗਾ।” ਕੀਟਿੰਗ ਨੇ ਕਿਹਾ ਕਿ ਆਸਟ੍ਰੇਲੀਆ ਦੀਆਂ ਪ੍ਰਮਾਣੂ ਸ਼ਕਤੀ ਵਾਲੀਆਂ ਪਣਡੁੱਬੀਆਂ ਚੀਨ ਦੇ ਤੱਟ ਨੇੜੇ ਘੱਟ ਡੂੰਘੇ ਸਮੁੰਦਰ ਵਿੱਚ ਪ੍ਰਮਾਣੂ ਹਥਿਆਰਾਂ ਨਾਲ ਲੈਸ ਚੀਨੀ ਪਣਡੁੱਬੀਆਂ ਨੂੰ ਰੋਕਣ ਲਈ ਤਿਆਰ ਕੀਤੀਆਂ ਜਾਣਗੀਆਂ। ਕੀਟਿੰਗ ਨੇ ਕਿਹਾ,”ਦੂਜੇ ਸ਼ਬਦਾਂ ‘ਚ ਅਮਰੀਕਾ ਦੇ ਖ਼ਿਲਾਫ਼ ਇਕ ਹੋਰ ਪਰਮਾਣੂ ਹਮਲੇ ਦੀ ਸਮਰੱਥਾ ਰੱਖਣ ਤੋਂ ਚੀਨ ਨੂੰ ਰੋਕਣ ਲਈ।” ਉਨ੍ਹਾਂ ਕਿਹਾ ਕਿ ਇਸ ਨਾਲ ਚੀਨ ਨਾਲ ਸਾਡੇ ਸਬੰਧ ਬਦਲ ਗਏ ਹਨ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

admin

Sussan Ley Extends Thai Pongal 2026 Greetings to Tamil Community

admin

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !

admin