Articles Religion

ਸਾਹਿਬਜਾਦਾ ਅਜੀਤ ਸਿੰਘ ਦੇ ਜਨਮ ਦਿਨ ਮਿਤੀ 11 ਫ਼ਰਵਰੀ ‘ਤੇ ਵਿਸ਼ੇਸ਼

ਚਾਰੇ ਪੁੱਤ ਗੁਜਰੀ ਦੇ ਜਿੰਨਾਂ ਦੇਸ਼ ਉਤੋਂ ਜਿੰਦੜੀ ਵਾਰੀ,
ਉਹ ਸੀ ਅਣਖੀਲੇ ਗੱਭਰੂ ਜਿੰਨੂੰ ਜਾਣ ਦੀ ਸੀ ਦੁੰਨੀਆ ਸਾਰੀ।
ਜੰਗ ਜਦੋਂ ਦੇਖਿਆ ਅਜੀਤ ਨੇ ਕਹਿੰਦਾ ਪਿਤਾ ਜੀ ਮੈਂ ਜੰਗ ਨੂੰ ਹੈ ਜਾਣਾ,
ਕਰ ਦਿਉ ਤਿਆਰ ਪਿਤਾ ਜੀ ਨਾਲੇ ਬੰਨ ਦਿਉ ਮੋਤ ਵਾਲਾ ਗਾਨਾ,
ਤੇਗ ਤੇ ਢਾਲ ਫੜ੍ਹ ਲਈ, ਉਹਨਾਂ ਜਾਣ ਦੀ ਤੇ ਕਰ ਲਈ ਤਿਆਰੀ,
ਚਾਰੇ ਪੁੱਤ ਗੁਜਰੀ ਦੇ ਜਿੰਨਾ ਦੇਸ਼ ਉੱਤੋ ਜਿੰਦੜੀ ਵਾਰੀ।
ਮੈਂ ਇੱਥੇ ਗੱਲ ਸਹਿਬਜਾਦਾ ਅਜੀਤ ਸਿੰਘ ਦੀ ਕਰ ਰਿਹਾ ਹਾਂ, ਸਾਹਿਬਜਾਦਾ ਅਜੀਤ ਸਿੰਘ (26 ਜਨਵਰੀ 1687- 7 ਦਸੰਬਰ 1705), ਜਿੰਨਾ ਨੂੰ ਅਜੀਤ ਸਿੰਘ ਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਸੱਭ ਤੋਂ ਵੱਡੇ ਸਾਹਿਬਜ਼ਾਦੇ ਸਨ। ਇਹਨਾਂ ਦੀ ਸਿਖਲਾਈ ਪੜ੍ਹਾਈ ਗੁਰੂ ਜੀ ਦੀ ਨਿਗਰਾਨੀ ਵਿੱਚ ਹੋਈ, ਘੋੜ ਸਵਾਰੀ, ਤੀਰ ਅੰਦਾਜੀ, ਸ਼ਸਤਰ ਵਿੱਦਿਆ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ  ਦਿੱਤਾ  ਗਿਆ ਸੀ।
ਸਾਕਾ ਚਮਕੌਰ ਸਾਹਿਬ
19, 20 ਦਸੰਬਰ 1704 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿੱਲਾ ਛੱਡਿਆ, ਸਰਸਾ ਦੇ ਕੰਢੇ ਭਾਰੀ ਲੜਾਈ ਹੋਈ , ਜਿਸ ਵਿੱਚ ਬਾਬਾ ਅਜੀਤ ਸਿੰਘ ਨੇ  ਅਗਵਾਈ ਕੀਤੀ, ਜਦੋਂ ਸਾਰੇ ਸਿੰਘ ਸਰਸਾ ਪਾਰ ਕਰ ਗਏ ਤੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਵੀ ਸਰਸਾ ਪਾਰ ਕਰ ਲਈ, ਜੋ ਰੋਪੜ ਦੇ ਸਥਾਣ ਤੇ ਪਠਾਣਾਂ ਨਾਲ ਲੜਾਈ ਹੋਈ, ਇਸ ਉਪਰੰਤ ਬਾਕੀ 40 ਸਿੰਘਾਂ ਸਮੇਤ ਸਰਸਾ ਪਾਰ ਕਰਣ ਉਪਰੰਤ ਚਮਕੌਰ ਸਾਹਿਬ ਪਹੁੰਚੇ, ਇੱਥੇ ਚੌਧਰੀ ਬੁਦੀ ਚੰਦ ਦੀ ਇੱਕ ਗੜ੍ਹੀ ਸੀ।ਜਿਸ ਵਿੱਚ ਗੁਰੂ ਜੀ ਦੇ ਦੋ ਵੱਡੇ ਸਹਿਬਜਾਦਿਆਂ ਅਤੇ 40 ਸਿੰਘਾਂ ਨੇ 10 ਲੱਖ ਦੀ ਫੌਜ ਨਾਲ ਡੱਟ ਕੇ ਸਾਹਮਣਾ ਕੀਤਾ, ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਹਿਬਜਾਦਿਆਂ ਦੀ ਸ਼ਹਾਦਤ ਦੁੰਨੀਆਂ ਦੇ ਇਤਹਾਸ  ਵਿੱਚ ਸੱਭ ਤੋਂ ਵੱਧ ਗੁਰੂ  ਤੇ ਦਰਦਨਾਕ ਘਟਨਾਂ ਦਿੱਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਹਿਬਜਾਦਿਆ ਦੇ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਤੇ ਸਿਖਰ ਨੂੰ ਪ੍ਰਗਟ ਕਰਦੀ ਹੈ। 22 ਦਸੰਬਰ 27 ਦਸੰਬਰ 1704 ਨੂੰ ਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ( 17 )  ਬਾਬਾ ਜੁਝਾਰ ਸਿੰਘ 13 ਸਾਲ ਚਮਕੌਰ ਦੀ ਜੰਗ ਵਿੱਚ ਲੜਦੇ ਸ਼ਹੀਦ ਹੋ ਗਏ। ਦੋ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ 8 ਸਾਲ ਤੇ ਬਾਬਾ ਫਤਹਿ ਸਿੰਘ 5 ਸਾਲ ਸੂਬਾ ਸਰਹੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਆਪਣੇ ਆਪ ਨੂੰ ਮੋਰਚਾ ਬੰਦ ਕਰ ਲਿਆ।ਇਹ ਗੜੀ ਗੁਰੂ ਕੇ ਸਿੱਖ ਬੁੱਧੀ ਚੰਦ ਦੀ ਸੀ। ਵੈਰੀ ਨੇ ਲੱਖਾਂ ਦੀ ਗਿਣਤੀ ਵਿੱਚ ਗੜ੍ਹੀ ਨੂੰ ਘੇਰਾ ਪਾ ਲਿਆ। ਦੂਜੇ ਦਿਨ ਸੰਸਾਰ ਦੇ ਇਤਹਾਸ ਦੀ ਸੱਭ ਤੋਂ ਵੱਧ ਭਿਆਨਕ  ਜੰਗ  ਹੋਈ, ਵੱਡੇ ਵੱਡੇ ਜਰਨੈਲਾਂ ਸਮੇਤ ਵੈਰੀ ਦੱਲ ਦੇ ਵੀ ਬੇਅੰਤ ਜਵਾਨ ਮਾਰੇ ਗਏ। ਵੀਹ ਦੇ ਕਰੀਬ ਸਿੰਘ ਵੀ ਸ਼ਹੀਦ ਹੋਏ। ਇਸ ਜੰਗ ਵਿੱਚ ਵੈਰੀਆ ਦੇ ਆਹੂ ਲਾਕੇ ਦੋਵੇਂ ਸਾਹਿਬਜ਼ਾਦੇ ਸ਼ਹੀਦੀ ਦਾ ਜਾਮ ਪੀ ਗਏ। ਇਸ  ਜਗਾ  ਗੁਰਦੁਆਰਾ ਕਤਲ ਗੜ ਮੌਜੂਦ ਹੈ। ਪੰਥ ਦਾ ਭਾਣਾ ਮੰਨ ਗੁਰੂ ਜੀ ਭਾਈ  ਮਾਨ  ਸਿੰਘ, ਦਆ  ਸਿੰਘ, ਧਰਮ ਸਿੰਘ ਦੇ ਨਾਲ ਦੁਸ਼ਮਨ ਨੂੰ ਚੀਰਦੇ ਹੋਏ ਗੜੀ ਛੱਡ ਗਏ, ਜਾਣ ਤੇ ਪਹਿਲਾ ਵੈਰੀਆ ਨੂੰ ਤਾੜੀ ਮਾਰ ਕੇ ਸੁਚੇਤ ਕੀਤਾ ਫੜ ਲਉ ਸਿੱਖਾਂ ਦਾ ਗੁਰੂ  ਰਿਹਾ ਹੈ, ਦੁਸ਼ਮਨ ਦੀ ਚਾਲ ਜੋ ਉਨ੍ਹਾਂ ਨੂੰ ਸ਼ਹੀਦ ਤੇ ਫੜਨ ਦੀ ਸੀ ਨਾਕਾਮਯਾਬ ਕਰ ਦਿੱਤੀ । ਵੈਰੀ ਨੇ ਇਸ ਗੱਲੋਂ  ਅਨੰਦਪੁਰ ਸਾਹਿਬ, ਸਰਸਾਨਦੀ ਤੇ ਫਿਰ ਚਮਕੌਰ ਦੀ ਜੰਗ ਵਿੱਚ ਵੀ ਮੁੰਹ ਦੀ ਖਾਧੀ। ਉਸ ਯਾਦ ਤੇ ਤਾੜੀ ਸਾਹਿਬ ਗੁਰਦੁਆਰਾ  ਮੌਜੂਦ ਹੈ। ਦੋਵੇਂ ਛੋਟੇ ਸਾਹਿਬਜ਼ਾਦੇ ਜੋਰਾਵਰ ਸਿੰਘ ਤੇ ਫਤਹਿ  ਸਿੰਘ ਨੂੰ 26 ਦਸੰਬਰ 1704 ਨਵਾਬ ਸਰਹੰਦ , ਵਜੀਦੇ ਦੇ ਜਾਲਮਾਨਾ ਹੁਕਮ ਨਾਲ ਜਿਊਂਦੇ ਜੀਅ ਨੀਆਂ ਵਿੱਚ ਚੁਣ ਦਿੱਤਾ ਗਿਆ। ਉਸ  ਵੇਲੇ  ਉਹਨਾਂ ਦੀ ਉਮਰ  ਕ੍ਰਮਵਾਰ 8 ਤੇ 6 ਸਾਲ ਦੀ ਸੀ। 22 ਦਸੰਬਰ ਸੰਨ 1704 ਨੂੰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ। ਉਸ ਵੇਲੇ ਉਹਨਾਂ ਦੀ ਉਮਰ ਲੱਗ ਭੱਗ 18 ਤੇ 14 ਸਾਲ ਸੀ। 20 ਤੇ 21 ਦਸੰਬਰ ਸੰਨ 1704 ਦੀ ਰਾਤ ਨੂੰ ਦਸ਼ਮ ਪਿਤਾ ਨੇ ਅਨੰਦਪੁਰ ਸਾਹਿਬ ਦਾ ਕਿੱਲਾ ਛੱਡ ਦਿੱਤਾ, ਹਾਕਮਾਂ ਨੇ ਗਊ ਕੁਰਾਨ ਦੀਆਂ ਖਾਧੀਆਂ ਸਾਰੀਆਂ ਕਸਮਾਂ – ਵਾਇਦੇ  ਭੁੱਲ  ਪਿੱਛੋਂ ਭਿਅੰਕਰ ਹਮਲਾ ਕਰ ਦਿੱਤਾ, ਉਸ ਵੇਲੇ ਸਰਸਾ ਨਦੀ ਵਿੱਚ ਹੜ ਆਇਆ ਹੋਇਆ ਸੀ।ਸਰਸਾ ਨਦੀ ਤੇ ਜੰਗ ਹੋਈ। ਘਮਸਾਨ ਜੰਗ ਵਿੱਚ ਦੋਵੇਂ ਪਾਸੇ ਕਾਫ਼ੀ ਨੁਕਸਾਨ ਹੋਇਆ। ਦਸ਼ਮ ਪਾਤਸ਼ਾਹ ਦਾ ਸਾਰਾ ਪਰਵਾਰ ਤੇ ਸਾਥੀ ਵਿੱਛੜ ਗਏ, ਉਸ ਯਾਦ ਵਿੱਚ ਗੁਰਦੁਆਰਾ ਪਰਵਾਰ ਵਿਛੋੜਾ ਕਾਇਮ ਹੈ। ਪਾਤਸ਼ਾਹ ਤੋ ਵਿੱਛੜ ਮਾਤਾ ਸੁੰਦਰ ਜੀ (ਜੀਤੋ ਜੀ) ਭਾਈ  ਮੰਨੀ  ਸਿੰਘ ਨਾਲ ਦਿੱਲੀ ਆ  ਗਏ। ਮਾਤਾ ਗੁਜਰੀ ਜੀ ਦੋ ਛੋਟੇ ਸਾਹਿਬਜ਼ਾਦੇ ਜੋਰਾਵਰ, ਫਤਹਿ ਸਿੰਘ ਦੇ ਨਾਲ ਮਰਿੰਡਾ ਪੁੱਜ ਗਏ, ਇਹਨਾਂ  ਦਾ ਰਸੋਈਆ ਗੰਗੂ ਬ੍ਰਾਹਮਣ ਇਹਨਾ ਨੂੰ ਆਪਣੇ ਪਿੰਡ ਖੇੜੀ ਲੈ ਗਿਆ, ਨੀਯਤ ਦਾ ਵੱਡਾ ਬੇਈਮਾਨ ਸਾਬਤ ਹੋਇਆ। ਉਸ ਨੇ ਪਹਿਲੇ ਮਾਤਾ ਗੁਜਰੀ ਜੀ ਦੀਆਂ ਸੋਨੇ ਦੀਆਂ ਮੋਹਰਾ ਚੋਰੀ ਕੀਤੀਆ ਫਿਰ ਇਨਾਮ  ਦੇ  ਲਾਲਚ  ਵਿੱਚ  ਸੂਬਾ  ਸਰਹੰਦ  ਨੂੰ  ਮਾਤਾ  ਜੀ ਤੇ ਬੱਚਿਆਂ ਬਾਰੇ ਮੁਖ਼ਬਰੀ ਦੇ ਗ੍ਰਿਫਤਾਰ ਕਰਵਾ ਦਿੱਤਾ ਜਿੱਥੇ ਇੰਨਾ ਨੂੰ ਠੰਡੇ ਬੁਰਜ ਵਿੱਚ ਸਾਰੀ ਰਾਤ ਰੱਖਿਆ। ਭਾਈ ਮੋਤੀ ਰਾਮ ਨੇ ਆਪਣੇ ਆਪ ਨੂੰ ਖ਼ਤਰੇ ਵਿੱਚ ਪਾਕੇ ਮਾਤਾ ਜੀ ਤੇ ਬੱਚਿਆਂ ਨੂੰ ਦੁੱਧ ਪੁਚਾਇਆ।ਬਹੁਤ ਜ਼ਿਆਦਾ ਜੁਰਮ ਕਰਣ ਤੋਂ ਬਾਅਦ  ਨੀਆਂ ਵਿੱਚ ਚਿਣਵਾ ਦਿੱਤਾ ਗਿਆ।ਦੀਵਾਰ ਦੇ ਢਹਿ ਜਾਣ ਤੇ ਉਨ੍ਹਾਂ ਦੇ ਸੀਸ ਤਲਵਾਰ ਨਾਲ ਧੜਾਂ ਤੋਂ ਜੁਦਾ ਕਰ ਦਿੱਤੇ। ਇਸ ਜੁਰਮਾਂ ਹੁਕਮ ਤੇ ਨਵਾਬ ਮਲੇਰਕੋਟਲਾ ਸ਼ੇਰ ਮੁਹੱਬਦ ਖਾਂ ਨੇ ਉਠ ਕੇ ਹਾਅ ਦਾ ਨਾਅਰਾ ਮਾਰਿਆਂ, ਸ਼ਹਾਦਤ ਤੋਂ ਬਾਅਦ ਹਕੂਮਤ ਨੇ ਸੰਸਕਾਰ ਕਰਣ ਲਈ ਦੋ ਗੱਜ ਜ਼ਮੀਨ ਦੇਣ ਤੇ ਵੀ ਇਨਕਾਰ ਕਰ ਦਿੱਤਾ। ਨਵਾਬ ਟੋਡਰ ਮੱਲ ਨੇ ਜ਼ਮੀਨ ਤੇ ਮੋਹਰਾ ਵਿਛਾ ਕੇ ਉਨਾਂ ਲਈ ਜਗਾ ਪ੍ਰਾਪਤ ਕੀਤੀ। ਜਿੱਥੇ ਸੰਸਕਾਰ ਹੋਇਆ ਉੱਥੇ ਗੁਰਦੁਆਰਾ ਜੋਤੀ ਸਰੂਪ ਬਣਿਆਂ ਹੈ,  ਉਪਰੰਤ ਜਾਲਮਾ ਨੇ ਮਾਤਾ ਜੀ ਨੂੰ ਵੀ ਸ਼ਹੀਦ ਕਰ ਦਿੱਤਾ। ਜੋ ਛੋਟੇ ਸਾਹਿਬਜ਼ਾਦੇ ਆਪਣੀਆਂ ਜਾਨਾਂ ਦੇਕੇ ਹੋਰਨਾਂ ਦੀਆ ਜਾਨਾਂ ਬਚਾ ਗਏ ਆਪਣਾ ਸਾਰਾ ਸਰਬੰਸ ਵਾਰਨ ਵਾਲੇ ਦਸ਼ਮ ਪਾਤਸ਼ਾਹ ਦੇ ਸਹਿਬਜਾਦਿਆ ਦੀ ਅਦੁੱਤੀ ਸ਼ਹਾਦਤ ਬਾਰੇ ਇਤਹਾਸ ਗਵਾਹ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਾਰੇ ਸਹਿਬਜਾਦਿਆ ਦੀ ਸ਼ਹਾਦਤ ਵਿਸ਼ਵ ਦੇ ਇਤਹਾਸ ਵਿੱਚ ਨਹੀਂ ਮਿਲਦੀ, ਵੱਧ ਦਰਦਨਾਕ ਘਟਨਾ ਤੇ ਦਿੱਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨੌਣਾ ਚਿੱਤਰ ਪੇਸ਼ ਕਰਦੀ ਹੈ। ਦੂਜੇ ਪਾਸੇ ਸਹਿਬਜਾਦਿਆ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾਵਾਂ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ। ਵੱਡੇ ਸਾਹਿਬਜ਼ਾਦੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਾਹਿਬਜ਼ਾਦੇ ਸੂਬਾ ਸਰਹੰਦ ਦੀ ਕੈਦ ਵਿੱਚ ਸ਼ਹੀਦ ਕਰ ਦਿੱਤੇ ਗਏ। ਇਸ ਸ਼ਹਾਦਤ ਦੀ ਮਹਾਨਤਾ ਬਾਰੇ ਸ੍ਰੀ ਮੋਖਲੀ ਸ਼ਰਨ ਗੁਪਤਾ ਨੇ ਲਿਖਿਆਂ ਹੈ, ਜਿਸ ਕੁਲ ਜਾਤੀ ਦੇਸ਼ ਕੇ ਬੱਚੇ ਦੇ ਸਕਤੇ ਹੈ ਯੋ ਬਲੀਦਾਨ, ਉਸ ਦਾ ਵਰਤਮਾਨ ਕੁੱਛ ਭੀ ਹੋ ਭਵਿਸਯ ਹੈ ਮਹਾਂ ਮਹਾਨ।
ਅਜੀਤ ਸਿੰਘ ਦਾ ਜਨਮ ਦਿਨ ਬੜੀ ਸ਼ਰਧਾ ਅਤੇ ਧੁੰਮ ਧਾਮ ਨਾਲ ਮਨਾਇਆਂ ਜਾ ਰਿਹਾ ਹੈ, ਉਹਨਾਂ ਦੇ ਜਨਮ ਦਿਨ ਪਰ ਪਰ ਸਕੰਲਪ ਲੈ ਕੇ ਜੇ ਕਰ ਸਰਕਾਰਾਂ, ਸਕੂਲ, ਕਾਲਜ ਲੈਵਲ ਤੇ ਸਹਿਬਜਾਦਿਆ ਦੇ ਇਤਹਾਸ, ਸ਼ਹੀਦਾਂ, ਸੂਰਬੀਰਾ ਦੀਆ ਕੁਰਬਾਨੀਆਂ ਬਾਰੇ ਬੱਚਿਆ, ਨੋਜਵਾਨਾਂ ਨੂੰ ਜਾਣਕਾਰੀ ਦਿੰਦੀ ਹੈ ਤੇ ਜੋ ਸਾਡੀ ਨਵੀਂ ਨੋਜਵਾਨ ਪੀੜੀ ਜੋ ਨਸਿਆ ਦੀ ਗੁਲਤਾਨ ਵਿੱਚ ਫਸ ਕੇ ਆਪਣੀਆ ਜਾਨਾਂ ਗਵਾ ਰਹੇ ਹਨ, ਉਨਾ ਉੱਪਰ ਰੋਕ ਲੱਗ ਸਕਦੀ ਹੈ। ਨਵੀਂ ਪੀੜੀ ਇੰਨਾ ਸ਼ਹਾਦਤਾਂ ਬਾਰੇ ਬਿਲਕੁਲ ਅਨਜਾਨ ਹੈ।ਜਵਾਨਾ ਨੂੰ ਵੀ ਸ਼ਹਿਬਜਾਦਿਆ ਦੇ ਗੁਰਪੁਰਬ ‘ਤੇ ਉਨਾ ਵੱਲੋਂ ਦੇਸ਼ ਅਤੇ ਧਰਮ ਦੀ ਖ਼ਾਤਰ ਦਿੱਤੀ ਸ਼ਹੀਦੀ ਤੋ ਸਬਕ ਲੈ ਕੇ ਨਸ਼ਿਆ ਦਾ ਤਿਆਗ ਕਰ ਕੇ ਉਹਨਾਂ ਦੇ ਮਾਰਗ ਤੇ ਚਲ ਕੇ ਆਪਣੇ ਦੇਸ਼, ਪੰਜਾਬ ਦੀ ਤਰੱਕੀ ਬਾਰੇ ਸੋਚਣਾ ਚਾਹੀਦਾ ਹੈ।ਫਿਰ ਹੀ ਸਹਿਬਜਾਦਾ ਅਜੀਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੈ।
– ਗੁਰਮੀਤ ਸਿੰਘ ਵੇਰਕਾ ਸੇਵਾ ਮੁੱਕਤ ਇੰਨਸਪੈਕਟਰ ਪੁਲਿਸ ਐਮਏ ਪੁਲਿਸ ਐਡਮਨਿਸਟਰੇਸਨ

Related posts

ਅਸਾਮ ਤੋ ਆਰੰਭ ਹੋਇਆ ਸ਼ਹੀਦੀ ਨਗਰ ਕੀਰਤਨ ਅਗਲੇ ਪੜਾਅ ਲਈ ਰਵਾਨਾ

admin

If Division Is What You’re About, Division Is What You’ll Get

admin

Emirates Illuminates Skies with Diwali Celebrations Onboard and in Lounges

admin