Punjab

ਪੰਜਾਬ ਪੁਲਿਸ ਵਲੋਂ ਦੋ ਅੱਤਵਾਦੀ ਮਾਡਿਊਲਾਂ ਦੇ ਪਰਦਾਫਾਸ਼ ਦਾ ਦਾਅਵਾ !

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਅਤੇ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ। (ਫੋਟੋ: ਏ ਐਨ ਆਈ)

ਪੰਜਾਬ ਪੁਲਿਸ ਦੀ ਟੀਮ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਆਪ੍ਰੇਸ਼ਨਾਂ ਵਿੱਚ ਬੰਬਾਂ ਅਤੇ ਹਥਿਆਰਾਂ ਦੀ ਇੱਕ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਵਿੱਚ ਪੁਲਿਸ ਨੇ 2 ਅੱਤਵਾਦੀ ਮਾਡਿਊਲਾਂ ਦੇ ਕੁੱਲ 13 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਹਨਾਂ ਦੇ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ।

ਗ੍ਰਿਫ਼ਤਾਰ ਕੀਤੇ ਅੱਤਵਾਦੀ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਨਿਰਦੇਸ਼ਾਂ ‘ਤੇ ਪਾਬੰਦੀਸ਼ੁਦਾ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਗ੍ਰਿਫ਼ਤਾਰ ਕੀਤੇ ਗਏ ਇਹ ਅੱਤਵਾਦੀ ਕਈ ਥਾਣਿਆਂ ਅਤੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਕਤਲ ਕਰਨ ਦੀ ਯੋਜਨਾ ਬਣਾ ਰਹੇ ਸਨ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਅੱਤਵਾਦੀਆਂ ਨੂੰ ਜਲਦੀ ਹੀ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ।

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ਪੰਜਾਬ ਪੁਲਿਸ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਚਲਾਏ ਗਏ 2 ਆਪ੍ਰੇਸ਼ਨਾਂ ਵਿੱਚ ਬੱਬਰ ਖਾਲਸਾ ਇੰਟਰਨੈਸ਼ਨਲ ਦੁਆਰਾ ਵਿਦੇਸ਼ਾਂ ਤੋਂ ਚਲਾਏ ਜਾ ਰਹੇ ਆਈਐਸਆਈ-ਸਮਰਥਿਤ ਅੱਤਵਾਦੀ ਮਾਡਿਊਲ ਦਾ ਸਫਲਤਾਪੂਰਵਕ ਪਰਦਾਫਾਸ਼ ਕੀਤਾ ਹੈ। ਮੁਲਜ਼ਮਾਂ ਤੋਂ ਪੁਲਿਸ ਨੇ 2 ਆਰਪੀਜੀ (ਇੱਕ ਲਾਂਚਰ ਸਮੇਤ), 2 ਆਈਈਡੀ (2.5 ਕਿਲੋਗ੍ਰਾਮ ਹਰੇਕ), ਡੈਟੋਨੇਟਰਾਂ ਵਾਲੇ 2 ਹੈਂਡ ਗ੍ਰੇਨੇਡ , 2 ਕਿਲੋ ਆਰਡੀਐਕਸ ਰਿਮੋਟ ਕੰਟਰੋਲ ਨਾਲ , 5 ਪਿਸਤੌਲ (ਬੇਰੇਟਾ ਅਤੇ ਗਲੋਕ), 6 ਮੈਗਜ਼ੀਨ, 44 ਜ਼ਿੰਦਾ ਕਾਰਤੂਸ, 1 ਵਾਇਰਲੈੱਸ ਸੈੱਟ ਅਤੇ 3 ਵਾਹਨ ਬਰਾਮਦ ਕੀਤੇ ਹਨ।

ਪਹਿਲੇ ਮਾਡਿਊਲ ਵਿੱਚ ਫਰਾਂਸ-ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਲੰਿਕ ਸਾਹਮਣੇ ਆਇਆ ਹੈ। ਜਿਸ ਵਿੱਚ ਪੁਲਿਸ ਨੇ ਮਾਸਟਰਮਾਈਂਡ ਸਤਨਾਮ ਸਿੰਘ ਉਰਫ ਸੱਤਾ ਨੌਸ਼ਹਿਰਾ ਨਿਵਾਸੀ ਹੁਸ਼ਿਆਰਪੁਰ ਦਾ ਨਾਮ ਸ਼ਾਮਲ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਜਤਿੰਦਰ ਉਰਫ ਹਨੀ, ਜਗਜੀਤ ਉਰਫ ਜੱਗਾ (ਕਪੂਰਥਲਾ), ਹਰਪ੍ਰੀਤ ਅਤੇ ਜਗਰੂਪ (ਹੁਸ਼ਿਆਰਪੁਰ) ਸ਼ਾਮਲ ਹਨ। ਉਨ੍ਹਾਂ ਵਿਰੁੱਧ ਅੰਮ੍ਰਿਤਸਰ ਐਸਐਸਓਸੀ ਵਿੱਚ ਕੇਸ ਦਰਜ ਕੀਤਾ ਗਿਆ ਹੈ।

ਦੂਜਾ ਮਾਡਿਊਲ ਗ੍ਰੀਸ ਅਤੇ ਪਾਕਿਸਤਾਨ ਸਥਿਤ ਅੱਤਵਾਦੀਆਂ ਦੁਆਰਾ ਚਲਾਇਆ ਜਾ ਰਿਹਾ ਹੈ। ਜਿਸਦਾ ਸੰਚਾਲਨ ਜਸਵਿੰਦਰ ਉਰਫ ਮੰਨੂ ਅਗਵਾਂ (ਗੁਰਦਾਸਪੁਰ, ਗ੍ਰੀਸ ਅਧਾਰਤ) ਦੁਆਰਾ ਕੀਤਾ ਗਿਆ, ਜੋ ਪਾਕਿ ਅਧਾਰਤ ਹਰਵਿੰਦਰ ਰਿੰਦਾ ਨਾਲ ਜੁੜਿਆ ਹੋਇਆ ਹੈ। ਜਿਸ ਵਿੱਚ ਪੁਲਿਸ ਨੇ ਇੱਕ ਨਾਬਾਲਗ ਸਮੇਤ ਕੁੱਲ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Related posts

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin

Punjab Weather: ਪੰਜਾਬ ‘ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ

Bunty

ਅਕਾਲੀ-ਬਸਪਾ ਸਰਕਾਰ ਬਣਾਉਣ ‘ਚ ਅੌਰਤਾਂ ਅਹਿਮ ਰੋਲ ਨਿਭਾਉਣਗੀਆਂ : ਹਰਸਿਮਰਤ ਬਾਦਲ

Bunty