ਸਿੰਗਾਪੁਰ – ਸਿੰਗਾਪੁਰ ’ਚ ਡਰੱਗਜ਼ ਸਮੱਗਲਿੰਗ ਦੇ ਮਾਮਲਿਆਂ ’ਚ ਮੌਤ ਦੀ ਸਜ਼ਾ ਪਾਏ ਤਿੰਨ ਭਾਰਤਵੰਸ਼ੀਆਂ ਨੂੰ ਉੱਪਰੀ ਅਦਾਲਤਾਂ ਤੋਂ ਰਾਹਤ ਨਹੀਂ ਮਿਲੀ। ਇਨ੍ਹਾਂ ਦੀ ਮੌਤ ਦੀ ਸਜ਼ਾ ਬਰਕਰਾਰ ਰੱਖੀ ਗਈ ਹੈ। ਇਕ ਦੋਸ਼ੀ ਦੀ ਅਰਜ਼ੀ ਅਪੀਲ ਕੋਰਟ ਨੇ ਖ਼ਾਰਜ ਕਰ ਦਿੱਤੀ, ਜਦਕਿ ਹੋਰ ਦੋ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ।ਭਾਰਤੀ ਮੂਲ ਦੇ ਮਲੇਸ਼ੀਆਈ 34 ਸਾਲਾ ਪੰਨੀਰ ਸੇਲਵਮ ਪ੍ਰਾਂਥਮਾਨ ਨੂੰ ਸਿੰਗਾਪੁਰ ’ਚ 51.84 ਗ੍ਰਾਮ ਹੈਰੋਇਨ ਰੱਖਣ ਦੇ ਮਾਮਲੇ ’ਚ 2017 ’ਚ ਦੋਸ਼ੀ ਠਹਿਰਾਇਆ ਗਿਆ ਸੀ ਤੇ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਦੋ ਸਾਲ ਪਹਿਲਾਂ ਇਸ ਸਜ਼ਾ ’ਤੇ ਰੋਕ ਲੱਗ ਗਈ ਸੀ। ਅਪੀਲ ਕੋਰਟ ਨੇ ਪ੍ਰਾਂਥਮਾਨ ਦੀ ਸਮੀਖਿਆ ਦੀ ਮੰਗ ਕਰਨ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ। ਇਧਰ, ਸਿੰਗਾਪੁਰ ਦੇ ਸੁਪਰੀਮ ਕੋਰਟ ਨੇ ਮਾਰਚ 2016 ’ਚ 1.34 ਕਿੱਲੋ ਗਾਂਜਾ ਸਮੱਗÇਲੰਗ ਮਾਮਲੇ ’ਚ ਦੋਸ਼ੀ ਠਹਿਰਾਏ ਗਏ 27 ਸਾਲਾ ਕਮਲਨਾਥਨ ਮੁਨੈਂਦੀ ਤੇ 52 ਸਾਲਾ ਚੰਦਰੂ ਸੁਬਰਮੰਨਿਅਮ ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਹੈ। ਅਪੀਲ ਕੋਰਟ ਨੇ ਇਸੇ ਮਾਮਲੇ ’ਚ ਸ਼ਾਮਲ ਤੀਜੇ ਦੋਸ਼ੀ ਪ੍ਰਵੀਨ ਚੰਦਰਨ ਨੂੰ ਸੁਣਾਈ ਗਈ ਉਮਰਕੈਦ ਤੇ 15 ਬੈਂਤ ਮਾਰਨ ਦੀ ਸਜ਼ਾ ਬਰਕਰਾਰ ਰੱਖੀ ਹੈ।ਸਿੰਗਾਪੁਰ ਦੀ ਅਦਾਲਤ ਨੇ ਪੁਲਿਸ ਅਧਿਕਾਰੀਆਂ ਨੂੰ ਅਪਸ਼ਬਦ ਕਹਿਣ ਤੇ ਚੋਰੀ ਤੇ ਡਰੱਗਜ਼ ਰੱਖਣ ਸਮੇਤ ਨੌਂ ਮੁਲਜ਼ਮਾਂ ਨੂੰ ਭਾਰਤਵੰਸ਼ੀ ਕਲੇਰੈਂਸ ਸੇਵਲਰਾਜੂ ਨੂੰ ਅੱਠ ਮਹੀਨੇ ਤੇ 17 ਹਫ਼ਤੇ ਜੇਲ੍ਹ ਦੀ ਸਜ਼ਾ ਸੁਣਾਈ ਹੈ। 5500 ਸਿੰਗਾਪੁਰ ਡਾਲਰ (ਤਿੰਨ ਲੱਖ ਰੁਪਏ ਤੋਂ ਵੱਧ) ਦਾ ਜੁਰਮਾਨਾ ਵੀ ਕੀਤਾ ਹੈ।