ਸਿੰਗਾਪੁਰ – ਭਾਰਤੀ ਮੂਲ ਦੇ ਸਿੰਗਾਪੁਰ ਦੇ ਸਾਬਕਾ ਆਵਾਜਾਈ ਮੰਤਰੀ ਐਸ. ਈਸ਼ਵਰਨ ਨੂੰ ਨਿਆਂ ’ਚ ਰੁਕਾਵਟ ਪਾਉਣ ਅਤੇ ਸਰਕਾਰੀ ਮੁਲਾਜ਼ਮ ਦੇ ਤੌਰ ’ਤੇ ਕੀਮਤੀ ਚੀਜ਼ਾਂ ਹਾਸਲ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਇਕ ਮੀਡੀਆ ਰੀਪੋਰਟ ’ਚ ਇਹ ਜਾਣਕਾਰੀ ਦਿਤੀ ਗਈ। ਚੈਨਲ ਦੀ ਖ਼ਬਰ ਮੁਤਾਬਕ ਭਿ੍ਰਸ਼ਟਾਚਾਰ ਦੇ ਦੋਸ਼ਾਂ ’ਚ ਸੁਣਵਾਈ ਤੋਂ ਬਾਅਦ 62 ਸਾਲ ਦੇ ਸਾਬਕਾ ਆਵਾਜਾਈ ਮੰਤਰੀ ਦੀ ਜ਼ਮਾਨਤ ਵਧਾ ਦਿਤੀ ਗਈ। ਵਕੀਲਾਂ ਨੇ 62 ਸਾਲ ਦੇ ਸਾਬਕਾ ਮੰਤਰੀ ਨੂੰ ਛੇ ਤੋਂ ਸੱਤ ਮਹੀਨੇ ਦੀ ਕੈਦ ਦੀ ਸਜ਼ਾ ਦੀ ਮੰਗ ਕੀਤੀ ਸੀ। ਈਸ਼ਵਰਨ ਨੇ ਕਿਹਾ ਸੀ ਕਿ ਉਹ ਇਹ ਸਾਬਤ ਕਰਨ ਲਈ ਕੇਸ ਲੜਨਗੇ ਕਿ ਉਹ ਇਮਾਨਦਾਰ ਹਨ, ਪਰ ਮੁਕੱਦਮੇ ਦੇ ਪਹਿਲੇ ਦਿਨ ਉਨ੍ਹਾਂ ਨੇ ਅਪਣਾ ਦੋਸ਼ ਕਬੂਲ ਕਰ ਲਿਆ। ਉਸ ਨੂੰ ਤਿੰਨ ਅਕਤੂਬਰ ਨੂੰ ਸਜ਼ਾ ਸੁਣਾਈ ਜਾਵੇਗੀ