ਨਵੀਂ ਦਿੱਲੀ – ਸਿੰਗਾਪੁਰ ਦੇ ਰੱਖਿਆ ਮੰਤਰੀ, ਡਾ. ਐਨ.ਜੀ. ਏਂਗ ਹੇਨ ਨੇ ਅੱਜ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੀ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।ਰਾਸ਼ਟਰਪਤੀ ਭਵਨ ਵਿੱਚ ਡਾ. ਹੇਨ ਦਾ ਸਵਾਗਤ ਕਰਦੇ ਹੋਏ, ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਅਤੇ ਸਿੰਗਾਪੁਰ ਵਿੱਚ ਦੁਵੱਲੇ ਸਹਿਯੋਗ ਦਾ ਇੱਕ ਅਮੀਰ ਇਤਿਹਾਸ ਹੈ, ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਸਿੰਗਾਪੁਰ ਦੀ ਹਾਲ ਹੀ ਵਿੱਚ ਯਾਤਰਾ ਅਤੇ ਭਾਰਤ-ਸਿੰਗਾਪੁਰ ਮੰਤਰੀ ਪੱਧਰੀ ਗੋਲਮੇਜ਼ ਦੇ ਦੂਜੇ ਦੌਰ ਦੀ ਸਮਾਪਤੀ ਨਾਲ ਹੋਰ ਹੁਲਾਰਾ ਮਿਲਿਆ ਹੈ। ਰਾਸ਼ਟਰਪਤੀ ਨੇ ਪਹਿਲੀ ਆਸੀਆਨ-ਭਾਰਤ ਸਮੁੰਦਰੀ ਅਭਿਆਸ ਦੀ ਸਫਲਤਾਪੂਰਵਕ ਸਹਿ-ਮੇਜ਼ਬਾਨੀ ਲਈ ਸਿੰਗਾਪੁਰ ਨੂੰ ਵਧਾਈ ਦਿੱਤੀ ਅਤੇ ਸੰਯੁਕਤ ਅਭਿਆਸਾਂ ਦੀ ਆਗਾਮੀ ਲੜੀ ਲਈ ਦੋਵਾਂ ਪਾਸਿਆਂ ਦੀਆਂ ਹਥਿਆਰਬੰਦ ਸੈਨਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।