ਲਖਨਊ- ਭਾਰਤ ਦੀ ਸਟਾਰ ਸ਼ਟਲਰ ਅਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸ਼ਨੀਵਾਰ ਨੂੰ ਸਈਅਦ ਮੋਦੀ ਇੰਡੀਆ ਇੰਟਰਨੈਸ਼ਨਲ ਐਚਐਸਬੀਸੀ ਵਿਸ਼ਵ ਟੂਰ ਸੁਪਰ 300 ਬੈਡਮਿੰਟਨ ਚੈਂਪੀਅਨਸ਼ਿਪ 2024 ਦੇ ਮਹਿਲਾ ਸਿੰਗਲਜ਼ ਦੇ ਸੈਮੀਫਾਈਨਲ ‘ਚ ਹਮਵਤਨ ਉੱਨਤੀ ਹੁੱਡਾ ਦੇ ਖਿਲਾਫ 21-12,21-9 ਦੀ ਆਸਾਨ ਜਿੱਤ ਦਰਜ ਕਰਕੇ ਮੁਕਾਬਲੇ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਬੀ.ਬੀ.ਡੀ ਸਪੋਰਟਸ ਅਕੈਡਮੀ ਦੇ ਬੈਡਮਿੰਟਨ ਕੋਰਟ ਨੰਬਰ ਇੱਕ ‘ਤੇ ਖੇਡੇ ਗਏ ਸੈਮੀਫਾਈਨਲ ਮੈਚ ‘ਚ ਹਰਿਆਣਾ ਦੀ 17 ਸਾਲਾ ਖਿਡਾਰਨ ਨੇ ਸ਼ੁਰੂਆਤੀ ਦੌਰ ‘ਚ ਤਜਰਬੇਕਾਰ ਸਿੰਧੂ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਪਰ ਸਿੰਧੂ ਨੇ ਜਲਦੀ ਹੀ ਗੇਅਰ ਬਦਲ ਲਿਆ ਅਤੇ ਹਮਲਾਵਰ ਖੇਡ ਦਾ ਮੁਜ਼ਾਹਰਾ ਕੀਤਾ। ਸਿੰਧੂ ਨੇ ਸ਼ਾਨਦਾਰ ਸਮੈਸ਼ ਅਤੇ ਡਰਾਪਾਂ ਨਾਲ ਨੌਜਵਾਨ ਖਿਡਾਰਨ ਨੂੰ ਕੋਰਟ ‘ਤੇ ਕਾਫੀ ਦੌੜਾ ਦਿੱਤਾ ਅਤੇ ਪਹਿਲੀ ਗੇਮ 21-12 ਨਾਲ ਜਿੱਤੀ। ਦੂਜੀ ਗੇਮ ਵਿੱਚ ਹੁੱਡਾ ਦੇ ਸਟਾਈਲ ਨੂੰ ਦੇਖਦਿਆਂ ਸਿੰਧੂ ਨੇ ਜ਼ਬਰਦਸਤ ਸਮੈਸ਼ ਸ਼ਾਟ ਲਗਾਏ ਜਿਸ ਦਾ ਘੱਟ ਤਜ਼ਰਬੇਕਾਰ ਖਿਡਾਰੀ ਕੋਲ ਕੋਈ ਜਵਾਬ ਨਹੀਂ ਸੀ ਅਤੇ ਇਹ ਗੇਮ ਵੀ ਸਕੋਰ 21-9 ਨਾਲ ਸਿੰਧੂ ਦੇ ਹੱਕ ਵਿੱਚ ਆਸਾਨੀ ਨਾਲ ਚਲੀ ਗਈ। ਮੈਚ ਤੋਂ ਬਾਅਦ ਸਿੰਧੂ ਨੇ ਕਿਹਾ, ”ਮੈਂ ਆਪਣੀ ਖੇਡ ‘ਚ ਲਗਾਤਾਰ ਸੁਧਾਰ ਕਰ ਰਹੀ ਹਾਂ। ਕੱਲ੍ਹ ਦੇ ਮੈਚ ਵਿੱਚ ਚੀਨੀ ਵਿਰੋਧੀ ਖ਼ਿਲਾਫ਼ ਜਿੱਤ ਨਾਲ ਮੇਰਾ ਆਤਮਵਿਸ਼ਵਾਸ ਵਧਿਆ ਹੈ ਅਤੇ ਮੈਂ ਅੱਜ ਦੇ ਮੈਚ ਵਿੱਚ ਘੱਟ ਗ਼ਲਤੀਆਂ ਕੀਤੀਆਂ ਹਨ।