Punjab

ਸਿੱਖ ਦੰਗਿਆ ਦੇ ਕਾਤਲਾਂ ਨੂੰ ਫੜ੍ਹਨ ਲਈ ਕੁਝ ਨਹੀਂ ਕੀਤਾ – ਅਮਿਤ ਸ਼ਾਹ

ਪਟਿਆਲਾ – ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਤੇ ਅਕਾਲੀ ਦਲ ਸੰਯੁਕਤ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੀ ਪਿੱਠ ਥਪਥਪਾਈ। ਅਮਿਤ ਸ਼ਾਹ ਨੇ ਕਿਹਾ ਕਿ ਦੋਵੇਂ ਆਗੂਆਂ ਨੇ ਹਮੇਸ਼ਾ ਹੀ ਪੰਜਾਬ ਦੇ ਭਲੇ ਲਈ ਆਵਾਜ਼ ਚੁੱਕੀ ਹੈ ਅਤੇ ਮੋਦੀ ਦੀ ਅਗਵਾਈ ‘ਚ ਇਨਾਂ ਆਗੂਆਂ ਦੇ ਨਾਲ ਪੰਜਾਬ ਦਾ ਭਵਿੱਖ ਸੁਨਹਿਰੀ ਹੋਵੇਗਾ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਬੇਕਦਰੀ ਕੀਤੀ ਅਤੇ ਹੁਣ ਪਟਿਆਲਾ ਜ਼ਿਲ੍ਹੇ ਦੇ ਲੋਕ ਕੈਪਟਨ ਦੇ ਹੱਕ ‘ਚ ਵੋਟਾਂ ਪਾ ਕੇ ਇਸ ਦਾ ਕਰਾਰਾ ਜਵਾਬ ਜ਼ਰੂਰ ਦੇਣਗੇ। ਇਸ ਦੌਰਾਨ ਗ੍ਹਿ ਮੰਤਰੀ ਦੇ ਨਾਲ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਦੇਵ ਸਿੰਘ ਢੀਂਡਸਾ, ਭਰਤਇੰਦਰ ਸਿੰਘ ਚਹਿਲ ਤੇ 9 ਹਲਕਿਆਂ ਦੇ ਉਮੀਦਵਾਰ ਵੀ ਮੌਜੂਦ ਰਹੇ।

ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਢੀਂਡਸਾ ਨੇ ਕਿਹਾ ਕਿ ਪਟਿਆਲਾ ਸ਼ਹਿਰ ‘ਤੇ ਮਾਣ ਹੈ ਕਿ ਹਮੇਸ਼ਾ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਜਤਾਇਆ ਹੈ ਤੇ ਹੁਣ ਵੀ ਜਤਾਉਣਾ ਹੈ। ਉਨਾਂ ਕਿਹਾ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਗਿਆ। ਘੋਸ਼ਣਾ ਪੱਤਰ ‘ਚ ਪੰਜਾਬ ਤੇ ਸਿੱਖਾਂ ਦੀ ਮੰਗਾਂ ਵੀ ਸ਼ਾਮਲ ਕੀਤੀਆਂ ਹਨ। ਪੰਜਾਬ ਦੀ ਮਾਲੀ ਹਾਲਤ ਮਾੜੀ ਹੈ, ਖੇਤੀਬਾੜੀ ਖੇਤਰ ‘ਚ ਵੀ ਸੁਧਾਰਾਂ ਦੀ ਲੋੜ ਹੈ। ਢੀਂਡਸਾ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ ‘ਤੇ ਕੇਂਦਰ ਸਰਕਾਰ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ ਤੇ ਯਕੀਨ ਹੈ ਕਿ ਕਿਸਾਨ ਪੱਖੀ ਯੋਜਨਾਵਾਂ ਦਿੱਤੀਆਂ ਜਾਣਗੀਆਂ। ਜਨਰਲ ਸ਼ੇ੍ਣੀ ਨੂੰ ਵੀ ਅੱਖੋਂ ਪਰੋਖੇ ਕੀਤਾ ਗਿਆ, ਇਸ ‘ਤੇ ਗੌਰ ਕੀਤੇ ਜਾਣ ਦੀ ਲੋੜ ਹੈ। ਪੰਜਾਬ ‘ਚ ਸਿੱਖਿਆ ਤੇ ਸਿਹਤ ਸੁਵਿਧਾਵਾਂ ਦੀ ਲੋੜ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਅੱਜ ਸਾਡੇ ਆਰਥਿਕ ਹਾਲਾਤ ਖਰਾਬ, 5 ਲੱਖ ਕਰੋੜ ਦਾ ਘਾਟੇ ‘ਚ ਹੈ ਪੰਜਾਬ। ਕੇਂਦਰ ਦੇ ਸਹਿਯੋਗ ਤੋਂ ਬਿਨਾਂ ਸੂਬੇ ‘ਚ ਵਿਕਾਸ ਸੰਭਵ ਨਹੀਂ। ਭਾਜਪਾ ਤੇ ਪੀਐੱਲਸੀ ਦਾ ਰਿਸ਼ਤਾ ਗੂੜਾ ਹੋਣਾ ਚਾਹੀਦਾ ਹੈ। ਕੈਪਟਨ ਨੇ ਕਿਹਾ ਕਿ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਵੀ ਪ੍ਰਧਾਨ ਮੰਤਰੀ ਤੇ ਗ੍ਹਿ ਮੰਤਰੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ ਸੀ। ਭਵਿੱਖ ‘ਚ ਪੰਜਾਬ ਕੇੰਦਰ ਨਾਲ ਮਿਲ ਕੇ ਤਰੱਕੀ ਦੀ ਰਾਹ ‘ਤੇ ਚੱਲੇਗਾ। ਸਰਹੱਦੀ ਖੇਤਰਾਂ ‘ਚ ਸੁਧਾਰ ਦੀ ਲੋੜ ਹੈ, ਇਸ ਨਾਲ ਹੀ ਪੰਹਾਬ ‘ਚ ਹੋਰ ਉਦਿਯਗ ਵੀ ਸਥਾਪਤ ਹੋਣਗੇ। ਕੈਪਟਨ ਨੇ ਪੰਜਾਬ ਦੇ ਨੌਜਵਾਨਾਂ ਨੂੰ ਕਿਹਾ ਕਿ ਹੁਣ ਵਿਦੇਸ਼ ਨਾ ਜਾਓ, ਪੰਜਾਬ ਨਾ ਛੱਡੋ, ਇਸ ਸੂਬਾ ਤੁਹਾਡਾ ਘਰ ਹੈ। ਪੰਜਾਬ ਦੀ ਰਾਖੀ ਕਰਨਾ ਨੌਜਵਾਨਾਂ ਦਾ ਫਰਜ਼ ਹੈ ਤੇ ਚੋਣਾਂ ‘ਚ ਭਾਜਪਾ ਤੇ ਪੀਐੱਲਸੀ, ਅਕਾਲੀ ਦਲ ਸੰਯੁਕਤ ਦੇ ਗਠਜੋੜ ਨੂੰ ਵੋਟਾਂ ਪਾ ਕੇ ਕਾਮਯਾਬ ਬਣਾਓ।

ਭਾਜਪਾ ਦੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰੈਲੀ ਦੌਰਾਨ ਕਾਂਗਰਸ ‘ਤੇ ਤਿੱਖਾ ਨਿਸ਼ਾਨਾ ਸਾਧਿਆ ਅਤੇ ਪੰਜਾਬ ਦੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਕੀਤੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਜਾਬ ਦੇ ਪਟਿਆਲਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਦੌਰਾਨ ਕੇਂਦਰੀ ਮੰਤਰੀ ਨੇ ਕਿਹਾ, ”ਸਿੱਖ ਦੰਗਿਆਂ ਤੋਂ ਬਾਅਦ ਰਾਜੀਵ ਜੀ ਨੇ ਕਿਹਾ ਸੀ-‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਜ਼ਮੀਨ ਹਿੱਲ ਜਾਂਦੀ ਹੈ। ਉਹ ਜ਼ਮੀਨ ਨਹੀਂ ਹਿੱਲਦੀ, ਕਾਂਗਰਸ ਨੇ ਪਾਪ ਕੀਤਾ।” ਮੈਂ ਸਿੱਖਾਂ ਨੂੰ ਮਾਰਿਆ ਸੀ। ਕਾਂਗਰਸ ਨੇ ਕਾਤਲਾਂ ਨੂੰ ਫੜਨ ਲਈ ਕੁਝ ਨਹੀਂ ਕੀਤਾ। ਮੋਦੀ ਸਰਕਾਰ ਨੇ ਐਸਆਈਟੀ ਬਣਾ ਕੇ ਦੋਸ਼ੀਆਂ ਨੂੰ ਜੇਲ੍ਹ ਭੇਜ ਦਿੱਤਾ ਹੈ।” ਕੇਂਦਰੀ ਮੰਤਰੀ ਨੇ ਕਿਹਾ, “ਪੰਜਾਬ ਵਿੱਚ ਧਰਮ ਪਰਿਵਰਤਨ ਇੱਕ ਵੱਡੀ ਸਮੱਸਿਆ ਹੈ। ਜੇਕਰ ਭਾਜਪਾ ਦੀ ਸਰਕਾਰ ਆਈ ਤਾਂ ਧਰਮ ਪਰਿਵਰਤਨ ਪੰਜਾਬ ਤੋਂ ਬਾਹਰ ਨਜ਼ਰ ਆਉਣਗੇ। ਕੇਜਰੀਵਾਲ ਜੀ ਕਹਿ ਰਹੇ ਹਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ। ਪੂਰੀ ਦਿੱਲੀ ਨੂੰ ਸ਼ਰਾਬ ਵਿੱਚ ਡੋਬਣ ਤੋਂ ਬਾਅਦ ਤੁਸੀਂ। ਪੰਜਾਬ ਆ ਕੇ ਕਹੋ ਅਸੀਂ ਤੁਹਾਨੂੰ ਨਸ਼ਾ ਮੁਕਤ ਕਰਾਂਗੇ! ਅਮਿਤ ਸ਼ਾਹ ਨੇ ਚਰਨਜੀਤ ਸਿੰਘ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ, ‘ਚਰਨਜੀਤ ਸਿੰਘ ਚੰਨੀ ਪੰਜਾਬ ‘ਚ ਮੁੜ ਸਰਕਾਰ ਬਣਾਉਣ ਦਾ ਸੁਪਨਾ ਦੇਖ ਰਿਹਾ ਹੈ। ਜਿਹੜਾ ਵਿਅਕਤੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਰਸਤਾ ਸੁਰੱਖਿਅਤ ਨਹੀਂ ਰੱਖ ਸਕਦਾ, ਉਹ ਪੰਜਾਬ ਨੂੰ ਨਹੀਂ ਬਚਾ ਸਕਦਾ। ਇਹ ਸੁਰੱਖਿਅਤ ਹੈ।ਚੰਨੀ ਜੀ, ਤੁਹਾਨੂੰ ਪੰਜਾਬ ਵਿੱਚ ਰਾਜ ਕਰਨ ਦਾ ਕੋਈ ਹੱਕ ਨਹੀਂ ਹੈ।ਪੰਜਾਬ ਦੀ ਹਾਲਤ ਬਹੁਤ ਮਾੜੀ ਹੈ ਅਤੇ ਕਾਂਗਰਸ ਨੇ ਸੰਕੇਤ ਦਿੱਤੇ ਹਨ ਕਿ ਹਾਲਾਤ ਬਦਤਰ ਹੋਣ ਜਾ ਰਹੇ ਹਨ।ਚੰਨੀ ਸਾਹਿਬ ਤੁਹਾਡੇ ਕੋਲ ਪੰਜਾਬ ਦੇ ਵਿਕਾਸ ਲਈ ਕੋਈ ਰੋਡਮੈਪ ਹੈ? ਪੰਜਾਬ ਕੀ ਕੋਈ ਐਕਸ਼ਨ ਪਲਾਨ ਹੈ? ਪੰਜਾਬ ਦੇ ਸਾਰੇ ਪਾਵਰ ਪਲਾਂਟ ਮੁਸੀਬਤ ਵਿੱਚ ਚੱਲ ਰਹੇ ਹਨ।”

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor