ਚੰਡੀਗੜ੍ਹ – ਹਿਮਾਚਲ ਪ੍ਰਦੇਸ਼ ’ਚ ਲੋਕ ਸਭਾ ਅਤੇ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਪ੍ਰਚਾਰ ਲਈ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ, ਅਦਾਕਾਰ ਅਤੇ ਕਾਂਗਰਸੀ ਆਗੂ ਰਾਜ ਬੱਬਰ, ਕਨ੍ਹਈਆ ਕੁਮਾਰ, ਗੁਰਕੀਰਤ ਸਿੰਘ ਕੋਟਲੀ ਕਾਂਗਰਸ ਦੇ ਸਟਾਰ ਪ੍ਰਚਾਰਕ ਹੋਣਗੇ। ਕਾਂਗਰਸ ਹਾਈਕਮਾਨ ਨੇ 20 ਸਟਾਰ ਪ੍ਰਚਾਰਕਾਂ ਦੇ ਨਾਵਾਂ ਦੀ ਸੂਚੀ ਜਾਰੀ ਕੀਤੀ ਹੈ।
ਛੱਤੀਸਗਡ਼੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਸਾਬਕਾ ਮੁੱਖ ਮੰਤਰੀ ਭੁਪੇਂਦਰ ਸਿੰਘ ਹੁੱਡਾ, ਆਨੰਦ ਸ਼ਰਮਾ, ਰਾਜੀਵ ਸ਼ੁਕਲਾ, ਆਸ਼ਾ ਕੁਮਾਰੀ, ਧਨੀ ਰਾਮ ਸ਼ਾਂਡਿਲ, ਸਚਿਨ ਪਾਇਲਟ, ਸੰਜੇ ਦੱਤ, ਕੌਲ ਸਿੰਘ ਠਾਕੁਰ, ਸੁਖਵਿੰਦਰ ਸਿੰਘ ਸੁੱਖੂ, ਕੁਲਦੀਪ ਸਿੰਘ ਰਾਠੌਰ, ਮੁਕੇਸ਼ ਅਗਨੀਹੋਤਰੀ, ਰਾਜੇਂਦਰ ਰਾਣਾ ਮੇਜਰ ਜਨਰਲ ਰਿਟਾ. ਧਰਮਵੀਰ ਸਿੰਘ ਰਾਣਾ ਅਤੇ ਸ਼ਿਮਲਾ ਦਿਹਾਤੀ ਤੋਂ ਵਿਧਾਇਕ ਵਿਕਰਮਦਤਿਆ ਸਿੰਘ ਦਾ ਨਾਂ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਲਿਸਟ ਵਿਚ ਸ਼ਾਮਲ ਹੈ।