India

ਸਿੱਧੂ ਸਣੇ 5 ਰਾਜਾਂ ਦੇ ਪਾਰਟੀ ਪ੍ਰਧਾਨਾਂ ਦੀ ਕੀਤੀ ਛੁੱਟੀ

ਨਵੀਂ ਦਿੱਲੀ – 15 ਮਾਰਚ ਪੰਜ ਸੂਬਿਆਂ ਵਿਚ ਵੱਡੀ ਹਾਰ ਦਰਮਿਆਨ ਕਾਂਗਰਸ ਵਿਚ ਵੱਡੇ ਫੇਰਬਦਲ ਦੀਆਂ ਚਰਚਾਵਾਂ ਦੁਆਲੇ ਵੱਡੀ ਖਬਰ ਸਾਹਮਣੇ ਆਈ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਉੱਤਰ ਪ੍ਰਦੇਸ਼, ਉਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਦੇ ਪਾਰਟੀ ਪ੍ਰਧਾਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਹੈ। ਰਣਦੀਪ ਸੂਰਜੇਵਾਲਾ ਨੇ ਟਵੀਟ ਜਾਰੀ ਕਰਦੇ ਹੋਏ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਵਿਚ ਕਿਹਾ ਸੀ ਕਿ ਅਸੀਂ ਪਾਰਟੀ ਦੇ ਹਿੱਤ ਵਿਚ ਕਿਸੇ ਵੀ ਤਿਆਗ ਲਈ ਤਿਆਰ ਹਾਂ।ਇਸ ਤੋਂ ਬਾਅਦ ਸੀ.ਡਬਲਯੂ. ਸੀ. ਵਿਚ ਸ਼ਾਮਲ ਨੇਤਾਵਾਂ ਨੇ ਉਨ੍ਹਾਂ ਦੀ ਅਗਵਾਈ ਵਿਚ ਭਰੋਸਾ ਜਤਾਉਂਦੇ ਹੋਏ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਸੰਗਠਨਾਤਮਕ ਚੋਣਾਂ ਸੰਪੰਨ ਹੋਣ ਤੱਕ ਉਹ ਅਹੁਦੇ ‘ਤੇ ਬਣੇ ਰਹਿਣ। ਸੀ.ਡਬਲਯੂ.ਸੀ. ਵਿਚ ਸ਼ਾਮਲ ਨੇਤਾਵਾਂ ਨੇ ਸੋਨੀਆ ਗਾਂਧੀ ਨੂੰ ਇਹ ਵੀ ਕਿਹਾ ਸੀ ਕਿ ਉਹ ਕਾਂਗਰਸ ਨੂੰ ਮਜ਼ਬੂਤ ਬਣਾਉਣ ਲਈ ਜ਼ਰੂਰੀ ਬਦਲਾਅ ਕਰਨ ਤੇ ਸੁਧਾਰਾਤਮਕ ਕਦਮ ਚੁੱਕਣੇ। ਸੋਨੀਆ ਗਾਂਧੀ ਦੀ ਅਗਵਾਈ ਵਿਚ ਲਗਭਗ ਸਾਢੇ ਚਾਰ ਘੰਟੇ ਤੱਕ ਹੋਈ ਬੈਠਕ ਵਿਚ ਇਹ ਫੈਸਲਾ ਵੀ ਲਿਆ ਗਿਆ ਸੀ ਕਿ
ਸੰਸਦ ਦਾ ਬਜਟ ਸੈਸ਼ਨ ਸੰਪੰਨ ਹੋਣ ਦੇ ਤਤਕਾਲ ਬਾਅਦ ਇੱਕ ‘ਚਿੰਤਨ ਕੈਂਪ’ ਦਾ ਆਯੋਜਨ ਕੀਤਾ ਜਾਵੇਗਾ ਜਿਸ ਵਿਚ ਅਗਲੀ ਰਣਨੀਤੀ ਬਣਾਈ ਜਾਵੇਗੀ। ਸੀ.ਡਬਲਯੂ.ਸੀ. ਦੀ ਬੈਠਕ ਤੋਂ ਬਾਅਦ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਾਰਤੀ ਰਾਸ਼ਟਰੀ ਕਾਂਗਰਸ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਪਾਰਟੀ ਦਾ ਇਹ ਮੰਨਣਾ ਹੈ ਕਿ ਆਪਣੀ ਰਣਨੀਤੀ ਵਿਚ ਕਮੀਆਂ ਕਾਰਨ ਅਸੀਂ ਜਿਥੇ ਚਾਰ ਸੂਬਿਆਂ ਵਿਚ ਭਾਜਪਾ ਸਰਕਾਰਾਂ ਦੇ ਕੁਸ਼ਾਸਨ ਨੂੰ ਪ੍ਰਭਾਵੀ ਢੰਗ ਨਾਲ ਉਜਾਗਰ ਨਹੀਂ ਕਰ ਸਕੇ ਤੇ ਪੰਜਾਬ ਸੂਬੇ ਵਿਚ ਲੀਡਰਸ਼ਿਪ ਵਿਚ ਬਦਲਾਅ ਤੋਂ ਬਾਅਦ ਮਿਲੇ ਸੀਮਤ ਸਮੇਂ ਵਿਚ ਸੱਤਾ ਵਿਰੋਧੀ ਲਹਿਰ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin