ਅੰਮ੍ਰਿਤਸਰ – ਪਿਛਲੀਆਂ ਸਫਲਤਾਵਾਂ ਦੇ ਆਧਾਰ ‘ਤੇ, ਡਾਇਓਸਿਸ ਆਫ਼ ਅੰਮ੍ਰਿਤਸਰ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਦੀ ਮਹਿਲਾ ਵਿੰਗ, ਡਾਇਓਸੀਸਨ ਵੂਮੈਨਜ਼ ਫੈਲੋਸ਼ਿਪ ਫਾਰ ਕ੍ਰਿਸ਼ਚੀਅਨ ਸਰਵਿਸ (ਡੀਡਬਲਯੂਐਫਸੀਐਸ) ਨੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਹਾਸ਼ੀਏ ‘ਤੇ ਧੱਕੀਆਂ ਹੋਈਆਂ ਔਰਤਾਂ ਦੇ ਸਸ਼ਕਤੀਕਰਨ ਲਈ ਆਪਣੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ ਹੈ।
ਇਹ ਸੰਕਲਪ ਜਸਟੀਨਾ ਦਿਵਸ, ਜੋਕਿ ਡੀਡਬਲਯੂਐਫਸੀਐਸ ਦੀ ਸਾਬਕਾ ਸਕੱਤਰ ਸ਼੍ਰੀਮਤੀ ਜਸਟੀਨਾ ਵਾਲਟਰ, ਜੋ ਕਿ ਗਰੀਬ ਕੁੜੀਆਂ ਅਤੇ ਔਰਤਾਂ ਲਈ ਆਪਣੀ ਸਮਰਪਿਤ ਸੇਵਾ ਲਈ ਜਾਣੇ ਜਾਂਦੇ ਹਨ, ਦੀ ਯਾਦ ਵਿਚ ਹਰ ਸਾਲ ਡੀਓਏ, ਸੀਐਨਆਈ, ਦੇ ਸਾਰੇ ਚਰਚਾਂ ਵਿਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਸ਼੍ਰੀਮਤੀ ਵਾਲਟਰ, ਜਿਨ੍ਹਾਂ ਦਾ ਕੈਂਸਰ ਕਾਰਨ ਦੇਹਾਂਤ ਹੋ ਗਿਆ ਸੀ, ਦੇ ਦਰਸ਼ਨ ਦੇ ਅਨੁਸਾਰ ਗਰੀਬ ਔਰਤਾਂ ਅਤੇ ਕੁੜੀਆਂ ਦੀ ਭਲਾਈ ਲਈ ਫੰਡ ਇਕੱਠਾ ਕਰਨਾ ਹੈ।
ਵੇਰਵੇ ਦਿੰਦੇ ਹੋਏ, ਸ਼੍ਰੀਮਤੀ ਡੋਰਥੀ ਹਾਵੇਲ ਜੌਨ, ਵਾਈਸ ਚੇਅਰਮੈਨ, ਡੀਡਬਲਯੂਐਫਸੀਐਸ, ਨੇ ਕਿਹਾ ਕਿ ਡੀਡਬਲਯੂਐਫਸੀਐਸ ਆਪਣੀਆਂ ਪਿਛਲੀਆਂ ਸਸ਼ਕਤੀਕਰਨ ਪਹਿਲਕਦਮੀਆਂ ਦੇ ਲਾਭਪਾਤਰੀਆਂ ਦੇ ਸੰਪਰਕ ਵਿੱਚ ਹੈ। “ਮੈਨੂੰ ਇਹ ਕਹਿੰਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹ ਸਾਰੀਆਂ ਆਪਣੀ ਜ਼ਿੰਦਗੀ ਵਿੱਚ ਸਫਲ ਅਤੇ ਖੁਸ਼ਹਾਲ ਹਨ। ਇਸ ਤੋਂ ਇਲਾਵਾ, ਜ਼ਿਆਦਾਤਰ ਕੁੜੀਆਂ, ਜਿਨ੍ਹਾਂ ਦੀ ਸਿੱਖਿਆ ਡੀਡਬਲਯੂਐਫਸੀਐਸ ਦੁਆਰਾ ਫੰਡ ਕੀਤੀ ਗਈ ਸੀ, ਅਗਲੇ ਪੱਧਰ ‘ਤੇ ਜਾਣ ਲਈ ਤਿਆਰ ਹਨ।
ਸ਼੍ਰੀਮਤੀ ਮੀਨਾ ਵਿਲੀਅਮ, ਪ੍ਰਧਾਨ, ਡੀਡਬਲਯੂਐਫਸੀਐਸ, ਨੇ ਕਿਹਾ ਕਿ ਗ਼ਰੀਬ ਪਰਿਵਾਰਾਂ ਦੀਆਂ ਬਹੁਤ ਸਾਰੀਆਂ ਨੌਜਵਾਨ ਕੁੜੀਆਂ ਮਿਆਰੀ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਦੀਆਂ ਹਨ, ਜੋ ਅਕਸਰ ਸਰੋਤਾਂ ਦੀ ਘਾਟ ਕਾਰਨ ਅਧੂਰਾ ਰਹਿ ਜਾਂਦਾ ਹੈ। ਉਨ੍ਹਾਂ ਨੇ ਈਸਾਈ ਭਾਈਚਾਰੇ ਦੇ ਮੈਂਬਰਾਂ ਨੂੰ ਇਸ ਯਤਨ ਵਿੱਚ ਖੁੱਲ੍ਹੇ ਦਿਲ ਨਾਲ ਸਮਰਥਨ ਕਰਨ ਦੀ ਅਪੀਲ ਕੀਤੀ। “ਤੁਹਾਡਾ ਯੋਗਦਾਨ ਬੱਚੀਆਂ ਨੂੰ ਸਸ਼ਕਤ ਬਣਾਉਣ ਵਿੱਚ ਬਹੁਤ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ।
ਦ ਰਾਈਟ ਰੈਵਰੇਂਡ ਮਨੋਜ ਚਰਨ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ ਨੋਰਥ ਇੰਡੀਆ, ਨੇ ਇਸ ਮੌਕੇ ਤੇ ਔਰਤਾਂ ਦੇ ਸਸ਼ਕਤੀਕਰਨ ਲਈ ਕੰਮ ਕਰਨ ਲਈ ਡੀਓਏ, ਸੀਐਨਆਈ, ਦੇ ਯਤਨਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ‘ਜਦੋਂ ਅਸੀਂ ਜਸਟੀਨਾ ਦਿਵਸ ਮਨਾਉਂਦੇ ਹਾਂ ਅਤੇ ਸ਼੍ਰੀਮਤੀ ਜਸਟੀਨਾ ਵਾਲਟਰ ਦੀ ਨਿਰਸਵਾਰਥ ਸੇਵਾ ਦੀ ਵਿਰਾਸਤ ਦਾ ਸਨਮਾਨ ਕਰਦੇ ਹਾਂ, ਸਾਨੂੰ ਯਾਦ ਆਉਂਦਾ ਹੈ ਕਿ ਦਿਆਲਤਾ ਅਤੇ ਉਦਾਰਤਾ ਹਾਸ਼ੀਏ ‘ਤੇ ਪਏ ਲੋਕਾਂ ਦੇ ਜੀਵਨ ‘ਤੇ ਇਕ ਡੂੰਘਾ ਅਤੇ ਸਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਬਾਈਬਲ ਦੀ ਇਹ ਆਇਤ, “ਜਿਹੜਾ ਗਰੀਬਾਂ ਉੱਤੇ ਦਇਆ ਕਰਦਾ ਹੈ, ਉਹ ਯਹੋਵਾਹ ਨੂੰ ਉਧਾਰ ਦਿੰਦਾ ਹੈ, ਅਤੇ ਉਹ ਉਸ ਨੂੰ ਉਸ ਦੇ ਕੰਮਾਂ ਦਾ ਫ਼ਲ ਦੇਵੇਗਾ” (ਕਹਾਉਤਾਂ 19:17), ਸਾਡੇ ਯਤਨਾਂ ਦੀ ਭਾਵਨਾ ਨੂੰ ਬੜੀ ਸੁੰਦਰਤਾ ਨਾਲ ਪ੍ਰਗਟ ਕਰਦੀ ਹੈ। ਅਸੀਂ ਸਾਰਿਆਂ ਨੂੰ ਔਰਤਾਂ ਅਤੇ ਕੁੜੀਆਂ ਨੂੰ ਸਸ਼ਕਤ ਬਣਾਉਣ ਵਿੱਚ ਸਾਡੇ ਨਾਲ ਹੱਥ ਮਿਲਾਉਣ ਦੀ ਅਪੀਲ ਕਰਦੇ ਹਾਂ, ਇਹ ਜਾਣਦੇ ਹੋਏ ਕਿ ਸਾਡੇ ਯਤਨ ਸਿਰਫ਼ ਸਦਭਾਵਨਾ ਦਾ ਸੰਕੇਤ ਹੀ ਨਹੀਂ ਹਨ, ਸਗੋਂ ਪਰਮਾਤਮਾ ਨੂੰ ਦਿੱਤਾ ਇੱਕ ਕਰਜ਼ ਹਨ ਜਿਸਦਾ ਭਰਪੂਰ ਫਲ ਮਿਲੇਗਾ।
ਸੇਂਟ ਲੂਕ ਚਰਚ, ਸ਼ਾਹਪੁਰ ਜਾਜਨ ਦੇ ਪ੍ਰੈਸਬੀਟਰ-ਇਨ-ਚਾਰਜ ਰੇਵ ਪਵਨ ਪਾਲ, ਈਵੈਂਜਲਿਸਟ ਵਿੱਕੀ, ਸ਼੍ਰੀਮਤੀ ਦਾਨੀ ਸਿੰਘ, ਖਜ਼ਾਨਚੀ, ਡੀਡਬਲਯੂਐਫਸੀਐਸ, ਸ਼੍ਰੀਮਤੀ ਰੋਹਿਨੀ ਸੰਨੀ, ਕਨਵੀਨਰ, ਕ੍ਰਿਸ਼ਚੀਅਨ ਐਜੂਕੇਸ਼ਨ, ਪੰਜਾਬ ਵਰਕ ਪ੍ਰਮੋਟਰ ਸ਼੍ਰੀਮਤੀ ਰੇਖਾ, ਸ਼੍ਰੀਮਤੀ ਪਰਵੇਸ਼, ਸਾਬਕਾ ਕਨਵੀਨਰ, ਸੋਸ਼ਲ ਜਸਟਿਸ, ਸਾਬਕਾ ਡੀਡਬਲਯੂਐਫਸੀਐਸ ਪ੍ਰਧਾਨ, ਸ਼੍ਰੀਮਤੀ ਸ਼ਿਵਾਨੀ ਬਿਹਾਰਾ, ਸ਼੍ਰੀਮਤੀ ਸਰਲਾ ਐਗਬਰਟ, ਕਨਵੀਨਰ, ਜਸਟੀਨਾ ਡੇ ਸੈਲੀਬ੍ਰੇਸ਼ਨ, ਸ਼੍ਰੀਮਤੀ ਮਨਜੀਤ, ਕਨਵੀਨਰ, ਕ੍ਰਿਸ਼ਚੀਅਨ ਹੋਮ ਵੀਕ ਵੀ ਇਸ ਮੌਕੇ ‘ਤੇ ਮੌਜੂਦ ਸਨ।