Punjab

ਸੀਬਾ ਸਕੂਲ ਦੇ ਵਿਦਿਆਰਥੀਆਂ ਨੇ ਡਿਜੀਟਲ-ਫੈਸਟ ਵਿੱਚ ਬਣਾਈ ਆਪਣੀ ਵੈਬਸਾਈਟ ਅਤੇ 14 ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਾਈ

ਲਹਿਰਾਗਾਗਾ – ਕੰਪਿਊਟਰ ਦੇ ਯੁੱਗ ਵਿੱਚ ਬੱਚਿਆਂ ਨੂੰ  ਟੈਕਨਾਲੋਜੀ ਦੇ ਹਾਣ ਦਾ ਬਣਾਉਣ ਲਈ ਸੀਬਾ ਸਕੂਲ, ਲਹਿਰਾਗਾਗਾ ਵਿਖੇ ਸਾਇਬਰ ਸਕੈਅਰ ਸੰਸਥਾ ਦੇ ਸਹਿਯੋਗ ਨਾਲ ਪਹਿਲਾ ਡਿਜੀਟਲ-ਫੈਸਟ 2024 ਕਰਵਾਇਆ ਗਿਆ। ਜਿਸ ਵਿੱਚ 45 ਬੱਚਿਆਂ ਨੇ 14 ਪ੍ਰੋਜੈਕਟ ਤਿਆਰ ਕਰਕੇ ਉਨ੍ਹਾਂ ਨੂੰ ਪ੍ਰਦਰਸ਼ਿਤ ਕੀਤਾ। ਇਸ ਫੈਸਟ ਦੀ ਸ਼ੁਰੂਆਤ ਵਿਸ਼ੇਸ ਮਹਿਮਾਨ ਅਤੇ ਨੌਜਵਾਨ ਆਗੂ ਗੌਰਵ ਗੋਇਲ ਨੇ ਕੀਤੀ।
ਇਸ ਮੇਲੇ ਨੂੰ ਸੰਬੋਧਨ ਕਰਦਿਆਂ ਸਕੂਲ ਪ੍ਰਬੰਧਕ ਕੰਵਲਜੀਤ ਸਿੰਘ ਢੀਂਡਸਾ ਨੇ ਕਿਹਾ ਕਿ ਕਿਸੇ ਵੀ ਕੰਮ ਨੂੰ ਆਪ ਕਰਕੇ ਸਿੱਖਣਾ ਸਭ ਤੋਂ ਵਧਿਆ ਤਰੀਕਾ ਹੈ ਅਤੇ ਤਕਨੀਕੀ ਯੁੱਗ ਦੇ ਹਾਣ ਦਾ ਬਨਾਉਣ ਲਈ ਕੰਪਿਊਟਰ ਉਪਰ ਕੋਡਿੰਗ ਕੀਤੀ ਗਈ ਅਤੇ ਨਵੀਆਂ ਈਜਾਦਾਂ ਕਰਕੇ ਬੱਚਿਆਂ ਦੀ ਸਿਰਜਣਾਤਮਕ ਸ਼ਕਤੀ ਦਾ ਪ੍ਰਗਟਾਵਾ ਕੀਤਾ ਹੈ।
ਇਸ ਮੌਕੇ ‘ਤੇ ਨਿਸ਼ਠਾ ਅਤੇ ਗੁਰਸੀਰਤ ਨੇ ਸਪੀਚ ਕੈਲਕੁਲੈਟਰ, ਆਰੁਸ਼ ਗੋਇਲ ਨੇ ਆਪਣੇ ਤੌਰ ਤੇ ਸਕੂਲ ਦੀ ਵੈਬਸਾਈਟ ਤਿਆਰ ਕੀਤੀ, ਮੇਹਰ ਧਾਲੀਵਾਲ ਨੇ ਪਜਲ ਸ਼ੂਟਿੰਗ, ਪ੍ਰਨਵ ਛਾਬੜਾ, ਅਰਸ਼ਦੀਪ ਕੌਰ ਅਤੇ ਵਾਨਿਆ ਨੇ ਕਰੰਸੀ ਕਨਵਰਟਰ, ਅਭੀਨੂਰ, ਹਰਕਮਲ ਕੌਰ ਨੇ ਕੁਇੱਜ, ਏਕਮ ਸ਼ਗਨ ਨੇ ਅੰਡਰ ਵਾਟਰ ਐਨੀਮੇਸ਼ਨ, ਅੱਠਵੀਂ ਕਲਾਸ ਦੇ ਵਿਦਿਆਰਥੀਆਂ ਨੇ ਬੰਨੀ ਬਡਗਰਜ ਅਤੇ ਸਪੇਸ ਇਨਵੇਡਰ ਗੇਮ ਤਿਆਰ ਕੀਤੀ। ਇਨ੍ਹਾਂ ਵਿੱਚੋਂ 12 ਬੱਚੇ ਦਸੰਬਰ ਵਿੱਚ ਲੁਧਿਆਣਾ ਵਿਖੇ ਹੋਣ ਵਾਲੇ ਰਾਜ ਪੱਧਰੀ ਮੁਕਾਬਲੇ ਲਈ ਚੁਣੇ ਗਏ।
ਇਸ ਮੌਕੇ ‘ਤੇ ਵਿਸ਼ੇਸ ਤੌਰ ਤੇ ਪਹੁੰਚੇ ਸਾਇਬਰ ਸਕੈਅਰ ਸੰਸਥਾ ਦੇ ਨਿਰਦੇਸ਼ਕ ਮਨੀਸ਼ ਮੋਹਨ, ਟ੍ਰੇਨਰ ਮੁਹੰਮਦ ਮਕਬੂਲ ਅਤੇ ਇਮਰਾਨ ਖਾਨ ਨੇ ਵਿਦਿਆਰਥੀਆਂ ਨੂੰ ਹਰ ਪੱਖੋਂ ਤਕਨੀਕੀ ਸਹਾਇਤਾ ਦਿੱਤੀ। ਅਧਿਆਪਕ ਯਿਵਾਂਸੂ ਗੋਇਲ, ਮਨਜੀਤ ਕੌਰ, ਦਲਵੀਰ ਕੌਰ ਅਤੇ ਕੰਚਨ ਗੋਇਲ ਨੇ ਪ੍ਰੋਗਰਾਮ ਨੂੰ ਯੋਜਨਾਬੱਧ ਤਰੀਕੇ ਨਾਲ ਸਫਲ ਕੀਤਾ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin