India

ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਦੱਸਿਆ ‘ਕੋਵੀਸ਼ੀਲਡ ਟੀਕੇ ਦਾ ਨਿਰਮਾਣ ਦਸੰਬਰ 2021 ’ਚ ਹੀ ਕਰ ਦਿੱਤਾ ਸੀ ਬੰਦ’

ਨਵੀਂ ਦਿੱਲੀ -ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਿਹਾ ਹੈ ਕਿ ਉਸ ਨੇ ਦਸੰਬਰ 2021 ਤੋਂ ਹੀ ਕੋਵੀਸ਼ੀਲਡ ਟੀਕੇ ਦਾ ਨਿਰਮਾਣ ਬੰਦ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜ਼ੇਨੇਕਾ ਨੇ ਕਿਹਾ ਸੀ ਕਿ ਉਹ ਦੁਨੀਆਂ ਭਰ ਦੇ ਬਾਜ਼ਾਰਾਂ ਤੋਂ ਆਪਣੀ ਕੋਵਿਡ ਵੈਕਸੀਨ ਵਾਪਸ ਲੈਣ ਜਾ ਰਹੀ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕੋਰੋਨਾ ਮਹਾਂਮਾਰੀ ਦੌਰਾਨ ਕੋਵੀਸ਼ੀਲਡ ਟੀਕੇ ਦੇ ਨਿਰਮਾਣ ਲਈ ਐਸਟ੍ਰਾਜ਼ੇਨੇਕਾ ਨਾਲ ਮਿਲ ਕੇ ਕੰਮ ਕੀਤਾ ਸੀ।ਉਨ੍ਹਾਂ ਕਿਹਾ ਕਿ ਭਾਰਤ ਨੇ 2021 ਅਤੇ 2022 ’ਚ ਟੀਕਾਕਰਨ ਦੇ ਉੱਚ ਪੱਧਰ ਨੂੰ ਹਾਸਲ ਕੀਤਾ ਹੈ ਪਰ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਨਾਲ ਪੁਰਾਣੇ ਟੀਕੇ ਦੀ ਮੰਗ ਘੱਟ ਗਈ। ਦਸੰਬਰ 2021 ਵਿਚ, ਅਸੀਂ ਟੀਕਿਆਂ ਦਾ ਨਿਰਮਾਣ ਬੰਦ ਕਰ ਦਿੱਤਾ ਅਤੇ ਕੋਵੀਸ਼ੀਲਡ ਟੀਕਿਆਂ ਦੀ ਸਪਲਾਈ ਵੀ ਬੰਦ ਕਰ ਦਿੱਤੀ। ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਕਿਹਾ ਕਿ ‘ਅਸੀਂ ਮੌਜੂਦਾ ਚਿੰਤਾਵਾਂ ਅਤੇ ਸੁਰੱਖਿਆ ਮਾਪਦੰਡਾਂ ਪ੍ਰਤੀ ਵਚਨਬੱਧ ਹਾਂ। 2021 ਵਿਚ, ਟੀਕੇ ਦੀ ਪੈਕੇਜਿੰਗ ਨੇ ਅਸਧਾਰਨ ਮਾੜੇ ਪ੍ਰਭਾਵਾਂ ਦੀ ਰਿਪੋਰਟ ਕੀਤੀ ਹੈ।
ਐਸਟ੍ਰਾਜ਼ੇਨੇਕਾ ਨੇ ਹਾਲ ਹੀ ’ਚ ਬਿ੍ਰਟੇਨ ਦੀ ਇਕ ਅਦਾਲਤ ’ਚ ਪੇਸ਼ ਕੀਤੇ ਦਸਤਾਵੇਜ਼ਾਂ ’ਚ ਪਹਿਲੀ ਵਾਰ ਮੰਨਿਆ ਹੈ ਕਿ ਕੁਝ ਲੋਕਾਂ ਨੂੰ ਉਹਨਾਂ ਦੀ ਕੋਰੋਨਾ ਵੈਕਸੀਨ ਤੋਂ ਕੁਝ ਅਸਧਾਰਨ ਮਾੜੇ ਪ੍ਰਭਾਵ ਹੋ ਸਕਦੇ ਹਨ। ਕੋਰੋਨਾ ਵੈਕਸੀਨ ਲਗਵਾਉਣ ਵਾਲੇ ਕਈ ਲੋਕਾਂ ਨੇ ਮਿਲ ਕੇ ਵੈਕਸੀਨ ਦੇ ਮਾੜੇ ਪ੍ਰਭਾਵਾਂ
ਲਈ ਮੁਆਵਜ਼ੇ ਦੀ ਮੰਗ ਕਰਨ ਲਈ ਇਸ ਫਾਰਮਾਸਿਊਟੀਕਲ ਕੰਪਨੀ ’ਤੇ ਮੁਕੱਦਮਾ ਦਾਇਰ ਕੀਤਾ ਹੈ। ਇਸ ਮੁਕੱਦਮੇ ਨੂੰ ਦਾਇਰ ਕਰਨ ਵਾਲੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਵੈਕਸੀਨ ਕਾਰਨ ਆਪਣੇ ਕਈ ਰਿਸ਼ਤੇਦਾਰਾਂ ਨੂੰ ਗੁਆ ਦਿੱਤਾ ਅਤੇ ਕਈ ਹੋਰ ਮਾਮਲਿਆਂ ’ਚ ਕੰਪਨੀ ਦੀ ਕੋਰੋਨਾ ਵੈਕਸੀਨ ਨੇ ਲੋਕਾਂ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਹੈ।

Related posts

ਪਿਆਰ ਅਤੇ ਖੁਸ਼ੀ ਦੇ ਜਸ਼ਨ ਦਾ ਪ੍ਰਤੀਕ – ਰੰਗਾਂ ਦਾ ਤਿਉਹਾਰ ਹੋਲੀ !

admin

ਬਦਲਦੇ ਸਮੇਂ ਵਿੱਚ ਰੰਗ ਬਦਲਣ ਦੀ ਹੋਲੀ !

admin

ਹੁਣ ਰਾਜਧਾਨੀ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਸ਼ੁਰੂ !

admin