India

ਸੀ.ਬੀ.ਆਈ. ਦਾ ਦਾਅਵਾ…ਸੰਦੀਪ ਘੋਸ਼ ਨੇ ਕੀਤੀ ਸੀ ਵਾਰਦਾਤ ਨੂੰ ਦਬਾਉਣ ਦੀ ਕੋਸ਼ਿਸ਼

ਕੋਲਕਾਤਾ – ਸੀ.ਬੀ.ਆਈ. ਨੇ ਸ਼ੁੱਕਰਵਾਰ ਨੂੰ ਆਰਜ਼ੀ ਕਰ ਹਸਪਤਾਲ ਦੀ ਜੂਨੀਅਰ ਡਾਕਟਰ ਨਾਲ ਦਰਿੰਦਗੀ ਦੇ ਮਾਮਲੇ ’ਚ ਸਿਆਲਦਾ ਕੋਰਟ ਦੀ ਵਿਸ਼ੇਸ਼ ਅਦਾਲਤ ’ਚ ਦਾਅਵਾ ਕੀਤਾ ਕਿ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਸੰਦੀਪ ਘੋਸ਼ ਤੇ ਟਾਲਾ ਥਾਣੇ ਦੇ ਸਾਬਕਾ ਇੰਚਾਰਜ ਅਭਿਜੀਤ ਮੰਡਲ ਨੇ ਵਾਰਦਾਤ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਸੀ । ਜਬਰ ਜਨਾਹ ਤੇ ਹੱਤਿਆ ਦੀ ਘਟਨਾ ਨੂੰ ਖੁਦਕੁਸ਼ੀ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਕੇਂਦਰੀ ਏਜੰਸੀ ਨੇ ਕੋਰਟ ਨੂੰ ਦੱਸਿਆ ਕਿ ਸੰਦੀਪ ਘੋਸ਼ ਤੇ ਅਭਿਜੀਤ ਮੰਡਲ ਦੇ ਮੋਬਾਈਲ ਫੋਨ ਦੀ ਫੋਰੈਂਸਿਕ ਰਿਪੋਰਟ ਮਿਲ ਗਈ ਹੈ ਤੇ ਕਈ ਅਹਿਮ ਤੱਥ ਸਾਹਮਣੇ ਆਏ ਹਨ। ਸੀ. ਬੀ.ਆਈ. ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਦੋਵਾਂ ਤੋਂ ਜੇਲ੍ਹ ’ਚ ਪੁੱਛ-ਗਿੱਛ ਕੀਤੀ ਗਈ ਹੈ। ਉਹ ਸਹਿਯੋਗ ਨਹੀਂ ਕਰ ਰਹੇ । ਕੋਰਟ ’ਚ ਸੰਦੀਪ ਘੋਸ਼, ਅਭਿਜੀਤ ਮੰਡਲ ਤੇ ਮੁਲਜ਼ਮ ਸੰਜੇ ਰਾਏ ਨੂੰ ਪੇਸ਼ ਕੀਤਾ ਗਿਆ। ਸੰਜੇ ਰਾਏ ਦੇ ਵਕੀਲ ਨੇ ਜੱਜ ਨੂੰ ਕਿਹਾ ਕਿ ਉਸਦੇ ਮੁਵੱਕਿਲ ਨੂੰ ਜੇਲ੍ਹ ਦੇ ਸਾਧਾਰਨ ਵਾਰਡ ’ਚ ਟਰਾਂਸਫਰ ਕਰ ਦਿੱਤਾ ਜਾਵੇ, ਉਹ ਉੱਥੇ ਇਕੱਲੇਪਣ ਨਾਲ ਜੂਝ ਰਿਹਾ ਹੈ। ਕੋਰਟ ਨੇ ਇਹ ਅਰਜ਼ੀ ਖਾਰਜ ਕਰ ਦਿੱਤੀ।

Related posts

ਵਿਰਾਟ ਕੋਹਲੀ ਨੇ ਆਈਸੀਸੀ ਵਨਡੇ ਬੱਲੇਬਾਜ਼ੀ ਰੈਂਕਿੰਗ ਵਿੱਚ ਨੰਬਰ-1 ਸਥਾਨ ਹਾਸਲ ਕੀਤਾ

admin

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

admin