Punjab

ਸੁਖਪਾਲ ਖਹਿਰਾ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ

ਚੰਡੀਗੜ੍ਹ – ਮਨੀ ਲਾਂਡਰਿੰਗ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਹਾਈਕੋਰਟ ਨੇ (Mohali Court) ਨੇ ਵੱਡੀ ਰਾਹਤ ਦਿੱਤੀ ਹੈ। ਹਾਈਕੋਰਟ ਦੀ ਅਰਜ਼ੀ ‘ਤੇ ਸੁਣਵਾਈ ਕਰਦਿਆਂ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਖਹਿਰਾ 31 ਜਨਵਰੀ ਨੂੰ ਪੰਜਾਬ ਚੋਣ ਕਮਿਸ਼ਨ ਅਧਿਕਾਰੀ ਕੋਲ ਚੋਣ ਪਰਚਾ ਭਰ ਸਕਦੇ ਹਨ।
ਇਸਤੋਂ ਪਹਿਲਾਂ ਮੋਹਾਲੀ ਦੀ ਸਪੈਸ਼ਲ ਅਦਾਲਤ ਨੇ ਸੁਖਪਾਲ ਸਿੰਘ ਖਹਿਰਾ ਦੀ ਚੋਣ ਪਰਚਾ ਭਰਨ ਦੀ ਅਪੀਲ ‘ਤੇ ਵਿਚਾਰ ਕਰਦਿਆਂ ਖਹਿਰਾ ਨੂੰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ 31 ਜਨਵਰੀ ਨੂੰ ਪਰਚਾ ਦਾਖਲ ਕਰਨ ਦੀ ਮਨਜੂਰੀ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਮਨੀ ਲਾਂਡਰਿੰਗ ਕੇਸ ਵਿੱਚ ਫਸੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਂਗਰਸ ਪਾਰਟੀ ਨੇ ਭੁਲੱਥ ਹਲਕੇ ਤੋਂ ਉਮੀਦਵਾਰ ਐਲਾਲਿਆ ਹੈ। ਖਹਿਰਾ ਅਜੇ ਪਟਿਆਲਾ ਜੇਲ੍ਹ ਵਿੱਚ ਬੰਦ ਹਨ।

ਸੁਖਪਾਲ ਖਹਿਰਾ ਨੂੰ ਜ਼ਮਾਨਤ ਮਿਲਣ ਬਾਰੇ ਉਨ੍ਹਾਂ ਦੇ ਮੁੰਡੇ ਮਹਿਤਾਬ ਖਹਿਰਾ ਨੇ ਜਾਣਕਾਰੀ ਦਿੱਤੀ। ਉਸ ਨੇ ਦੱਸਿਆ, ”ਦੋਸਤੋ, ਮੈਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅੱਜ ਹਾਈ ਕੋਰਟ ਨੇ ਮੇਰੇ ਪਿਤਾ ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਇਹ ਸਿਰਫ ਤੇ ਸਿਰਫ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਨਾਲ ਅਤੇ ਤੁਹਾਡੀਆਂ ਨਿਰੰਤਰ ਅਰਦਾਸਾਂ ਦਾ ਨਤੀਜਾ ਹੈ। ਅੱਜ ਅਸੀ ED-BJP ਅਤੇ ਸਾਡੇ ਵਿਰੋਧੀਆਂ ਵੱਲੋਂ ਬਦਲਾਖੋਰੀ ਤਹਿਤ ਕਰਵਾਏ ਸਰਾਸਰ ਝੂਠੇ ਮੁਕੱਦਮੇ ਦੀ 50 ਫੀਸਦੀ ਜੰਗ ਜਿੱਤ ਲਈ ਹੈ ਅਤੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਬਕਾਇਆ ਅੱਧੀ ਜੰਗ ਅਸੀਂ 20 ਫ਼ਰਵਰੀ ਨੂੰ ਵੀ ਜਿੱਤਾਂਗੇ ਅਤੇ ਕਾਨੂੰਨ ਦੀ ਅਦਾਲਤ ਵਿੱਚ ਵੀ ਬੇਗੁਨਾਹ ਸਾਬਤ ਹੋਵਾਂਗੇ ਕਿਉਂਕਿ ਮੇਰੇ ਪਿਤਾ ਨੇ ਕਦੇ ਵੀ ਅਜਿਹਾ ਕੋਈ ਗਲਤ ਕੰਮ ਨਹੀਂ ਕੀਤਾ”

ਅਦਾਲਤ ਨੇ ਕਿਹਾ ਕਿ ਖਹਿਰਾ ਨੂੰ ਚੋਣ ਪਰਚਾ ਦਾਖਲ ਕਰਨ ਦੀ ਮਨਜੂਰੀ ਦਿੰਦਿਆਂ ਜੇਲ ਅਥਾਰਿਟੀ ਨੂੰ ਹੁਕਮ ਦਿੱਤੇ ਹਨ ਕਿ ਉਹ ਸੁਖਪਾਲ ਖਹਿਰਾ ਨੂੰ 31 ਜਨਵਰੀ ਨੂੰ ਚੋਣ ਅਧਿਕਾਰੀ ਅੱਗੇ ਪੇਸ਼ ਕਰਨ ਤਾਂ ਕਿ ਉਹ ਆਪਣਾ ਨਾਂਮਾਕਣ ਦਾਖਲ ਕਰ ਸਕਣ। ਨਾਲ ਹੀ ਜੇਲ੍ਹ ਅਥਾਰਿਟੀ ਨੂੰ ਅਦਾਲਤ ਨੇ ਕਿਹਾ ਹੈ ਕਿ ਜੇਕਰ ਕਿਸੇ ਕਾਰਨ ਖਹਿਰਾ 31 ਜਨਵਰੀ ਨੂੰ ਪਰਚਾ ਦਾਖਲ ਨਹੀਂ ਕਰ ਸਕਦੇ ਤਾਂ ਉਨ੍ਹਾਂ ਨੂੰ 1 ਫਰਵਰੀ ਨੂੰ ਨਾਮਜ਼ਦਗੀ ਭਰਨ ਲਈ ਲਿਜਾਇਆ ਜਾਵੇ।

Related posts

HAPPY DIWALI 2025 !

admin

ਰੌਸ਼ਨੀ ਦੇ ਤਿਉਹਾਰ ਦੀਵਾਲੀ ਦੀਆਂ ਆਪ ਸਭ ਨੂੰ ਬਹੁਤ-ਬਹੁਤ ਮੁਬਾਰਕਾਂ !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin