India

ਸੁਪਰੀਮ ਕੋਰਟ ਕਾਲੇਜੀਅਮ ਵਲੋਂ ਹਾਈ ਕੋਰਟ ਦੇ ਜੱਜਾਂ ਲਈ 17 ਨਾਵਾਂ ਦੀ ਸਿਫਾਰਿਸ਼

ਨਵੀਂ ਦਿੱਲੀ – ਸੁਪਰੀਮ ਕੋਰਟ ਕਾਲੇਜੀਅਮ ਨੇ ਉੜੀਸਾ, ਆਂਧਰਾ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਦੇ ਜੱਜਾਂ ਦੇ ਅਹੁਦਿਆਂ ਲਈ 14 ਵਕੀਲਾਂ ਅਤੇ 3 ਜੂਡੀਸ਼ੀਅਲ ਅਧਿਕਾਰੀਆਂ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਹੈ। ਚੋਟੀ ਦੀ ਅਦਾਲਤ ਦੀ ਵੈੱਬਸਾਈਟ ਅਨੁਸਾਰ ਕਾਲੇਜੀਅਮ ਦੀ 29 ਜਨਵਰੀ ਨੂੰ ਹੋਈ ਬੈਠਕ ‘ਚ ਆਂਧਰਾ ਪ੍ਰਦੇਸ਼ ਹਾਈ ਕੋਰਟ ਲਈ ਸਭ ਤੋਂ ਵੱਧ 7, ਉੜੀਸਾ ਹਾਈ ਕੋਰਟ ਲਈ 4 ਵਕੀਲਾਂ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਲਈ 3 ਵਕੀਲਾਂ ਅਤੇ ਇੰਨੇ ਹੀ ਜੂਡੀਸ਼ੀਅਲ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਜੱਜ ਨਿਯੁਕਤ ਕਰਨ ਦੀ ਸਿਫਾਰਿਸ਼ ਕਰਨ ਸਬੰਧੀ ਫੈਸਲੇ ਲਏ ਗਏ।

ਇਕ ਸੂਚਨਾ ਅਨੁਸਾਰ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਜੱਜ ਦੇ ਅਹੁਦੇ ਲਈ ਕੋਨਾਕਾਂਤੀ ਸ਼੍ਰੀਨਿਵਾਸ ਰੈੱਡੀ, ਗੰਨਾਮਨੇਨੀ ਰਾਮ-ਕ੍ਰਿਸ਼ਨ ਪ੍ਰਸਾਦ, ਵੇਂਕਟੇਸ਼ਵਰਲੁ ਨਿੰਮਗੱਡਾ, ਤਰਲਾਦਾ ਰਾਜਸ਼ੇਖਰ ਰਾਓ, ਸੱਤੀ ਸੁੱਬਾ ਰੈੱਡੀ, ਰਵੀ ਚੀਮਲਪਤੀ ਅਤੇ ਵੱਦੀਬੋਯਾਨਾ ਸੁਜਾਤਾ ਦੇ ਨਾਵਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਇਸੇ ਤਰ੍ਹਾਂ ਉੜਿਸਾ ਹਾਈ ਕੋਰਟ ਦੇ ਜੱਜ ਦੇ ਅਹੁਦੇ ਲਈ ਵਕੀਲ ਵੀ. ਨਰਸਿੰਘ, ਸੰਜੇ ਕੁਮਾਰ ਮਿਸ਼ਰਾ, ਬਿਰਜਾ ਪ੍ਰਸੰਨਾ ਸਤਪਤੀ ਅਤੇ ਰਮਨ ਮੁਰਾਹਾਰੀ ਉਰਫ ਐੱਮ. ਐੱਸ. ਰਮਨ ਨੂੰ ਤਰੱਕੀ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਮੱਧ ਪ੍ਰਦੇਸ਼ ਹਾਈ ਕੋਰਟ ਲਈ ਵਕੀਲਾਂ-ਮਨਿੰਦਰ ਸਿੰਘ ਭੱਟੀ, ਦਵਾਰਕਾਧੀਸ਼ ਬਾਂਸਲ ਉਰਫ ਡੀ. ਡੀ. ਬਾਂਸਲ ਅਤੇ ਮਿਲਿੰਦ ਰਮੇਸ਼ ਫਡਕੇ ਅਤੇ ਜੂਡੀਸ਼ੀਅਲ ਅਧਿਕਾਰੀਆਂ- ਅਮਰ ਨਾਥ ਕੇਸ਼ਰਵਾਨੀ, ਪ੍ਰਕਾਸ਼ ਚੰਦਰ ਗੁਪਤਾ ਅਤੇ ਦਿਨੇਸ਼ ਕੁਮਾਰ ਪਾਲੀਵਾਲ ਦੇ ਨਾਵਾਂ ਦੀ ਸਿਫਾਰਿਸ਼ ਜੱਜ ਦੇ ਅਹੁਦਿਆਂ ਲਈ ਕੀਤੀ ਗਈ ਹੈ।

Related posts

ਬਾਲੀਵੁੱਡ ਦੀਆਂ ਸਭ ਤੋਂ ਅਮੀਰ ਔਰਤ ਕਲਾਕਾਰਾਂ ਵਿੱਚ ਕੌਣ-ਕੌਣ !

admin

ਕਾਂਗਰਸ ਨੇਤਾ ਰਾਹੁਲ ਗਾਂਧੀ ਇਤਰਾਜ਼ਯੋਗ ਟਿੱਪਣੀਆਂ ਕਾਰਣ ਮਾਣਹਾਨੀ ਦੇ ਕਈ ਕੇਸਾਂ ‘ਚ ਉਲਝੇ ਹੋਏ ਹਨ !

admin

ਭਾਸ਼ਾਈ ਰੁਕਾਵਟਾਂ ਨੂੰ ਦੂਰ ਕਰਨਗੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਸ਼ਿਣੀ ਡਿਵੀਜ਼ਨ !

admin