Punjab

ਸੁਪਰੀਮ ਕੋਰਟ ਦੇ ਵਕੀਲਾਂ ਨੂੰ ਮੁੜ ਆਏ ਧਮਕੀ ਭਰੇ ਫੋਨ

ਨਵੀਂ ਦਿੱਲੀ – ਸੁਪਰੀਮ ਕੋਰਟ ਦੇ ਵਕੀਲਾਂ ਨੂੰ ਬੁੱਧਵਾਰ ਨੂੰ ਮੁੜ ਵਿਦੇਸ਼ ਤੋਂ ਧਮਕੀ ਭਰੇ ਫੋਨ ਆਏ। 10 ਜਨਵਰੀ ਨੂੰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦੇ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਦੇ ਦਿਨ ਸੁਪਰੀਮ ਕੋਰਟ ਦੇ ਬਹੁਤ ਸਾਰੇ ਵਕੀਲਾਂ ਨੂੰ ਵਿਦੇਸ਼ ਤੋਂ ਧਮਕੀ ਭਰੇ ਰਿਕਾਰਡਿਡ ਫੋਨ ਕਾਲ ਆਏ ਸਨ। ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਨੇ ਕੋਰਟ ਵੱਲੋਂ ਗਠਿਤ ਇੰਦੂ ਮਲਹੋਤਰਾ ਕਮੇਟੀ ਨੂੰ ਵੀ ਇਸ ਬਾਰੇ ਲਿਖਿਆ ਹੈ।

ਬੁੱਧਵਾਰ ਨੂੰ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦਾ ਮਾਮਲਾ ਜਾਂਚ ਕਮੇਟੀ ਦੇ ਗਠਨ ਦੇ ਮੁੱਦੇ ’ਤੇ ਆਦੇਸ਼ ਲਈ ਸੁਪਰੀਮ ਕੋਰਟ ’ਚ ਲੱਗਾ ਸੀ ਤਦੇ ਸਵੇਰੇ ਕਰੀਬ 10.40 ਵਜੇ ਬਹੁਤ ਸਾਰੇ ਐਡਵੋਕੇਟ ਆਨ ਰਿਕਾਰਡ ਵਕੀਲਾਂ ਨੂੰ ਵਿਦੇਸ਼ ਤੋਂ ਪ੍ਰੀ-ਰਿਕਾਰਡਿਡ ਧਮਕੀ ਭਰੇ ਫੋਨ ਕਾਲ ਆਏ। 10 ਜਨਵਰੀ ਨੂੰ ਫੋਨ ਕਾਲ ਬਰਤਾਨੀਆ ਤੋਂ ਆਇਆ ਸੀ ਜਿਸ ਵਿਚ ਪਾਬੰਦੀਸ਼ੁਦਾ ਜਥੇਬੰਦੀ ਸਿੱਖਸ ਫਾਰ ਜਸਟਿਸ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਚ ਕੁਤਾਹੀ ਦੀ ਜ਼ਿੰਮੇਵਾਰੀ ਲਈ ਸੀ। ਬੁੱਧਵਾਰ ਨੂੰ ਫੋਨ ਕਾਲ ਕੈਨੇਡਾ ਤੋਂ ਆਈ ਸੀ। ਸੁਪਰੀਮ ਕੋਰਟ ਦੇ ਏਓਆਰ ਵਿਸ਼ਣੂ ਸ਼ੰਕਰ ਜੈਨ ਨੂੰ ਵੀ ਦੋਵੇਂ ਦਿਨ ਫੋਨ ਆਇਆ ਸੀ। ਵਿਸ਼ਣੂ ਜੈਨ ਨੇ ਕਿਹਾ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਿਸ ’ਚ ਦਿੱਤੀ ਸੀ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨਾਰਦਰਨ ਰੇਂਜ ਨੇ ਬੁੱਧਵਾਰ ਨੂੰ ਕੇਸ ਦਰਜ ਕੀਤਾ ਹੈ। ਪੁਲਿਸ ਜਾਂਚ ਵੀ ਕਰ ਰਹੀ ਹੈ। ਵਿਸ਼ਣੂ ਜੈਨ ਦੱਸਦੇ ਹਨ ਕਿ ਬੁੱਧਵਾਰ ਨੂੰ ਕੈਨੇਡਾ ਤੋਂ ਆਈ ਕਾਲ ’ਚ ਭਾਰਤ ਦੇ ਏਕਤਾ ਅਖੰਡਤਾ ਨੂੰ ਚੁਣੌਤੀ ਦਿੱਤੀ ਗਈ ਸੀ ਤੇ ਧਮਕੀ ਵੀ ਦਿੱਤੀ ਗਈ ਸੀ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin