India

ਸੁਪਰੀਮ ਕੋਰਟ ਨੇ ਪੁਲਿਸ ਨੂੰ ਸ਼ਿਵਿੰਦਰ ਖ਼ਿਲਾਫ਼ 15 ਤਕ ਜਾਂਚ ਪੂਰੀ ਕਰਨ ਲਈ ਕਿਹਾ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਵੀਰਵਾਰ ਨੂੰ ਦਿੱਲੀ ਪੁਲਿਸ ਨੂੰ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਖ਼ਿਲਾਫ਼ ਮਾਮਲੇ ’ਚ 15 ਦਸੰਬਰ ਤਕ ਆਪਣੀ ਜਾਂਚ ਪੂਰੀ ਕਰਨ ਲਈ ਕਿਹਾ। ਸ਼ਿਵਿੰਦਰ ਹੋਰਨਾਂ ਲੋਕਾਂ ਨਾਲ ਰੈਲੀਗੇਅਰ ਫਿਨਵੈਸਟ ਲਿਮਟਿਡ (ਆਰਐੱਫਐੱਲ) ਦੇ 2397 ਕਰੋੜ ਰੁਪਏ ਦੀ ਹੇਰਾਫੇਰੀ ’ਚ ਮੁਲਜ਼ਮ ਹਨ।

ਚੀਫ ਜਸਟਿਸ ਐੱਨਵੀ ਰਮਨਾ, ਜਸਟਿਸ ਏਐੱਸ ਬੋਪੰਨਾ ਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵੱਲੋਂ ਪੇਸ਼ ਵਧੀਕ ਸਾਲਿਸਟਰ ਜਨਰਲ ਕੇ ਐੱਮ ਨਟਰਾਜ ਨੂੰ ਉਕਤ ਨਿਰਦੇਸ਼ ਦਿੱਤੇ। ਇਸ ਤੋਂ ਪਹਿਲਾਂ ਨਟਰਾਜ ਨੇ ਕਿਹਾ ਕਿ ਜਾਂਚ ਆਖ਼ਰੀ ਪੜਾਅ ’ਚ ਹੈ ਤੇ ਉਨ੍ਹਾਂ ਨੇ ਉਸ ਨੂੰ ਪੂਰਾ ਕਰਨ ਲਈ ਮਹੀਨੇ ਦੇ ਅਖ਼ੀਰ ਤਕ ਸਮਾਂ ਮੰਗਿਆ। ਇਸ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਉਹ ਇੰਨਾ ਸਮਾਂ ਨਹੀਂ ਦੇ ਸਕਦੀ ਤੇ ਮਾਮਲੇ ’ਤੇ 15 ਦਸੰਬਰ ਨੂੰ ਸੁਣਵਾਈ ਕਰੇਗੀ। ਬੈਂਚ ਨੇ ਕਿਹਾ, ‘ਅਸੀਂ ਮਾਮਲੇ ਨੂੰ ਪੈਂਡਿੰਗ ਰੱਖਿਆ। ਤੁਹਾਨੂੰ ਮੁੜ ਸਮਾਂ ਚਾਹੀਦਾ ਹੈ। ਤੁਸੀਂ ਇਕ ਚੀਜ਼ ਯਾਦ ਰੱਖੋ, ਤੁਹਾਨੂੰ ਕਿਸੇ ਦਾ ਪੱਖ ਨਹੀਂ ਲੈਣਾ ਚਾਹੀਦਾ। ਤੁਹਾਨੂੰ ਨਿਰਪੱਖ ਜਾਂਚ ਕਰਨ ਦੀ ਲੋੜ ਹੈ। ਸਾਨੂੰ ਇਸ ਦੀ ਚਿੰਤਾ ਨਹੀਂ ਹੈ ਕਿ ਕਿਸ ਨੇ ਪੈਸਾ ਲਿਆ ਹੈ। ਅਪਰਾਧਿਕ ਕੰਮਾਂ ’ਚ ਜਾਂਚ ਏਜੰਸੀਆਂ ਨੂੰ ਨਿਰਪੱਖ ਹੋਣਾ ਚਾਹੀਦਾ ਹੈ ਤੇ ਅਸੀਂ ਇਹੀ ਚਾਹੁੰਦੇ ਹਾਂ।’

Related posts

ਮਿਡਲ-ਈਸਟ ਯੁੱਧ : ਭਾਰਤ ਵਲੋਂ ਨਵੀਂ ਦਿੱਲੀ ‘ਚ ਕੰਟਰੋਲ ਰੂਮ ਸਥਾਪਿਤ

admin

ਭਾਰਤ ਦੀ ਰਾਸ਼ਟਰਪਤੀ ਵਲੋਂ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ !

admin

ਡੁਬਈ ਦੇ ਭਾਰਤੀ ਦੂਤਾਵਾਸ ਵਲੋਂ ਯਾਤਰੀਆਂ ਲਈ ਸਲਾਹ ਜਾਰੀ

admin