India

ਸੁਪਰੀਮ ਕੋਰਟ ਨੇ ‘ਬੁਲਡੋਜ਼ਰ ਨਿਆਂ’ ਉਤੇ ਰੋਕ ਲਾਈ

ਨਵੀਂ ਦਿੱਲੀ – ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਅਹਿਮ ਹੁਕਮ ਜਾਰੀ ਕਰਦਿਆਂ ਦੇਸ਼ ਭਰ ਵਿਚ ਸਿਖਰਲੀ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ ਜਾਇਦਾਦਾਂ ਦੀ ਢਾਹ-ਢੁਹਾਈ (ਬੁਲਡੋਜ਼ਰ ਇਨਸਾਫ਼) ਉਤੇ ਪਾਬੰਦੀ ਲਾ ਦਿੱਤੀ ਹੈ। ਜਸਟਿਸ ਬੀਆਰ ਗਵਈ ਅਤੇ ਜਸਟਿਸ ਕੇਵੀ ਵਿਸ਼ਵਨਾਥਨ ਦੇ ਬੈਂਚ ਨੇ ਇਹ ਹੁਕਮ ਜਾਰੀ ਕਰਦਿਆਂ ਕਿਹਾ ਕਿ ਕਿਸੇ ਤਰ੍ਹਾਂ ਦੇ ਜੁਰਮ ਵਿਚ ਸ਼ਾਮਲ ਮੁਲਜ਼ਮਾਂ ਦੀਆਂ ਉਸਾਰੀਆਂ ਭਾਵੇਂ ਉਹ ਨਾਜਾਇਜ਼ ਵੀ ਹੋਣ, ਉਨ੍ਹਾਂ ਨੂੰ ਅਦਾਲਤ ਦੀ ਅਗਾਊਂ ਮਨਜ਼ੂਰੀ ਤੋਂ ਬਿਨਾਂ 1 ਅਕਤੂਬਰ ਤੱਕ ਹਰਗਿਜ਼ ਨਹੀਂ ਢਾਹਿਆ ਜਾ ਸਕੇਗਾ।
ਬੈਂਚ ਨੇ ਕਿਹਾ ਕਿ ਭਾਵੇਂ ਕੋਈ ਉਸਾਰੀ ਨਾਜਾਇਜ਼ ਵੀ ਹੋਵੇ, ਤਾਂ ਵੀ ਇਸ ਨੂੰ ਇੰਝ ਢਾਹੁਣਾ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ। ਉਂਝ ਅਦਾਲਤ ਨੇ ਨਾਲ ਹੀ ਸਾਫ਼ ਕੀਤਾ ਕਿ ਇਹ ਹੁਕਮ ਜਨਤਕ ਸੜਕਾਂ ਅਤੇ ਫੁੱਟਪਾਥਾਂ ਆਦਿ ਉਤੇ ਖੜ੍ਹੇ ਕੀਤੇ ਗਏ ਨਾਜਾਇਜ਼ ਢਾਂਚਿਆਂ ਨੂੰ ਹਟਾਏ/ਢਾਹੇ ਜਾਣ ਉਤੇ ਲਾਗੂ ਨਹੀਂ ਹੋਣਗੇ।
ਬੈਂਚ ਨੇ ਕਿਹਾ, ‘‘ਭਾਵੇਂ ਇਹ ਨਾਜਾਇਜ਼ ਉਸਾਰੀ ਨੂੰ ਢਾਹੁਣ ਦਾ ਹੀ ਮਾਮਲਾ ਹੋਵੇ3 ਅਜਿਹਾ ਕਰਨਾ ਸਾਡੇ ਸੰਵਿਧਾਨ ਦੀ ਮੂਲ ਭਾਵਨਾ ਦੇ ਖ਼ਿਲਾਫ਼ ਹੈ।’’ ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੀ ਅਗਲੀ ਤਰੀਕ ਆਗਾਮੀ 1 ਅਕਤੂਬਰ ਤੱਕ ਅਜਿਹੀ ਕੋਈ ਉਸਾਰੀ ਨਾ ਢਾਹੀ ਜਾਵੇ।

Related posts

ਆਰ. ਜੀ. ਕਰ ਹਸਪਤਾਲ ਦੇ ਸਾਬਕਾ ਪਿ੍ਰੰਸੀਪਲ ਡਾ. ਸੰਦੀਪ ਘੋਸ਼ ਦੀ ਮੈਡੀਕਲ ਪ੍ਰੈਕਟੀਸ਼ਨਰ ਰਜਿਸਟ੍ਰੇਸ਼ਨ ਰੱਦ

editor

ਰਾਹੁਲ ਗਾਂਧੀ ਰਾਜਨੀਤੀ ਦਾ ਫ਼ੇਲ੍ਹ ਉਤਪਾਦ, ਉਨ੍ਹਾਂ ਦੀ ਵਡਿਆਈ ਕਰਨਾ ਖੜਗੇ ਦੀ ਮਜ਼ਬੂਰੀ: ਨੱਡਾ

editor

ਗੁਰਪਤਵੰਤ ਪੰਨੂ ਮਾਮਲੇ ’ਤੇ ਭਾਰਤ ਨੂੰ ਸੰਮਨ ਜਾਰੀ ਕਰਨ ਦੀ ਭਾਰਤ ਵੱਲੋਂ ਨਿਖੇਧੀ

editor