Punjab

ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ !

ਸਰਕਾਰੀ ਹਾਈ ਸਕੂਲ ਬਹਿਣੀਵਾਲ ਜਿਲ੍ਹਾ ਮਾਨਸਾ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।

ਮੁੱਖ ਅਧਿਆਪਕ ਕ੍ਰਿਸ਼ਨ ਕੁਮਾਰ ਜੀ ਅਤੇ ਪੂਰੀ ਸਕੂਲ ਟੀਮ ਦੁਆਰਾ ਅੱਜ ਸਰਕਾਰੀ ਹਾਈ ਸਕੂਲ ਬਹਿਣੀਵਾਲ ਜਿਲ੍ਹਾ ਮਾਨਸਾ ਵਿਖੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਮਿਡਲ ਅਤੇ ਹਾਈ ਸਕੂਲ ਦੇ ਵੱਖ-ਵੱਖ ਬੱਚਿਆਂ ਨੇ ਭਾਗ ਲਿਆ। ਮਿਡਲ ਵਰਗ ਵਿੱਚੋਂ ਪਹਿਲੀ ਪੁਜੀਸ਼ਨ ਨਵਜੋਤ ਸਿੰਘ ਅੱਠਵੀਂ ਕਲਾਸ ਦੂਸਰੀ ਪੁਜੀਸ਼ਨ ਮਨਪ੍ਰੀਤ ਕੌਰ ਅੱਠਵੀਂ ਕਲਾਸ ਅਤੇ ਤੀਜੀ ਪੁਜੀਸ਼ਨ ਸੁਮਨਪ੍ਰੀਤ ਕੌਰ ਸੱਤਵੀਂ ਕਲਾਸ ਦੁਆਰਾ ਪ੍ਰਾਪਤ ਕੀਤੀ ਗਈ। ਹਾਈ ਵਰਗ ਨੌਵੀਂ ਅਤੇ ਦਸਵੀਂ ਕਲਾਸਾਂ ਦੇ ਮੁਕਾਬਲੇ ਵਿੱਚੋਂ ਪਹਿਲੀ ਪੁਜੀਸ਼ਨ ਜੈਸਮੀਨ ਕੌਰ ਕਲਾਸ ਦਸਵੀਂ, ਦੂਸਰੀ ਪੁਜੀਸ਼ਨ ਸੰਦੀਪ ਕੌਰ ਕਲਾਸ ਦਸਵੀਂ ਅਤੇ ਤੀਜੀ ਪੁਜੀਸ਼ਨ ਸਿਮਰਨ ਕੌਰ ਕਲਾਸ ਨੌਵੀਂ ਦੁਆਰਾ ਪ੍ਰਾਪਤ ਕੀਤੀ ਗਈ। ਅੱਜ ਮੁਕਾਬਲਿਆਂ ਲਈ
ਵਿਸ਼ੇਸ਼ ਤੌਰ ਤੇ ਪੁੱਜੇ ਸੁੰਦਰ ਲਿਖਾਈ ਮਾਹਿਰ ਜਗਜੀਤ ਸਿੰਘ ਸੇਵਾ ਮੁਕਤ ਪੰਜਾਬੀ ਅਧਿਆਪਕ ਦੁਆਰਾ ਬੱਚਿਆਂ ਨੂੰ ਮੈਡਲ ਤੇ ਪੈੱਨ ਦੇ ਕੇ ਉਤਸ਼ਾਹਿਤ ਕੀਤਾ ਗਿਆ ਅਤੇ ਸੁੰਦਰ ਲਿਖਾਈ ਦੀ ਜੀਵਨ ਵਿੱਚ ਅਤੇ ਪੜ੍ਹਾਈ ਵਿੱਚ ਮਹੱਤਤਾ ਤੇ ਚਾਨਣ ਪਾਇਆ। ਇੰਨ੍ਹਾਂ ਤੋਂ ਇਲਾਵਾ ਮੈਡਮ ਦੀਪਰੀਤ ਬਹਿਣੀਵਾਲ, ਜਗਰਾਜ ਸਿੰਘ, ਮੈਡਮ ਸੁਮਨ ਪੰਜਾਬੀ ਅਧਿਆਪਕ ਹਾਜ਼ਰ ਸਨ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin