ਨਵੀਂ ਦਿੱਲੀ – ਦੇਸ਼ ਵਿਚ ਕੋਰੋਨਾ ਦੇ ਮਰੀਜ਼ ਇਕ ਵਾਰ ਫਿਰ ਵਧਣ ਲੱਗੇ ਹਨ। ਇਸ ਦੇ ਨਾਲ ਹੀ ਪਾਬੰਦੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਕ ਵਾਰ ਫਿਰ ਲਾਕਡਾਊਨ ਲੱਗ ਸਕਦਾ ਹੈ ਯਾਨੀ ਸਾਲ 2022 ਦੀ ਸ਼ੁਰੂਆਤ ਹੀ ਲਾਕਡਾਊਨ ਨਾਲ ਹੋ ਸਕਦੀ ਹੈ। ਮਹਾਰਾਸ਼ਟਰ ਤੇ ਦਿੱਲੀ, ਦੇਸ਼ ਦੇ ਦੋ ਅਜਿਹੇ ਸੂਬੇ ਹਨ ਜਿੱਥੇ ਕੋਰੋਨਾ ਦੇ ਕੇਸ ਤੇਜ਼ੀ ਨਾਲ ਵਧੇ ਹਨ। ਇਨ੍ਹਾਂ ਤੋਂ ਇਲਾਵਾ, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਹਰਿਆਣਾ, ਕੇਰਲ, ਕਰਨਾਟਕ, ਆਂਧਰ ਪ੍ਰਦੇਸ਼, ਤਾਮਿਲਨਾਡੂ ਉਨ੍ਹਾਂ ਸੂਬਿਆਂ ਦੀ ਲਿਸਟ ‘ਚ ਹਨ ਜਿੱਥੇ ਖ਼ਤਰਾ ਤੇਜ਼ੀ ਨਾਲ ਵਧ ਰਿਹਾ ਹੈ। ਇਨ੍ਹਾਂ ਸੂਬਿਆਂ ‘ਚ ਲੋਕਾਂ ਦੇ ਮਨ ਵਿਚ ਇੱਕੋ ਸਵਾਲ ਹੈ ਕਿ ਕੀ ਇਕ ਵਾਰ ਫਿਰ ਲਾਕਡਾਊਨ (Lockdown in 2022) ਲੱਗੇਗਾ? ਕੀ ਉਨ੍ਹਾੰ ਨੂੰ ਮੂੜ ਘਰਾਂ ਅੰਦਰ ਕੈਦ ਰਹਿਣਾ ਪਵੇਗਾ?