ਸ੍ਰੀਨਗਰ – ਕਸ਼ਮੀਰ ਵਾਦੀ ‘ਚ ਅਸ਼ਾਂਤੀ ਫੈਲਾ ਰਹੇ ਅੱਤਵਾਦੀਆਂ ਖਿਲਾਫ਼ ਸੁਰੱਖਿਆ ਬਲਾਂ ਦੀ ਸਖ਼ਤੀ ਅਸਰ ਦਿਖਾਉਣ ਲੱਗੀ ਹੈ। ਅੱਜ ਸਵੇਰੇ ਬਾਂਦੀਪੋਰਾ ਦੇ ਹਾਜਿਨ ਤੇ ਅਨੰਦਨਾਗ ਦੇ ਵੇਰੀਨਾਗ ਇਲਾਕੇ ‘ਚ ਦੋ ਵੱਖ-ਵੱਖ ਮੁਕਾਬਲਿਆਂ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਆਈਜੀਪੀ ਕਸ਼ਮੀਰ ਵਿਜੈ ਕੁਮਾਰ ਨੇ ਬਾਂਡੀਪੋਰਾ ‘ਚ ਮਾਰੇ ਗਏ ਅੱਤਵਾਦੀ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਦਿ ਰਜਿਸਟੈਂਸ ਫਰੰਟ (TRF) ਦਾ ਉਹੀ ਅੱਤਵਾਦੀ ਸੀ ਜਿਸ ਨੇ ਸ਼ਾਹਗੁੰਡ ‘ਚ ਸੂਮੋ ਚਾਲਕ ਦੀ ਹੱਤਿਆ ਕੀਤੀ ਸੀ। ਫਿਲਹਾਲ ਇਲਾਕੇ ‘ਚ ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਹਾਲੇ ਵੀ ਜਾਰੀ ਹੈ।ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਸ਼ਮੀਰ ‘ਚ ਪਿਛਲੇ 5 ਦਿਨਾਂ ਦੌਰਾਨ ਹੋਈਆਂ ਹੱਤਿਆਵਾਂ ਦੇ ਬਾਅਦ ਤੋਂ ਹੀ ਪੁਲਿਸ ਤੇ ਹੋਰ ਸੁਰੱਖਿਆ ਮੁਲਾਜ਼ਮ ਇਨ੍ਹਾਂ ਹੱਤਿਆਵਾਂ ‘ਚ ਸ਼ਾਮਲ ਅੱਤਵਾਦੀਆਂ ਦੀ ਤਲਾਸ਼ ‘ਚ ਜੁਟੇ ਹੋਏਸ ਨ। ਅੱਜ ਬਾਂਦੀਪੋਰਾ ‘ਚ ਕੁਝ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਦੇ ਹੀ ਐੱਸਓਜੀ, ਫ਼ੌਜ ਤੇ ਸੀਆਰਪੀਐੱਫ ਦੀ ਸਾਂਝੀ ਟੀਮ ਬਾਂਡੀਪੋਰਾ ਦੇ ਹਾਜਿਨ ਇਲਾਕੇ ‘ਚ ਪਹੁੰਚ ਗਈ ਤੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ। ਜਿਵੇਂ ਹੀ ਸੁਰੱਖਿਆ ਬਲ ਅੱਤਵਾਦੀਆਂ ਦੇ ਟਿਕਾਣੇ ਨੇੜੇ ਪੁੱਜਾ, ਉੱਥੇ ਲੁਕੇ ਅੱਤਵਾਦੀ ਨੇ ਉਨ੍ਹਾਂ ‘ਤੇ ਗੋਲ਼ਾਬੀਰ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਪਹਿਲਾਂ ਤਾਂ ਉਸ ਨੂੰ ਆਤਮ ਸਮਰਪਣ ਕਰਨ ਲਈ ਕਿਹਾ, ਪਰ ਜਦੋਂ ਉਹ ਨਹੀਂ ਮੰਨਿਆ ਤਾਂ ਫਾਇਰਿੰਗ ‘ਚ ਉਸ ਨੂੰ ਮਾਰ ਮੁਕਾਇਆ।ਸੁਰੱਖਿਆ ਬਲਾਂ ਨੇ ਲਾਸ਼ ਕਬਜ਼ੇ ਵਿਚ ਲੈਣ ਤੋਂ ਬਾਅਦ ਜਦੋਂ ਉਸਦੀ ਪਛਾਣ ਕੀਤੀ ਤਾਂ ਪਤਾ ਚੱਲਿਆ ਕਿ ਇਹ ਟੀਆਰਐੱਫ ਦਾ ਉਹੀ ਅੱਤਵਾਦੀ ਹੈ ਜਿਸ ਨੇ ਕੁਝ ਦਿਨ ਪਹਿਲਾਂ ਸੂਮੋ ਚਾਲਕ ਦੀ ਹੱਤਿਆ ਕੀਤੀ ਸੀ। ਅੱਤਵਾਦੀ ਦੀ ਪਛਾਣ ਇਮਤਿਆਜ਼ ਅਹਿਮਦ ਡਾਰ ਦੇ ਰੂਪ ‘ਚ ਹੋਈ ਹੈ। ਬਾਂਦੀਪੋਰਾ ਦੇ ਗੁੰਡਜਹਾਂਗੀਰ ਹਾਜਿਨ ‘ਚ ਸੁਰੱਖਿਆ ਬਲਾਂ ਦੀ ਮੁਹਿੰਮ ਹਾਲੇ ਵੀ ਜਾਰੀ ਹੈ। ਇਲਾਕੇ ‘ਚ ਕੁਝ ਹੋਰ ਅੱਤਵਾਦੀਆਂ ਦੀ ਮੌਜੂਦਗੀ ਦਾ ਖਦਸ਼ਾ ਹੈ।
previous post
