Punjab

ਸੈਂਟਰਲ ਪਾਰਕ ਕਮੇਟੀ ਦਾ ਵਫਦ ਡੀ.ਸੀ. ਨੂੰ ਮਿਲਿਆ

ਅੱਜ ਸੈਂਟਰਲ ਪਾਰਕ ਕਮੇਟੀ ਮਾਨਸਾ ਦਾ ਇੱਕ ਵਫਦ ਪਾਰਕ ਪ੍ਰਧਾਨ ਮੇਜਰ ਸਿੰਘ ਗਿੱਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ ।

ਮਾਨਸਾ – ਅੱਜ ਸੈਂਟਰਲ ਪਾਰਕ ਕਮੇਟੀ ਮਾਨਸਾ ਦਾ ਇੱਕ ਵਫਦ ਪਾਰਕ ਪ੍ਰਧਾਨ ਮੇਜਰ ਸਿੰਘ ਗਿੱਲ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ । ਇਸ ਮੌਕੇ ਵਫਦ ਨੇ ਪਾਰਕ ਦੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਦਿੱਤਾ ਗਿਆ । ਵਫਦ ਵੱਲੋਂ ਮੰਗ ਕੀਤੀ ਗਈ ਕਿ ਪਾਰਕ ਵਿੱਚ ਜੋ ਸਵਿਮਿੰਗ ਪੂਲ ਲੰਮੇ ਸਮੇਂ ਤੋਂ ਬੰਦ ਪਿਆ ਹੈ, ਉਸਨੂੰ ਤੁਰੰਤ ਚਲਾਇਆ ਜਾਵੇ, ਤਾਂ ਜੋ ਜਿਲ੍ਹੇ ਵਿੱਚੋਂ ਤੈਰਾਕੀ ਦੇ ਵਧੀਆ ਖਿਡਾਰੀ ਪੈਦਾ ਕੀਤੇ ਜਾ ਸਕਣ । ਇਸ ਤੋਂ ਇਲਾਵਾ ਪਾਰਕ ਨਾਲ ਸਬੰਧਤ ਹੋਰ ਮਸਲਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ । ਵਫਦ ਵੱਲੋਂ ਰੱਖੀਆਂ ਮੰਗਾਂ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੇ ਬੜੇ ਧਿਆਨ ਨਾਲ ਸੁਣਿਆ ਅਤੇ ਸਵਿਮਿੰਗ ਪੂਲ ਸਮੇਤ ਹੋਰ ਕੰਮ ਜਲਦੀ ਪੂਰੇ ਕਰਨ ਦਾ ਭਰੋਸਾ ਦਿੱਤਾ ।

ਇਸ ਮੌਕੇ ਗੁਰਸੇਵਕ ਸਿੰਘ ਰਿਟਾਇਰਡ ਐਸ.ਡੀ.ਓ., ਹਰਮੇਲ ਸਿੰਘ ਠੇਕੇਦਾਰ, ਮੇਜਰ ਸਿੰਘ ਖੋਖਰ, ਮਹਿੰਦਰਪਾਲ ਸ਼ਰਮਾ ਆਦਿ ਹਾਜਰ ਸਨ ।

Related posts

ਅਰਬ ਦੇਸ਼ਾਂ ‘ਚ ਫਸੇ ਪੰਜਾਬੀਆਂ ਦੀ ਸਹਾਇਤਾ ਲਈ ਹੌਟ-ਲਾਈਨ ਸਥਾਪਿਤ

admin

ਪੰਜਾਬ ਸਰਕਾਰ ਸ਼ਹੀਦ ਕਿਸਾਨ ਮਜਦੂਰਾਂ ਦੇ ਨਾਲ ਖੜ੍ਹੀ ਹੈ – ਗੁਰਮੀਤ ਸਿੰਘ ਖੁੱਡੀਆਂ

admin

ਖਾਲਸਾ ਕਾਲਜ ਦੇ 4 ਵਿਦਿਆਰਥੀਆਂ ਇੰਡੀਗੋ ਏਅਰਲਾਈਨਜ਼ ਭਰਤੀ

admin