Sport

ਸ੍ਰੀਜੇਸ਼ ਬਣਿਆ 2021 ਦਾ ਸਭ ਤੋਂ ਵਧੀਆ ਅਥਲੀਟ

ਨਵੀਂ ਦਿੱਲੀ – ਭਾਰਤ ਦੇ ਤਜਰਬੇਕਾਰ ਹਾਕੀ ਗੋਲੀਕੀਪਰ ਪੀ ਆਰ ਸ੍ਰੀਜੇਸ਼ ਨੇ 2021 ਵਿਚ ਸ਼ਾਨਦਾਰ ਪ੍ਰਦਰਸ਼ਨ ਲਈ ਅੱਜ ਵਿਸ਼ਵ ਖੇਡਾਂ ਦੇ ਸਭ ਤੋਂ ਵਧੀਆ ਅਥਲੀਟ ਦਾ ਪੁਰਸਕਾਰ ਜਿੱਤਿਆ ਹੈ। ਇਹ ਵੱਕਾਰੀ ਪੁਰਸਕਾਰ ਹਾਸਲ ਕਰਨ ਵਾਲਾ ਉਹ ਦੂਜਾ ਭਾਰਤੀ ਖਿਡਾਰੀ ਹੈ। ਸਾਲ 2020 ਵਿਚ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੂੰ 2019 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਇਹ ਪੁਰਸਕਾਰ ਦਿੱਤਾ ਗਿਆ ਸੀ। ਸ੍ਰੀਜੇਸ਼ ਨੇ ਸਪੇਨ ਦੇ ਸਪੋਰਟ ਕਲਾਈਂਬਰ ਐਲਬਰਟੋ ਗਿਨੇਜ਼ ਲੋਪੇਜ਼ ਅਤੇ ਇਟਲੀ ਦੇ ਵੁਸ਼ੂ ਖਿਡਾਰੀ ਮਾਈਕਲ ਗਿਓਰਡਾਨੋ ਨੂੰ ਪਛਾੜ ਕੇ ਇਹ ਪੁਰਸਕਾਰ ਜਿੱਤਿਆ। ਸ੍ਰੀਜੇਸ਼ ਨੇ ਕਿਹਾ, ‘‘ਮੈਂ ਇਹ ਪੁਰਸਕਾਰ ਜਿੱਤ ਕੇ ਕਾਫੀ ਮਾਣ ਮਹਿਸੂਸ ਕਰ ਰਿਹਾ ਹਾਂ। ਸਭ ਤੋਂ ਪਹਿਲਾਂ ਇਸ ਪੁਰਸਕਾਰ ਲਈ ਮੈਨੂੰ ਨਾਮਜ਼ਦ ਕਰਨ ਵਾਸਤੇ ਐੱਫਆਈਐੱਚ ਦਾ ਧੰਨਵਾਦ। ਦੂਜਾ, ਭਾਰਤੀ ਹਾਕੀ ਦੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੈਨੂੰ ਵੋਟਾਂ ਦਿੱਤੀਆਂ।’’

Related posts

‘ਵਿਸਾਖੀ’ ਦੀਆਂ ‘ਇੰਡੋ ਟਾਈਮਜ਼’ ਵਲੋਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਅਤੇ ਸ਼ੁੱਭਕਾਮਨਾਵਾਂ !

admin

ਟਰਾਂਸਜੈਂਡਰ ਔਰਤਾਂ ਓਲੰਪਿਕ ਵਿੱਚ ਹਿੱਸਾ ਨਹੀਂ ਲੈ ਸਕਣਗੀਆਂ

admin

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin