Punjab

ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ ਸ਼ਹੀਦੀ ਦਿਵਸ ‘ਤੇ ਗੁਰੂ ਨਗਰੀ ਪੁੱਜਣਗੇ CM ਚੰਨੀ

ਸ੍ਰੀ ਅਨੰਦਪੁਰ ਸਾਹਿਬ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 8 ਦਸੰਬਰ ਨੂੰ ਗੁਰੂ ਨਗਰੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਪਹੁੰਚਣਗੇ ਜਿੱਥੇ ਉਹ ਵਿਰਾਸਤ-ਏ-ਖਾਲਸਾ ‘ਚ ਚਾਰ ਪ੍ਰਮੁੱਖ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣਗੇ। ਪੰਜਾਬ ਵਿਧਾਨ ਸਭਾ ਸਪੀਕਰ ਰਾਣਾ ਕੇ.ਪੀ ਸਿੰਘ ਇਨ੍ਹਾਂ ਸਮਾਗਮਾਂ ਵਿਚ ਵਿਸੇ਼ਸ ਤੌਰ ਤੇ ਸਿ਼ਰਕਤ ਕਰਨਗੇ। ਮੁੱਖ ਮੰਤਰੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਵਿਰਾਸਤ-ਏ-ਖਾਲਸਾ ਵਿਖੇ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਅਤੇ ਗੁਰਬਾਣੀ ਕੀਰਤਨ ਸਰਵਣ ਉਪਰੰਤ ਦੋਵੇ ਆਗੂ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਸ੍ਰੀ ਗੁਰੂ ਤੇਗ ਬਹਾਦੁਰ ਅਜਾਇਬ ਘਰ ਦੇ ਅਪਗ੍ਰੇਡੇਸ਼ਨ ਉਤੇ ਪੰਜਾਬ ਸਰਕਾਰ ਵਲੋਂ 1.51 ਕਰੋੜ ਰੁਪਏ ਖਰਚ ਹੋਣਗੇ, ਇਸ ਅਜਾਇਬ ਘਰ ਨੂੰ ਡਿਜੀਟਲ ਢੰਗ ਨਾਲ ਅਪਗ੍ਰੇਡ ਕੀਤਾ ਜਾਵੇਗਾ, ਜਿਸ ਨਾਲ ਇਹ ਸੰਗਤਾਂ ਅਤੇ ਨੋਜਵਾਨ ਪੀੜੀ/ਬੱਚਿਆਂ ਨੂੰ ਸਾਡੇ ਅਮੀਰ ਇਤਿਹਾਸ ਬਾਰੇ ਜਾਣੂ ਕਰਵਾਏਗਾ। ਵਿਰਾਸਤ-ਏ-ਖਾਲਸਾ ਵਿਚ 10 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਇੱਕ ਨੇਚਰ ਪਾਰਕ ਦੀ ਉਸਾਰੀ ਦਾ ਕੰਮ ਮੁੱਖ ਮੰਤਰੀ ਸੁਰੂ ਕਰਵਾ ਰਹੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਜਿਹੜੇ ਰੁੱਖਾ ਦਾ ਵਰਨਣ ਹੈ ਅਤੇ ਗੁਰਬਾਣੀ ਨਾਲ ਜੁੜੇ ਸਾਰੇ ਰੁੱਖ ਇਸ ਨੇਚਰ ਪਾਰਕ ਵਿਚ ਲਗਾਏ ਜਾਣਗੇ।ਇਸ ਪਾਰਕ ਨੂੰ ਇੱਕ ਬਿਹਤਰੀਨ ਸੈਰਗਾਹ ਵਜੋ ਵਿਕਸਿਤ ਕੀਤਾ ਜਾਵੇਗਾ। ਭਾਈ ਜੈਤਾ (ਬਾਬਾ ਜੀਵਨ ਸਿੰਘ ਜੀ) ਜੀ ਦੀ ਯਾਦਗਾਰ ਜਿਸ ਦਾ ਕੰਮ ਸ੍ਰੀ ਅਨੰਦਪੁਰ ਸਾਹਿਬ ਵਿਚ ਚੱਲ ਰਿਹਾ ਹੈ।ਇਸ ਵਿਚ 32 ਟਨ ਵਜਨੀ ਖੰਡਾ ਇਸ ਯਾਦਗਾਰ ਵਿਚ ਸੁਸੋਭਿਤ ਹੋ ਚੁੱਕਾ ਹੈ ਅਤੇ ਯਾਦਗਾਰ ਦਾ ਲਗਭਗ 65 ਪ੍ਰਤੀਸ਼ਤ ਕੰਮ ਮੁਕੰਮਲ ਹੋ ਗਿਆ ਹੈ। ਇਸ ਯਾਦਗਾਰ ਦੇ ਦੂਜੇ ਫੇਜ਼ ਦਾ ਨੀਹ ਪੱਥਰ ਮੁੱਖ ਮੰਤਰੀ ਰੱਖਣਗੇ, ਇਸ ਉਤੇ 2.63 ਕਰੋੋੜ ਰੁਪਏ ਦੀ ਲਾਗਤ ਆਵੇਗੀ। ਵਿਰਾਸਤ-ਏ-ਖਾਲਸਾ ਵਿਚ ਬਿਜਲੀ ਪੂਰਤੀ ਲਈ 1 ਮੈਗਾਵਾਟ ਦਾ ਸੋਲਰ ਸਿਸਟਮ ਸਥਾਪਿਤ ਕੀਤਾ ਜਾਵੇਗਾ, ਜ਼ੋ ਨਵਿਆਉਣਯੋਗ ਊਰਜਾ ਰਾਹੀ ਵਿਰਾਸਤ-ਏ-ਖਾਲਸਾ ਦੀ ਬਿਜਲੀ ਦੀ ਪੂਰਤੀ ਕਰੇਗਾ। ਇਸ ਪ੍ਰੋਜੈਕਟ ਉਤੇ 4.16 ਕਰੋੜ ਰੁਪਏ ਖਰਚ ਹੋਣਗੇ।

Related posts

ਪੰਜਾਬ ਭਰ ਵਿੱਚ ਹੜ੍ਹ ਵਰਗੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਗੋਇਲ

admin

ਸ਼੍ਰੋਮਣੀ ਅਕਾਲੀ ਦਲ ਵਲੋਂ 33 ਜ਼ਿਲ੍ਹਾ (ਸ਼ਹਿਰੀ ਤੇ ਦਿਹਾਤੀ) ਪ੍ਰਧਾਨ ਨਿਯੁਕਤ !

admin

ਮੁੜ ਉਤਸ਼ਾਹਿਤ ਹੋਣਗੀਆਂ ਬੈਲਗੱਡੀਆਂ ਦੀਆਂ ਦੌੜਾਂ ਤੇ ਪੇਂਡੂ ਰਵਾਇਤੀ ਖੇਡਾਂ: ਚੀਮਾ

admin