ਘੁਮਾਣ/ਸ੍ਰੀ ਹਰਿਗੋਬਿੰਦਪੁਰ – ਪੁਲਿਸ ਜ਼ਿਲ੍ਹਾ ਬਟਾਲਾ ਨਜ਼ਦੀਕ ਹਲਕਾ ਸ੍ਰੀ ਹਰਿਗੋਬਿੰਦਪੁਰ ਵਿਖੇ ਗੁਰਦਾਸਪੁਰ ਰੋਡ ’ਤੇ ਸਥਿਤ ਲਾਈਟਾਂ ਵਾਲੇ ਚੌਕ ਵਿਚ ਦੇਰ ਸ਼ਾਮ ਪਿੰਡ ਵਿੱਠਵਾਂ, ਗੋਪਾਲਪੁਰ ਅਤੇ ਪਿੰਡ ਮੂੜ ਦੀਆਂ ਦੋ ਧਿਰਾਂ ਵਿਚ ਪੁਰਾਣੀ ਰੰਜਿਸ਼ ਦੀ ਲੜਾਈ ਦੇ ਚਲਦਿਆਂ ਗੋਲੀਆਂ ਚੱਲ ਗਈਆਂ, ਜਿਸ ਵਿਚ ਦੋਵਾਂ ਧਿਰਾਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਪੰਜ-ਛੇ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਲਾਈਟਾਂ ਚੌਕ ਪਿੰਡ ਵਿੱਠਵਾਂ ਦੇ ਸਰਪੰਚ ਅੰਗਰੇਜ਼ ਸਿੰਘ ਆਪਣੇ ਭਰਾ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਅਤੇ ਭਤੀਜੇ ਸ਼ਮਸ਼ੇਰ ਸਿੰਘ ਪੁੱਤਰ ਹਰਚਰਨ ਸਿੰਘ ਨਾਲ ਸ੍ਰੀ ਹਰਿਗੋਬਿੰਦਪੁਰ ਨੂੰ ਆ ਰਿਹਾ ਸੀ ਅਤੇ ਦੂਜੀ ਧਿਰ ਦੇ ਵਿਅਕਤੀ ਜੋ ਕਿ ਪਿੰਡ ਵਿੱਠਵਾਂ, ਗੋਪਾਲਪੁਰ ਅਤੇ ਪਿੰਡ ਮੂੜ ਦੇ ਹਨ, ਇਨ੍ਹਾਂ ਦੋਵਾਂ ਧੜਿਆਂ ਦੀ ਬੱਤੀਆਂ ਵਾਲੇ ਚੌਕ ਵਿਚ ਆਹਮੋ- ਸਾਹਮਣੇ ਲੜਾਈ ਦੌਰਾਨ ਅੰਧਾਧੁੰਦ ਫਾਈਰਿੰਗ ਵਿੱਚ ਸਰਪੰਚ ਅੰਗਰੇਜ਼ ਸਿੰਘ ਵਿਠਵਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਅਤੇ ਉਸ ਦਾ ਭਰਾ ਬਲਜੀਤ ਸਿੰਘ ਅਤੇ ਭਤੀਜਾ ਸ਼ਮਸ਼ੇਰ ਸਿੰਘ ਵਾਸੀ ਵਿਠਵਾਂ ਤੋ ਇਲਾਵਾ ਦੂਜੀ ਧਿਰ ਦੇ ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਮੂੜ ਅਤੇ ਬਰਲਾਜ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਗੋਪਾਲਪੁਰ ਵਿਠਵਾਂ ਦੀ ਮੌਤ ਹੋ ਗਈ। ਜਦੋਂ ਕਿ ਹੋਰ ਲੋਕੀ ਵੀ ਜ਼ਖ਼ਮੀ ਹੋ ਗਏ ਇਸ ਸਮੇਂ ਸ੍ਰੀ ਹਰਗੋਬਿੰਦਪੁਰ ਪੁਲਿਸ ਸਬਡਵੀਜ਼ਨ ਦੇ ਡੀਐਸਪੀ ਰਜੇਸ਼ ਕੱਕੜ ਸ੍ਰੀ ਹਰਗੋਬਿੰਦਪੁਰ ਥਾਣਾ ਮੁਖੀ ਸਤਪਾਲ ਸਿੰਘ ਅਤੇ ਸਬ ਇੰਸਪੈਕਟਰ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਉਹਨਾਂ ਲੜਾਈ ਦੀ ਵਜ੍ਹਾ ਪਿੰਡ ਵਿਠਵਾਂ ਗੋਪਾਲਪੁਰ ਅਤੇ ਮੂੜ ਦੇ ਦੋ ਧਿਰਾਂ ਦੀ ਆਪਸੀ
ਲੜਾਈ ਦੱਸਿਆ ਉਹਨਾਂ ਕਿਹਾ ਕਿ ਜਖਮੀ ਵਿਅਕਤੀਆਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਤੇ ਅੰਮ੍ਰਿਤਸਰ ਲਿਜਾਇਆ ਗਿਆ ਪਰ ਸ਼ਮਸ਼ੇਰ ਸਿੰਘ ਪੁੱਤਰ ਹਰਚਰਨ ਸਿੰਘ ਬਲਜੀਤ ਸਿੰਘ ਪੁੱਤਰ ਬੁੱਢਾ ਸਿੰਘ ਵਾਸੀ ਵਿਠਵਾਂ ਤੇ ਦੂਜੀ ਧਿਰ ਦੇ ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਮੂੜ ,ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਗੋਪਾਲਪੁਰ ਵਿਠਵਾਂ ਦੀ ਗੋਲੀਆਂ ਲੱਗਣ ਨਾਲ ਹੋ ਗਈ ਇਸ ਤੋਂ ਇਲਾਵਾ ਹੋਰ ਵੀ ਲੋਕ ਜਖਮੀ ਹੋਏ ਹਨ ਇਸ ਸਮੇਂ ਪੁਲਿਸ ਨੂੰ ਮੌਕੇ ਤੋਂ ਚਲੇ ਹੋਏ ਕਾਰਤੂਸ ਵੀ ਬਰਾਮਦ ਹੋਏ ਅਤੇ ਲੜਾਈ ਦੌਰਾਨ ਕਿਹੜੇ ਕਿਹੜੇ ਹਥਿਆਰਾਂ ਦੀ ਵਰਤੋਂ ਕੀਤੀ ਗਈ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ£