Punjab

ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਸਟਰ ਦੀ ਗ੍ਰਿਫਤਾਰੀ ਤੇ ਇੰਨੀ ਦੇਰੀ ਕਿਉਂ ?

ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਸਟਰ ਦੀ ਗ੍ਰਿਫਤਾਰੀ ਤੇ ਇੰਨੀ ਦੇਰੀ ਕਿਉਂ ?

ਜਲੰਧਰ, (ਪਰਮਿੰਦਰ ਸਿੰਘ) – ਵੱਖ-ਵੱਖ ਜਗ੍ਹਾ ‘ਤੇ ਬੀਬੀਆਂ ਭੈਣਾਂ ਨਾਲ ਗਲਤ ਹਰਕਤਾਂ ਕਰਨ ਵਾਲੇ ਦੋਸ਼ੀ, ਪਾਸਟਰ ਬਰਿੰਦਰ   ਜਿਸ ਉੱਤੇ ਵੱਖ ਵੱਖ ਧਰਾਵਾਂ  ਹੇਠ ਐਫ ਆਈ ਆਰ  ਦਰਜ ਵੀ ਹੋ ਚੁੱਕੀ ਹੈ। ਪਰ ਪੰਜਾਬ ਸਰਕਾਰ ਅਤੇ ਸਮੁੱਚੇ ਐਮ ਐਲ ਏ ਦੀਆਂ ਜੁਬਾਨਾਂ ਬੰਦ ਹਨ। ਇਹੋ ਜਿਹੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪਾਸਟਰ ਦੀ ਗ੍ਰਿਫਤਾਰੀ ਵਿੱਚ ਦੇਰੀ ਨਾਲ, ਆਮ ਲੋਕਾਂ ਅਤੇ ਖਾਸ ਕਰ ਸਿੱਖਾਂ ਵਿੱਚ ਇਹ ਸੰਦੇਸ਼ ਜਾ ਰਿਹਾ ਹੈ। ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਸਿੱਖੀ ਦੀ ਚੜਦੀ ਕਲਾ ਲਈ ਕੰਮ ਕਰਨ ਕਰਕੇ ਗ੍ਰਿਫਤਾਰੀਆਂ ਕਰਨ ਲਈ ਸਾਰੇ ਪੰਜਾਬ ਦੀ ਪੁਲਿਸ ਲਾ ਦਿੱਤੀ ਗਈ ਸੀ। ਅੱਜ ਗੰਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ, ਪਾਸਟਰ ਦੀ ਗ੍ਰਿਫਤਾਰੀ ਤੇ ਇਹਨਾਂ ਦੀਆਂ ਜੁਬਾਨਾਂ ਤੇ ਤਾਲਾ ਲੱਗਾ ਹੋਇਆ ਹੈ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ ,ਤਜਿੰਦਰ ਸਿੰਘ ਸੰਤ ਨਗਰ, ਗੁਰਵਿੰਦਰ ਸਿੰਘ ਸਿੱਧੂ ,ਵਿੱਕੀ ਸਿੰਘ ਖਾਲਸਾ ਅਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ ਹੈ ।ਕਿ ਪਾਸਟਰ ਆਪਣੇ ਖਿਲਾਫ ਦਰਜ ਐਫਆਈਆਰ ਖਤਮ ਕਰਾਉਣ ਲਈ ਥਾਂ-ਥਾਂ ਤੇ ਧਰਨੇ ਲਾ ਕੇ ਪੰਜਾਬ ਬੰਦ ਦੀਆਂ ਧਮਕੀਆਂ ਦੇ ਰਿਹਾ ਹੈ। ਅਤੇ ਇਸ ਦੇ ਨਾਲ ਹੀ ਦੋਸ਼ ਲਾਉਣ ਵਾਲੀਆਂ ਬੀਬੀਆਂ ਨੂੰ ਵੀ ਧਮਕੀਆਂ ਦੇ ਰਿਹਾ। ਪਰ ਪੰਜਾਬ ਸਰਕਾਰ ਵੱਲੋਂ ਆਪਣੀ ਜੁਬਾਨ ਤੇ ਤਾਲਾ ਲਗਾਇਆ ਹੋਇਆ ਹੈ ।ਕੀ ਅਸੀਂ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹਾਂ ।ਜਿਹੜੀਆਂ ਬੀਬੀਆਂ ਸਾਹਮਣੇ ਆ ਕੇ ਅਜਿਹੇ ਲੋਕਾਂ ਤੇ ਗੰਭੀਰ ਦੋਸ਼ ਲਾ ਰਹੀਆਂ ਹਨ ।ਇਸ ਨਾਲ ਸੱਚ ਸਾਹਮਣੇ ਲਿਆਉਣ ਵਿੱਚ ਮੁਸ਼ਕਲ ਹੋ ਜਾਵੇਗੀ। ਅਤੇ ਦੋਸ਼ੀਆਂ ਦੇ ਹੌਸਲੇ ਹੋਰ ਵੀ ਗਲਤ ਕੰਮਾਂ ਕਰਨ ਲਈ ਵਧਣਗੇ ।ਅਜਿਹੇ ਇਨਸਾਨ ਨੂੰ ਤੁਰੰਤ ਗਿਰਫਤਾਰ ਕਰਕੇ ਸਲਾਖਾ ਪਿੱਛੇ ਸੁੱਟਿਆ ਜਾਵੇ। ਤਾਂ ਜੋ ਲੋਕਾਂ ਵਿੱਚ ਕਾਨੂੰਨ ਪ੍ਰਤੀ ਬਰਾਬਰ ਦੇ ਦਾ ਅਹਿਸਾਸ ਹੋਵੇ।ਇਸ ਮੌਕੇ ਹੋਰਨਾਂ ਤੋਂ , ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ) ,ਗੁਰਵਿੰਦਰ ਸਿੰਘ ਨਾਗੀ, ਹਰਪ੍ਰੀਤ ਸਿੰਘ ਰੋਬਿਨ,  ਸੰਨੀ ਉਬਰਾਏ,  ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ, ਤਰਲੋਚਨ ਸਿੰਘ ਭਸੀਨ ਆਦੀ ਹਾਜ਼ਰ ਸਨ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin