India

ਸੰਜੇ ਸਿੰਘ ਨੂੰ ਝਟਕਾ, ਜਗਦੀਪ ਧਨਖੜ ਨੇ ਨਹੀਂ ਦਿੱਤੀ ਸਹੁੰ ਚੁੱਕਣ ਦੀ ਮਨਜ਼ੂਰੀ

ਨਵੀਂ ਦਿੱਲੀ – ਆਬਕਾਰੀ ਨੀਤੀ ਮਾਮਲੇ ’ਚ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ ਦੇ ਨੇਤਾ ਸੰਜੇ ਸਿੰਘ ਅੱਜ ਸੋਮਵਾਰ ਨੂੰ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਨਹੀਂ ਚੁੱਕ ਸਕੇ। ਰਾਜ ਸਭਾ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਚੁਣੇ ਗਏ ਸੰਜੇ ਸਿੰਘ ਨੇ ਸਹੁੰ ਚੁੱਕਣ ਲਈ ਅਦਾਲਤ ਤੋਂ ਵਿਸ਼ੇਸ਼ ਮਨਜ਼ੂਰੀ ਲਈ ਸੀ ਅਤੇ ਉਨ੍ਹਾਂ ਨੇ ਸੋਮਵਾਰ ਯਾਨੀ ਅੱਜ ਰਾਜ ਸਭਾ ਦੀ ਮੈਂਬਰਤਾ ਦੀ ਸਹੁੰ ਚੁੱਕਣੀ ਸੀ। ਸੂਤਰਾਂ ਅਨੁਸਾਰ ਸਪੀਕਰ ਜਗਦੀਪ ਧਨਖੜ ਨੇ ਕਿਹਾ ਕਿ ਅਜੇ ਸ਼੍ਰੀ ਸਿੰਘ ਦਾ ਮਾਮਲਾ ਸਦਨ ਦੀ ਵਿਸ਼ੇਸ਼ ਅਧਿਕਾਰੀ ਕਮੇਟੀ ਕੋਲ ਹੈ, ਇਸ ਲਈ ਉਹ ਸਹੁੰ ਨਹੀਂ ਚੁੱਕ ਸਕਦੇ। ਸੰਜੇ ਸਿੰਘ ਪਿਛਲੇ ਮਹੀਨੇ ਹੀ ਰਾਜ ਸਭਾ ਲਈ ਦੂਜੀ ਵਾਰ ਦਿੱਲੀ ਤੋਂ ਚੁਣੇ ਗਏ ਹਨ। ਉਹ ਰਾਜ ਸਭਾ ’ਚ ਇਕ ਕਾਰਜਕਾਲ ਪੂਰਾ ਕਰ ਚੁੱਕੇ ਹਨ।

Related posts

ਚੋਣ ਕਮਿਸ਼ਨ ਵਲੋਂ ਪੱਛਮੀ ਬੰਗਾਲ ਸਮੇਤ ਵਿਸ਼ੇਸ਼ ਸੋਧ (SIR) ਦੇ ਦੂਜੇ ਪੜਾਅ ਦਾ ਐਲਾਨ

admin

ਰਾਮ ਮੰਦਰ ਪੂਰੀ ਤਰ੍ਹਾਂ ਪੂਰਾ, ਝੰਡਾ ਅਤੇ ਕਲਸ਼ ਸਥਾਪਿਤ

admin

2025-26 ਦੇ ਸਾਉਣੀ ਸੀਜ਼ਨ ਲਈ ਦਾਲਾਂ ਤੇ ਤੇਲ ਬੀਜਾਂ ਲਈ ਖਰੀਦ ਯੋਜਨਾਵਾਂ ਨੂੰ ਪ੍ਰਵਾਨਗੀ

admin