Punjab

ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ 12 ਨੂੰ ਮਨਾਇਆ ਜਾਵੇਗਾ !

ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ।

ਅੰਮ੍ਰਿਤਸਰ – “ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਹਰ ਸਾਲ 12 ਫਰਵਰੀ ਦੇ ਮਹਾਨ ਦਿਹਾੜੇ ਉਤੇ ਖ਼ਾਲਸਾ ਪੰਥ ਦੇ 20ਵੀਂ ਸਦੀ ਦੇ ਮਹਾਨ ਸਿੱਖ ਵੱਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋ ਐਲਾਨੇ ਗਏ ਸਿੱਖ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦਾ ਜਨਮ ਦਿਹਾੜਾ ਫ਼ਤਹਿਗੜ੍ਹ ਸਾਹਿਬ ਵਿਖੇ ਮਨਾਇਆ ਜਾਂਦਾ ਹੈ । ਇਸ ਵਾਰ ਵੀ ਇਹ ਸਮਾਗਮ ਪੂਰੀ ਸਰਧਾ ਤੇ ਸਤਿਕਾਰ ਸਹਿਤ ਮਨਾਇਆ ਜਾਵੇਗਾ । ਇਸ ਸਮਾਗਮ ਵਿਚ ਕੌਮ ਦੀ ਅਗਲੀ ਰਣਨੀਤੀ ਅਤੇ ਆਜਾਦ ਬਾਦਸਾਹੀ ਸਿੱਖ ਰਾਜ ਨਿਸਾਨੇ ਦੀ ਪ੍ਰਾਪਤੀ ਲਈ ਜਿਥੇ ਇਕ ਵਾਰ ਫਿਰ ਦ੍ਰਿੜਤਾ ਨਾਲ ਪ੍ਰਣ ਤੇ ਅਰਦਾਸ ਕੀਤੀ ਜਾਵੇਗੀ, ਉਥੇ ਕੌਮਾਂਤਰੀ ਪੱਧਰ ਤੇ ਆਜਾਦੀ ਚਾਹੁੰਣ ਵਾਲੀਆ ਕੌਮਾਂ ਦੇ ਹੱਕ ਵਿਚ ਬਣ ਰਹੀ ਮਜਬੂਤ ਰਾਏ ਨੂੰ ਹੋਰ ਬਲ ਦੇਣ ਹਿੱਤ ਇਸ ਸਾਲ ਦੇ ਇਸ ਜਨਮ ਦਿਹਾੜੇ ਦਾ ਮਹੱਤਵ ਹੋਰ ਵੀ ਵੱਡਾ ਹੋ ਜਾਂਦਾ ਹੈ । ਇਸ ਲਈ ਜਿਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਦੇ ਸਮੁੱਚੀ ਸੈਟਰ ਕਮੇਟੀ, ਵਰਕਿੰਗ ਕਮੇਟੀ ਅਤੇ ਜਿ਼ਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਦੀ ਇਸ ਇਕੱਠ ਨੂੰ ਹੋਰ ਵੱਡਾ ਕਰਨ ਦੀ ਜਿੰਮੇਵਾਰੀ ਵੱਧ ਜਾਂਦੀ ਹੈ, ਉਥੇ ਵੱਖ-ਵੱਖ ਸੰਗਠਨਾਂ, ਸੰਸਥਾਵਾਂ, ਸਿਆਸੀ ਪਾਰਟੀਆਂ ਵਿਚ ਵਿਚਰ ਰਹੇ ਸਭ ਪੰਜਾਬੀ ਤੇ ਸਿੱਖਾਂ ਨੂੰ ਜਿਥੇ ਇਸ ਸਮਾਗਮ ਵਿਚ ਪਹੁੰਚਣ ਦੀ ਸੰਜੀਦਾ ਅਪੀਲ ਕੀਤੀ ਜਾਂਦੀ ਹੈ, ਉਥੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਸ ਗੱਲ ਦੀ ਖੁਸ਼ੀ ਅਤੇ ਫਖ਼ਰ ਮਹਿਸੂਸ ਕਰਦਾ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੁਸੋਭਿਤ ਭਗਤ ਰਵੀਦਾਸ ਜੀ ਦਾ ਜਨਮ ਦਿਹਾੜਾ ਵੀ 12 ਫਰਵਰੀ ਵਾਲੇ ਦਿਨ ਹੀ ਆ ਰਿਹਾ ਹੈ, ਇਸ ਲਈ ਇਸ ਸਮਾਗਮ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ । ਇਸ ਮੌਕੇ ਤੇ ਅਸੀ ਸਮੁੱਚੇ ਦਲਿਤ, ਲਤਾੜੇ ਵਰਗਾਂ ਨੂੰ ਉਚੇਚੇ ਤੌਰ ਤੇ ਇਹ ਅਪੀਲ ਕਰਨੀ ਚਾਹਵਾਂਗੇ ਕਿ ਸਮੁੱਚਾ ਦਲਿਤ ਭਾਈਚਾਰਾਂ ਤੇ ਸਮਾਜ ਦੇ ਲਤਾੜੇ ਵਰਗ 12 ਫਰਵਰੀ ਨੂੰ ਭਗਤ ਰਵੀਦਾਸ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਾਂਝੇ ਤੌਰ ਤੇ ਮਨਾਉਣ ਲਈ ਫਤਹਿਗੜ੍ਹ ਸਾਹਿਬ ਦੀ ਮਹਾਨ ਸ਼ਹੀਦੀ ਧਰਤੀ ਤੇ ਪਹੁੰਚਣ ਤੇ ਆਪਣੇ ਇਨ੍ਹਾਂ ਮਹਾਨ ਨਾਇਕਾਂ ਨੂੰ ਸਤਿਕਾਰ ਸਹਿਤ ਨਤਮਸਤਕ ਹੁੰਦੇ ਹੋਏ ਦੋਵਾਂ ਦੇ ਜਨਮ ਦਿਹਾੜੇ ਮਨਾਉਣ ਦੀਆਂ ਖੁਸ਼ੀ ਪ੍ਰਾਪਤ ਕਰਨ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਪੰਜਾਬੀਆਂ, ਸਿੱਖ ਕੌਮ ਅਤੇ ਉਚੇਚੇ ਤੌਰ ਤੇ ਦਲਿਤ ਤੇ ਲਤਾੜੇ ਵਰਗਾਂ ਨੂੰ ਸਮੂਹਿਕ ਰੂਪ ਵਿਚ ਆਪੋ ਆਪਣੇ ਪਿੰਡਾਂ, ਸਹਿਰਾਂ ਤੋ ਆਪਣੇ ਸਾਧਨਾਂ ਰਾਹੀ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਪਹੁੰਚਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ ਭਗਤ ਰਵੀਦਾਸ ਜੀ ਨੇ ਆਪਣੇ ਮੁਖਾਰਬਿੰਦ ਤੋ ਆਪਣੇ ਸ਼ਬਦਾਂ ਰਾਹੀ ਜਿਸ ‘ਬੇਗਮਪੁਰਾ’ ਦੀ ਗੱਲ ਕੀਤੀ ਹੈ, ਉਹ ਸਾਡੀ ਇਸ ਸਟੇਜ ਦਾ ਮਾਹੌਲ ਅਸਲੀਅਤ ਵਿਚ ਭਗਤ ਰਵੀਦਾਸ ਜੀ ਦੀ ਸੋਚ ਅਨੁਸਾਰ ਬੇਗਮਪੁਰਾ ਦੇ ਨਿਸ਼ਾਨੇ ਵੱਲ ਹੀ ਹੋਵੇਗਾ । ਕਿਉਂਕਿ ਇਸ ਬੇਗਮਪੁਰਾ ਦੀ ਸਥਾਪਨਾ ਕਰਕੇ ਹੀ ਅਸੀ ਸਭ ਜਿਥੇ ਸਮਾਜਿਕ ਜਾਤ-ਪਾਤ, ਊਚ-ਨੀਚ, ਅਮੀਰ-ਗਰੀਬ ਦੀਆਂ ਬੁਰਾਈਆ ਨੂੰ ਖਤਮ ਕਰਨ ਵੱਲ ਵੱਧ ਸਕਾਂਗੇ, ਉਥੇ ਗੁਰਬਾਣੀ ਦੇ ਇਸ ਵੱਡਮੁੱਲੇ ਸਿਧਾਂਤ ਨੂੰ ਅੱਗੇ ਵਧਾਉਦੇ ਹੋਏ ਸਹੀ ਮਾਇਨਿਆ ਵਿਚ ਬਿਨ੍ਹਾਂ ਕਿਸੇ ਵਿਤਕਰੇ ਤੋ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਕਾਇਮ ਕਰਨ ਵੱਲ ਅਤੇ ਇਨ੍ਹਾਂ ਵਰਗਾਂ ਦੀ ਸੰਪੂਰਨ ਸਮਾਜਿਕ, ਰਾਜਨੀਤਿਕ, ਆਰਥਿਕ, ਭੂਗੋਲਿਕ ਮਜ਼ਬੂਤੀ ਕਰਨ ਵਿਚ ਵੀ ਅਸੀ ਸਮੂਹਿਕ ਤੌਰ ਤੇ ਯੋਗਦਾਨ ਪਾ ਰਹੇ ਹੋਵਾਂਗੇ । ਸ. ਮਾਨ ਨੇ ਉਚੇਚੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਮੁੱਚੇ ਅਹੁਦੇਦਾਰਾਂ ਸਮੇਤ ਆਉਣ ਵਾਲੀਆ ਐਸ.ਜੀ.ਪੀ.ਸੀ ਚੋਣਾਂ ਵਿਚ ਧਾਰਮਿਕ ਮਿਸਨ ਉਤੇ ਲੜਨ ਵਾਲੇ ਉਮੀਦਵਾਰਾਂ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆ ਦੇ ਜਨਮ ਦਿਨ ਸਮਾਗਮ ਦੀ ਸਫਲਤਾਂ ਲਈ ਆਪਣੇ ਨਾਲ ਵੱਧ ਤੋ ਵੱਧ ਸੰਗਤਾਂ ਲੈਕੇ ਪਹੁੰਚਣ ਦੀ ਵਿਸੇਸ ਅਪੀਲ ਵੀ ਕੀਤੀ ।

Related posts

INDIA’S GLOBAL SUPERSTAR BRINGS EPIC NEW TOUR, AURA 2025 TO AUSTRALIA & NEW ZEALAND FIRST EVER INDIAN ARTIST TO HEADLINE AUSTRALIAN STADIUMS

admin

ਸਾਡਾ ਉਦੇਸ਼ ਪੰਜਾਬ ਦੇ ਉਦਯੋਗਾਂ ਨੂੰ ਹਰ ਉਸ ਸਹੂਲਤ ਨਾਲ ਲੈਸ ਕਰਨਾ ਹੈ: ਸੰਜੀਵ ਅਰੋੜਾ

admin

ਅਹਿੰਸਾ ਦਿਵਸ ਵਜੋਂ 27 ਅਗਸਤ ਨੂੰ ਮੀਟ ਦੀਆਂ ਦੁਕਾਨਾਂ ਤੇ ਅਹਾਤੇ ਬੰਦ ਰੱਖਣ ਦੇ ਹੁਕਮ !

admin