ਲਖੀਮਪੁਰ ਖੀਰੀ – ਲਖੀਮਪੁਰ ਖੀਰੀ ਕਾਂਡ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੇ 18 ਅਕਤੂਬਰ ਨੂੰ ਦੇਸ਼ ਵਿਆਪੀ ਰੇਲ ਰੋਕੋ ਅੰਦੋਲਨ ਕਰਨ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਸਾਨ ਜਥੇਬੰਦੀਆਂ ਨੂੰ 12 ਅਕਤੂਬਰ ਨੂੰ ‘ਸ਼ਹੀਦ ਸਮ੍ਰਿਤੀ ਦਿਵਸ’ ਯਾਨੀ ਮ੍ਰਿਤਕਾਂ ਨੂੰ ਅੰਤਿਮ ਅਰਦਾਸ ਵਾਲੇ ਦਿਨ ਲਖੀਮਪੁਰ ਖੀਰੀ ਕਾਂਡ ਦੇ ਘਟਨਾ ਸਥਾਨ ‘ਚ ਡਟਣ ਤੇ 5-5 ਮੋਮਬੱਤੀਆਂ ਜਗਾਉਣ ਦੀ ਅਪੀਲ ਕੀਤੀ। ਕਿਸਾਨ ਲਖੀਮਪੁਰ ਤੋਂ ਅਸਥੀ ਕਲਸ਼ ਯਾਤਰਾ ਕੱਢਣਗੇ। 15 ਅਕੂਤਬਰ ਨੂੰ ਦੁਸਹਿਰੇ ਵਾਲੇ ਦਿਨ ਪੂਰੇ ਦੇਸ਼ ਵਿਚ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ। ਲਖੀਮਪੁਰ ਖੀਰੀ ਕਾਂਡ ਦੀ ਜਾਂਚ ਲਈ ਯੂਪੀ ਸਰਕਾਰ ਵੱਲੋਂ ਗਠਿਤ ਨਿਆਇਕ ਜਾਂਚ ਕਮਿਸ਼ਨ ਤੇ SIT ਯਾਨੀ ਵਿਸ਼ੇਸ਼ ਜਾਂਚ ਟੀਮ ਨੂੰ ਖਾਰਜ ਕਰਦਿਆਂ ਸੁਪਰੀਮ ਕੋਰਟ ਦੀ ਨਿਗਰਾਨੀ ‘ਚ ਜਾਂਚ ਕਰਵਾਉਣ ਦੀ ਮੰਗ ਦੁਹਰਾਈ। 26 ਅਕਤੂਬਰ ਨੂੰ ਲਖਨਊ ‘ਚ ਮਹਾਪੰਚਾਇਤ ਕਰਨ ਦਾ ਐਲਾਨ ਕੀਤਾ ਹੈ। ਦਰਅਸਲ ਸ਼ਨਿਚਰਵਾਰ ਨੂੰ ਕਿਸਾਨ ਆਗੂਆਂ ਨੇ ਪਹਿਲਾਂ ਮੀਟਿੰਗ ਕੀਤੀ ਤੇ ਬਾਅਦ ਵਿਚ ਪ੍ਰੈੱਸ ਕਾਨਫਰੰਸ ਕਰ ਕੇ ਇਹ ਐਲਾਨ ਕੀਤੇ।
ਜ਼ਿਕਰਯੋਗ ਹੈ ਕਿ ਲਖੀਮਪੁਰ ਖੀਰੀ ਜ਼ਿਲ੍ਹੇ ਤਿਕੋਨਿਆ ਇਲਾਕੇ ‘ਚ ਹੋਈ ਹਿੰਸਾ ‘ਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ। ਕਿਸਾਨਾਂ ਨੂੰ ਥਾਰ ਗੱਡੀ ਨੇ ਦਰੜਿਆ ਸੀ ਜਿਸ ਤੋਂ ਬਾਅਦ ਹਿੰਸਾ ਭੜਕ ਉੱਠੀ। ਮੁਜ਼ਾਹਰਾਕਾਰੀਆਂ ਦਾ ਦਾਅਵਾ ਹੈ ਕਿ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਦਾ ਬੇਟਾ ਆਸ਼ੀਸ਼ ਤੇ ਉਸ ਦੇ ਪਿਤਾ ਅਜੇ ਮਿਸ਼ਰਾ ਨੇ ਇਨ੍ਹਾਂ ਇਲਜ਼ਾਮਾ ਤੋਂ ਇਨਕਾਰ ਕੀਤਾ ਹੈ।