ਅੰਮ੍ਰਿਤਸਰ – ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਸੁੰਦਰ ਨੱਕਾਸ਼ੀ ’ਚੋਂ ਬੇਸ਼ਕੀਮਤੀ ਨਗਾਂ ਦੇ ਗਾਇਬ ਹੋਣ ਦੇ ਮਾਮਲੇ ’ਤੇ ਪਰਦਾ ਪਾਉਣ ਲਈ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨੇ ਜਾਅਲੀ ਸਰਟੀਫਿਕੇਟ ਤਿਆਰ ਕਰਵਾਇਆ ਹੈ। ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਵਲੋਂ ਪ੍ਰਦੁੱਮਣ ਸਿੰਘ ਜਿਊਲਰਜ਼ 1987/4 ਗੁਰੂ ਬਜਾਰ ਅੰਮ੍ਰਿਤਸਰ ਦੇ ਲੈਟਰ ਪੈਡ ’ਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਨਗਾਂ ਦੀ ਜਾਂਚ ਕਰਵਾ ਕੇ ਇਸ ਨੂੰ ਆਮ ਨਗ ਵਜੋਂ ਮਾਨਤਾ ਦੇ ਦਿੱਤੀ ਹੈ। ਪ੍ਰਦੁਮਣ ਸਿੰਘ ਜਿਊਲਰ ਨੇ ਜੋ ਸਰਟੀਫਿਕੇਟ ਮੈਨੇਜਰ ਸ਼੍ਰੀ ਦਰਬਾਰ ਸਾਹਿਬ ਦੇ ਨਾਮ ਤੇ ਤਿਆਰ ਕੀਤਾ ਹੈ, ਉਸ ਵਿਚ ਲਿਿਖਆ ਗਿਆ ਹੈ ਕਿ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਮੀਨਾਕਾਰੀ ਵਿਖੇ ਜੋ ਸਟੋਨ ਲੱਗੇ ਹੋਏ ਹਨ, ਉਹ ਨਾ ਤਾਂ ਡਾਇਮੰਡ ਹਨ ਅਤੇ ਨਾ ਹੀ ਸੁੱਚੇ ਮਹਿੰਗੇ ਸਟੋਨ ਹਨ। ਇਹ ਸਿਰਫ ਮੀਨਾਕਾਰੀ ਨੂੰ ਚਮਕ ਦੇਣ ਵਾਸਤੇ ਆਮ ਸਟੋਨ ਹਨ। ਇਨ੍ਹਾਂ ਨੂੰ ਚੈੱਕ ਕੀਤਾ ਗਿਆ ਹੈ। ਇਹ ਸਰਟੀਫਿਕੇਟ ਮਨਜੀਤ ਸਿੰਘ ਵਲੋਂ ਆਪਣੇ ਦਸਤਖਤਾਂ ਹੇਠ 7 ਅਪ੍ਰੈਲ 2022 ਨੂੰ ਜਾਰੀ ਕੀਤਾ ਹੈ। ਸਰਟੀਫਿਕੇਟ ਜਾਰੀ ਹੋਣ ਤੋਂ ਬਾਅਦ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇਹ ਕਹਿ ਦਿੱਤਾ ਕਿ ਇਹ ਨਗ ਆਮ ਹਨ, ਇਸ ਦਾ ਟੈਸਟਿੰਗ ਸਰਟੀਫਿਕੇਟ ਹਾਸਲ ਕਰ ਲਿਆ ਗਿਆ ਹੈ।
ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਪੁਰਾਤਨ ਨੱਕਾਸ਼ੀ ਵਿਚ ਜਿਹੜੇ ਨਗ ਦੀ ਵਰਤੋ ਹੋਈ ਹੈ, ਉਹ ਬੇਸ਼ਕੀਮਤੀ ਹਨ। ਡਾ. ਦਵਿੰਦਰਪਾਲ ਸਿੰਘ ਨੇ ਕਿਹਾ ਕਿ ਉਹ ਬਹੁਤ ਲੰਬੇ ਸਮੇਂ ਤੋਂ ਇਨ੍ਹਾਂ ਬਾਰੇ ਖੋਜ ਕਰਨ ਲਈ ਕਿਤਾਬਾਂ ਵਾਚਦੇ ਆ ਰਹੇ ਹਨ। ਡਾ. ਦਵਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਨੂੰ ਗੱਚਕਾਰੀ ਜਾਂ ਨੱਕਾਸ਼ੀ ਕਿਹਾ ਜਾਂਦਾ ਹੈ। ਇਹ ਬਹੁਤ ਹੀ ਕਾਰੀਗਰੀ ਦਾ ਕੰਮ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਜਿਹੜਾ ਕੰਮ ਹੋਇਆ ਹੈ, ਇਹ ਚਿੰਨਕੋਟ ਦੇ ਕਾਰੀਗਰਾਂ ਵਲੋਂ ਕੀਤਾ ਗਿਆ ਹੈ। 1880 ਦੇ ਕਰੀਬ ਤੋਂ ਸ਼ੁਰੂ ਹੋਇਆ ਇਹ ਕੰਮ ਵਿਚ ਗੁਮੇਦ, ਪੰਨਾ, ਹਕੀਕ ਆਦਿ ਨਗ ਦੀ ਵਰਤੋ ਕੀਤੀ ਗਈ ਹੈ। ਇਸ ਨੂੰ ਉਸ ਸਮੇਂ ਸ਼ੀਸ਼ ਮਹਿਲ ਦੇ ਰੂਪ ਵਿਚ ਵੀ ਤਿਆਰ ਕੀਤਾ ਜਾਂਦਾ ਸੀ। ਇਨ੍ਹਾਂ ਮੀਨਾਕਾਰੀਆਂ ਵਿਚ ਹੀ ਸ਼ੀਸ਼ੇ ਦੀ ਵਰਤੋਂ ਹੁੰਦੀ ਹੈ। ਬਾਹਰੀ ਰੋਸ਼ਨੀ ਦੇ ਨਾਲ ਸ਼ੀਸ਼ਿਆਂ ’ਤੇ ਨਗਾਂ ਰਾਹੀ ਅੰਦਰ ਦੀ ਖੂਬਸੂਰਤੀ ਹੋਰ ਵੀ ਵਧਦੀ ਹੈ। ਇਸ ਵਿਚ ਜਿਹੜੇ ਵੀ ਨਗ ਦੀ ਵਰਤੋ ਕੀਤੀ ਗਈ ਹੈ, ਉਸ ਦੇ ਮੁੱਲ ਵਜੋਂ ਨਹੀਂ ਉਸ ਦੀ ਮਹੱਤਤਾ ਵਜੋਂ ਜਰੂਰ ਲੈਣਾ ਚਾਹੀਦਾ ਹ
ਸ਼੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਬੇਸ਼ਕੀਮਤੀ ਨਗਾਂ ਨੂੰ ਆਮ ਕਹਿ ਕੇ ਸ਼੍ਰੀ ਦਰਬਾਰ ਸਾਹਿਬ ਦੇ ਮੈਨੇਜਰ ਦੇ ਨਾਂ ’ਤੇ ਸਰਟੀਫਿਕੇਟ ਦੇਣ ਵਾਲਾ ਮਨਜੀਤ ਸਿੰਘ ਨਾ ਤਾਂ ਉਸ ਟਿਕਾਣੇ ’ਤੇ ਮਿਿਲਆ ਤੇ ਨਾ ਹੀ ਉਸ ਟਿਕਾਣੇ ’ਤੇ ਪ੍ਰਦੁਮਣ ਸਿੰਘ ਜਿਊਲਰ ਨਾਂ ਦੀ ਕੋਈ ਫਰਮ ਮਿਲੀ। ਸਰਟੀਫਿਕੇਟ ਦੀ ਜਾਂਚ ਸਬੰਧੀ ਜਦ ਪ੍ਰਦੁਮਣ ਸਿੰਘ ਜਿਊਲ਼ਰ ਦਾ ਟਿਕਾਣਾ 1987/4 ਗੁਰੂ ਬਜਾਰ ਅੰਮ੍ਰਿਤਸਰ ਵਿਖੇ ਘੋਖਿਆ ਗਿਆ ਤਾਂ ਆਸਪਾਸ ਦੇ ਦੁਕਾਨਦਾਰਾਂ ਪਾਸੋਂ ਪਤਾ ਲੱਗਾ ਕਿ ਇਹ ਫਰਮ 10 ਸਾਲ ਪਹਿਲਾਂ ਇਥੇ ਕੰਮ ਕਰਦੀ ਸੀ। ਇਸ ਸਰਟੀਫਿਕੇਟ ’ਤੇ ਟਿਨ ਨੰਬਰ, ਐੱਸਟੀ ਨੰਬਰ ਤੇ ਸੀਐੱਸਟੀ ਨੰਬਰ, ਮਿਤੀ 6-7-1990 ਅੰਕਿਤ ਕੀਤਾ ਹੋਇਆ ਹੈ।ਡੂੰਘਾਈ ਨਾਲ ਕੀਤੀ ਜਾਵੇਗੀ ਪੜਤਾਲ, ਦੋਸ਼ੀ ਨਹੀਂ ਬਖਸ਼ੇ ਜਾਣਗੇ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਿਹਾ ਕਿ ਇਹ ਮਾਮਲਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਜੁੜਿਆ ਹੋਇਆ ਹੈ। ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਨਾਲ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੀ ਆਸਥਾ ਨੂੰ ਦੇਖਦਿਆਂ ਹੋਇਆ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਪੜਤਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਸਖਤੀ ਨਾਲ ਲਿਆ ਜਾਵੇਗਾ ਅਤੇ ਦੋਸ਼ੀ ਪਾਏ ਜਾਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਵਿਚ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।