International

ਸੱਤਾ ਦੀ ਦੁਰਵਰਤੋਂ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਦੇ ਖਤਰਨਾਕ ਨਤੀਜੇ ਨਿਕਲ ਸਕਦੇ: ਜੋ ਬਾਈਡਨ

ਵਾਸ਼ਿੰਗਟਨ – ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਰਾਸ਼ਟਰ ਦੇ ਨਾਂ ਅਪਣੇ ਵਿਦਾਇਗੀ ਭਾਸ਼ਣ ’ਚ ਦੇਸ਼ ’ਚ ਅਮੀਰ ਲੋਕਾਂ ਦੇ ਇਕ ਸਮੂਹ ਅਤੇ ਅਮਰੀਕੀਆਂ ਦੇ ਅਧਿਕਾਰਾਂ ਅਤੇ ਲੋਕਤੰਤਰ ਦੀ ਉਲੰਘਣਾ ਕਰਨ ਵਾਲੇ ‘ਟੈਕਨੋ-ਉਦਯੋਗਿਕ ਕੰਪਲੈਕਸ’ ਨੂੰ ਲੈ ਕੇ ਸਖ਼ਤ ਚਿਤਾਵਨੀ ਦਿਤੀ।

ਵ੍ਹਾਈਟ ਹਾਊਸ ਦੇ ਓਵਲ ਆਫਿਸ ਤੋਂ ਅਪਣੇ ਭਾਸ਼ਣ ਵਿਚ ਬਾਈਡਨ ਨੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੱਤਾ ਸੌਂਪਣ ਦੀ ਤਿਆਰੀ ਦੌਰਾਨ ਅਮਰੀਕਾ ਵਿਚ ਮੁੱਠੀ ਭਰ ਲੋਕਾਂ ਵਲੋਂ ਸ਼ਕਤੀ ਅਤੇ ਦੌਲਤ ਇਕੱਠੀ ਕਰਨ ਦੀ ਗੱਲ ਕੀਤੀ। ਬਾਈਡਨ ਨੇ ਕਿਹਾ, ‘‘ਅੱਜ ਅਮਰੀਕਾ ’ਚ ਭਾਰੀ ਧਨ ਸ਼ਕਤੀ ਅਤੇ ਪ੍ਰਭਾਵ ਵਾਲਾ ਸਮੂਹ ਵਧ ਰਿਹਾ ਹੈ, ਜੋ ਸਾਡੇ ਪੂਰੇ ਲੋਕਤੰਤਰ, ਸਾਡੇ ਬੁਨਿਆਦੀ ਅਧਿਕਾਰਾਂ ਅਤੇ ਆਜ਼ਾਦੀ ਅਤੇ ਹਰ ਕਿਸੇ ਲਈ ਵਧਣ-ਫੁੱਲਣ ਦੇ ਉਚਿਤ ਮੌਕੇ ਲਈ ਖਤਰਾ ਹੈ। ਕੁੱਝ ਅਮੀਰਾਂ ਦੇ ਹੱਥਾਂ ਵਿਚ ਸੱਤਾ ਦੇ ਖਤਰਨਾਕ ਕੇਂਦਰਿਤ ਹੋਣ ਵਲ ਧਿਆਨ ਖਿੱਚਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਸੱਤਾ ਦੀ ਦੁਰਵਰਤੋਂ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਦੇ ਖਤਰਨਾਕ ਨਤੀਜੇ ਨਿਕਲ ਸਕਦੇ ਹਨ। ਬਾਈਡਨ ਨੇ 1961 ’ਚ ਅਹੁਦਾ ਛੱਡਣ ਤੋਂ ਬਾਅਦ ਸਾਬਕਾ ਰਾਸ਼ਟਰਪਤੀ ਡਵਾਈਟ ਆਈਜ਼ਨਹਾਵਰ ਦੀ ਫੌਜੀ-ਉਦਯੋਗਿਕ ਕੰਪਲੈਕਸ ਬਾਰੇ ਚਿਤਾਵਨੀ ਦਾ ਹਵਾਲਾ ਦਿੰਦੇ ਹੋਏ ਕਿਹਾ, ‘‘ਮੈਂ ਤਕਨੀਕੀ-ਉਦਯੋਗਿਕ ਕੰਪਲੈਕਸਾਂ ਦੇ ਸੰਭਾਵਤ ਵਿਕਾਸ ਨੂੰ ਲੈ ਕੇ ਵੀ ਚਿੰਤਤ ਹਾਂ, ਜੋ ਸਾਡੇ ਦੇਸ਼ ਲਈ ਅਸਲ ਖਤਰਾ ਪੈਦਾ ਕਰ ਸਕਦੇ ਹਨ।’’ ਬਾਈਡਨ ਨੇ ਅਪਣੇ 15 ਮਿੰਟ ਦੇ ਭਾਸ਼ਣ ’ਚ ਸੱਤਾ ਦੇ ਸ਼ਾਂਤੀਪੂਰਨ ਬਦਲਾਅ ਲਈ ਇਕ ‘ਮਾਡਲ’ ਪੇਸ਼ ਕੀਤਾ ਅਤੇ ਟਰੰਪ ਦਾ ਨਾਂ ਲਏ ਬਿਨਾਂ ਅਪਣੇ ਉੱਤਰਾਧਿਕਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ।

Related posts

ਕੈਸ਼ ਪਟੇਲ ਐਫਬੀਆਈ ਦੇ ਨੌਵੇਂ ਡਾਇਰੈਕਟਰ ਵਜੋਂ ਨਿਯੁਕਤੀ !

admin

ਐਲਨ ਮਸਕ ਦੀ ਟੇਸਲਾ ਦਾ ਭਾਰਤ ਜਾਣਾ ਸਹੀ ਨਹੀਂ: ਟਰੰਪ

admin

ਭਾਰਤ ਨੂੰ ਵਿੱਤੀ ਸਹਾਇਤਾ ਦੀ ਲੋੜ ਨਹੀਂ: ਟਰੰਪ

admin