Punjab

ਹਥਿਆਰਬੰਦ ਸੈਨਾਵਾਂ ਸਬੰਧੀ ਸਿਖਲਾਈ ਅਤੇ ਇੰਟਰਐਕਟਿਵ ਸੈਸ਼ਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ

ਖ਼ਾਲਸਾ ਕਾਲਜ ਆਫ਼ ਲਾਅ ਦੇ ਡਾਇਰੈਕਟਰ ਕਮ ਪ੍ਰਿੰਸੀਪਲ ਡਾ. ਜਸਪਾਲ ਸਿੰਘ ਕਰਵਾਏ ਗਏ ਸੈਮੀਨਾਰ ਉਪਰੰਤ ਕਰਨਲ ਸ੍ਰੀ ਬੀਰੰਦਰ ਕੁਮਾਰ, ਡਾ: ਗੁਨੀਸ਼ਾ ਸਲੂਜਾ ਤੇ ਹੋਰ ਸਟਾਫ਼ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ।

ਅੰਮ੍ਰਿਤਸਰ – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ਹਥਿਆਰਬੰਦ ਸੈਨਾਵਾਂ ਸਬੰਧੀ ਸਿਖਲਾਈ ਅਤੇ ਇੰਟਰਐਕਟਿਵ ਸੈਸ਼ਨ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਡਾਇਰੈਕਟਰ-ਕਮ-ਪਿ੍ਰੰਸੀਪਲ ਪ੍ਰੋ: (ਡਾ:) ਜਸਪਾਲ ਸਿੰਘ ਦੀ ਅਗਵਾਈ ਹੇਠ ਐਨ. ਸੀ. ਸੀ. ਯੂਨਿਟ ਵੱਲੋਂ ਕਰਵਾਏ ਇਸ ਪ੍ਰੋਗਰਾਮ ਮੌਕੇ ਅੰਮ੍ਰਿਤਸਰ ਐਨ. ਸੀ. ਸੀ. 11 ਪੰਜਾਬ ਬਟਾਲੀਅਨ ਵਿੰਗ ਦੇ ਕਰਨਲ ਸ੍ਰੀ ਬੀਰੰਦਰ ਕੁਮਾਰ ਨੇ ਮੁੱਖ ਮਹਿਮਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ੍ਰੀ ਕੁਮਾਰ ਨੇ ਐਨ. ਸੀ. ਸੀ. ਦੇ ਕੈਡਿਟਸ ਨੂੰ ਆਰਮਡ ਫੋਰਸਿਸ ਕਮਾਡਿੰਗ ਅਫ਼ਸਰ ਅਤੇ ਖਾਸ ਤੌਰ ’ਤੇ ਜੇ. ਏ. ਜੀ. (ਵਿਭਾਗ) ’ਚ ਭਰਤੀ ਹੋਣ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਪ੍ਰਦਾਨ ਕੀਤੀ। ਉਨ੍ਹਾਂ ਨੇ ਐਨ. ਸੀ. ਸੀ. ਕੈਡਿਟਾਂ ਅਤੇ ਹੋਰਨਾਂ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਦੇਸ਼ ਦਾ ਭਵਿੱਖ ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਏਕਤਾ ਅਤੇ ਅਨੁਸ਼ਾਸ਼ਨ ਨਾਲ ਸੰਭਾਲ ਸਕਦੀ ਹੈ, ਜਿਸ ’ਚ ਐਨ. ਸੀ. ਸੀ ਕੈਡਿਟਸ ਦਾ ਹਮੇਸ਼ਾਂ ਹੀ ਮੱਹਤਵਪੂਰਨ ਯੋਗਦਾਨ ਰਿਹਾ ਹੈ।

ਇਸ ਮੌਕੇ ਕਾਰਜਕਾਰੀ ਪ੍ਰਿੰਸੀਪਲ ਡਾ: ਗੁਨੀਸ਼ਾ ਸਲੂਜਾ ਅਤੇ ਐਨ. ਸੀ. ਸੀ. ਦੇ ਏ. ਐਨ. ਓ. ਲੈਫ਼: ਡਾ: ਗੁਰਜਿੰਦਰ ਕੌਰ, ਡਾ: ਪਵਨਦੀਪ ਕੌਰ, ਡਾ: ਰੇਨੂੰ ਸੈਣੀ, ਪ੍ਰੋ: ਹੇਮਾ ਸਿੰਘ, ਪ੍ਰੋ: ਮਨਸੀਰਤ ਕੌਰ, ਪ੍ਰੋ: ਉਤਕਰਸ਼ ਸੇਠ, ਸ: ਰਣਜੀਤ ਸਿੰਘ (ਆਫਿਸ ਸੁਪਰਡੈਂਟ), ਸ: ਸਵਰਨ ਸਿੰਘ ਆਦਿ ਹਾਜ਼ਰ ਸਨ।

Related posts

ਅੰਮ੍ਰਿਤਸਰ ਮੰਦਰ ਧਮਾਕੇ ਦੇ ਤਿੰਨ ਮੁਲਜ਼ਮ ਨੇਪਾਲ ਭੱਜਣ ਦੀ ਕੋਸ਼ਿਸ਼ ਕਰਦੇ ਗ੍ਰਿਫ਼ਤਾਰ: ਭੁੱਲਰ

admin

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ: 5 ਜਣੇ ਜ਼ਖਮੀਂ !

admin