India

ਹਰਿਆਣਾ ‘ਚ ਕੈਦੀ ਸੰਭਾਲਦੇ ਹਨ ਪੈਟਰੋਲ ਪੰਪ !

ਹਰਿਆਣਾ ਜੇਲ੍ਹ ਵਿਭਾਗ ਦਾ ਪਹਿਲਾ ਪੈਟਰੋਲ ਪੰਪ ਕੁਰੂਕਸ਼ੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ।

ਹਰਿਆਣਾ ਦੇ ਡੀਜੀਪੀ ਜੇਲ੍ਹ ਮੁਹੰਮਦ ਅਕੀਲ ਨੇ ਜੇਲ੍ਹ ਵਿਭਾਗ ਦੁਆਰਾ ਚਲਾਏ ਜਾ ਰਹੇ ਇੰਡੀਅਨ ਆਇਲ ਦੇ ਪੈਟਰੋਲ ਪੰਪ ਦਾ ਮੁਆਇਨਾ ਕਰਦਿਆਂ ਕਿਹਾ ਕਿ, ‘ਜੇਲ੍ਹ ਵਿਭਾਗ ਦਾ ਪਹਿਲਾ ਪੈਟਰੋਲ ਪੰਪ ਕੁਰੂਕਸ਼ੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ, ਜਿਸ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ। ਇਸੇ ਤਰਜ਼ ‘ਤੇ ਕਰਨਾਲ, ਅੰਬਾਲਾ, ਯਮੁਨਾਨਗਰ, ਹਿਸਾਰ ਅਤੇ ਸੋਨੀਪਤ ਵਿੱਚ ਨਵੇਂ ਪੰਪ ਸ਼ੁਰੂ ਕੀਤੇ ਗਏ ਹਨ। ਹੁਣ ਵਿਭਾਗ ਫਰੀਦਾਬਾਦ, ਨੂਹ, ਸਿਰਸਾ, ਜੀਂਦ, ਨਾਰਨੌਲ ਅਤੇ ਭਿਵਾਨੀ ਵਿੱਚ ਨਵੇਂ ਪੰਪ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਪੈਟਰੋਲ ਅਤੇ ਡੀਜ਼ਲ ਦੇ ਨਾਲ-ਨਾਲ ਇਸ ਪੰਪ ‘ਤੇ ਸੀਐਨਜੀ ਵੀ ਜਲਦੀ ਹੀ ਉਪਲਬਧ ਹੋਵੇਗੀ।

ਡੀਜੀਪੀ (ਜੇਲ੍ਹ) ਨੇ ਪੈਟਰੋਲ ਪੰਪਾਂ ‘ਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਪੰਪ ‘ਤੇ ਕੰਮ ਕਰਨ ਵਾਲੇ ਕੈਦੀਆਂ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਲੋਕਾਂ ਵੱਲੋਂ ਕੋਈ ਮੰਗ ਕੀਤੀ ਜਾਂਦੀ ਹੈ, ਤਾਂ ਇਲੈਕਟ੍ਰਿਕ ਵਾਹਨ ਚਾਰਜਿੰਗ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤੇ ਪੰਪ 24 ਘੰਟੇ ਚੱਲੇਗਾ। ਪੈਟਰੋਲ ਪੰਪ ਜੋ ਵੀ ਆਮਦਨ ਪੈਦਾ ਕਰਦਾ ਹੈ, ਉਹ ਸਿੱਧੇ ਸਰਕਾਰੀ ਖਜ਼ਾਨੇ ਵਿੱਚ ਜਾਂਦੀ ਹੈ।

ਡੀਜੀਪੀ ਮੁਹੰਮਦ ਅਕੀਲ ਨੇ ਇਹ ਵੀ ਦੱ, ‘ਸੂਬੇ ਦੀਆਂ ਜੇਲ੍ਹਾਂ ਦੇ ਅੰਦਰ 135 ਤਰ੍ਹਾਂ ਦੇ ਉਤਪਾਦ ਬਣਾਏ ਜਾਂਦੇ ਹਨ, ਜੋ ਕਿ ਗੁਣਵੱਤਾ ਨਾਲ ਭਰਪੂਰ ਹਨ। ਜੇਲ੍ਹ ਵਿੱਚ ਬਣੇ ਉਤਪਾਦਾਂ ਦੀ ਇੰਨੀ ਜ਼ਿਆਦਾ ਮੰਗ ਹੈ ਕਿ ਫੈਕਟਰੀ ਪੂਰੀ ਸਮਰੱਥਾ ਨਾਲ ਚੱਲਦੀ ਹੈ।

Related posts

ਸੰਸਦ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਏਅਰ ਇੰਡੀਆਂ ਦਾ ਜਹਾਜ਼ ਹਵਾ ਵਿੱਚ ਗੇੜੀਆਂ ਲਾਉਂਦਾ ਰਿਹਾ !

admin

ਭਾਰਤੀ ਖੁਰਾਕ ਸੁਰੱਖਿਆ ਤੇ ਮਿਆਰ ਅਥਾਰਟੀ ਵਲੋਂ 3 ਲੱਖ ਤੋਂ ਵੱਧ ਸਟ੍ਰੀਟ ਫੂਡ ਵਿਕਰੇਤਾਵਾਂ ਨੂੰ ਸਿਖਲਾਈ !

admin

ਸੰਨੀ ਦਿਓਲ ਦੀ ‘ਬਾਰਡਰ-2’ ਫਿਲਮ 23 ਜਨਵਰੀ ਨੂੰ ਰਿਲੀਜ਼ ਹੋਣ ਲਈ ਤਿਆਰ !

admin